ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕੀਤਾ। ਇਸ ਦੌਰਾਨ ਨੇ ਖੇਡਾਂ ਲਈ 5.94 ਕਰੋੜ ਰੁਪਏ ਜਾਰੀ ਕੀਤੇ। ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਵਿੱਤ ਮੰਤਰੀ ਤਾਂ ਭਾਵੇਂ ਇਥੋਂ ਹੀ ਸਨ ਪਰ ਉਨ੍ਹਾਂ ਦੇ ਕਹਿਣ ਦੀ ਆਦਤ ਸੀ ਕਿ ਖਜ਼ਾਨਾ ਖਾਲੀ ਹੈ।
ਜੇਕਰ ਨੀਅਤ ਸਾਫ ਹੋਵੇ ਤਾਂ ਖਜ਼ਾਨੇ ਖਾਲੀ ਨਹੀਂ ਰਹਿੰਦੇ ਜੋ 50 ਖਿਡਾਰੀ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਜਾਣਗੇ, ਉਨ੍ਹਾਂ ਨੂੰ ਅਸੀਂ 8-8 ਲੱਖ ਰੁਪਏ ਖੇਡ ਦੀ ਤਿਆਰੀ ਲਈ ਦੇ ਰਹੇ ਹਾਂ। ਜਿੱਤ ਤੇ ਆਉਣ ‘ਤੇ ਉਨ੍ਹਾਂ ਨੂੰ ਇਨਾਮ ਵੱਖ ਤੋਂ ਦੇਵਾਂਗੇ। ਮਾਨ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਲਈ ਰਨਵੇ ਬਣੇਗੀ ਤਾਂ ਕਿ ਖਿਡਾਰੀ ਉਡਾਣ ਭਰ ਸਕਣ।
ਪਿਛਲੇ ਵਾਰ 3 ਲੱਖ ਤੋਂ ਜ਼ਿਆਦਾ ਖਿਡਾਰੀਆਂ ਨੇ ਇਸ ਵਿਚ ਹਿੱਸਾ ਲਿਆ ਸੀ ਤੇ 9997 ਜੇਤੂ ਖਿਡਾਰੀ ਰਹੇ ਸਨ। 6 ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਮੈਦਾਨਾਂ ਤੋਂ ਅਲੋਪ ਹੋ ਚੁੱਕੇ ਖੋ-ਖੋ, ਨੈਸ਼ਨਲ ਕਬੱਡੀ ਹੈਂਡਬਾਲ, ਲੰਬੀ ਛਲਾਂਗ ਆਦਿ ਵਾਪਸ ਆ ਰਹੇ ਹਨ।
ਖੇਡ ਮੰਤਰੀ ਨਰਸਰੀ ਤੋਂ ਬੱਚਿਆਂ ਨੂੰ ਖੇਡਾਂ ਵਿਚ ਲਗਾ ਰਹੇ ਹਨ। ਉਹ ਉਨ੍ਹਾਂ ਨੂੰ ਓਲੰਪਿਕਸ ਵਿਚ ਲੈ ਕੇ ਜਾਣਗੇ। 31 ਅਗਸਤ ਤੋਂ 9 ਸਤੰਬਰ ਤੱਕ ਬਲਾਕ ਦੇ ਮੁਕਾਬਲਾ ਹੋਣਗੇ।ਇਸ ਦੇ ਬਾਅਦ ਜ਼ਿਲ੍ਹਾ ਤੇ ਸੂਬਾ ਪੱਧਰ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਰਾਸ਼ਟਰਵਾਦੀ ਹਾਂ। ਆਜ਼ਾਦੀ ਲੈਣ ਦੇ ਸਮੇਂ ਵੀ ਪੰਜਾਬੀ ਅੱਗੇ ਰਹੇ। ਦੇਸ਼ ਦਾ ਪੇਟ ਭਰਨ ਲਈ ਵੀ ਪੰਜਾਬੀ ਅੱਗੇ ਰਹੇ।
ਸਾਨੂੰ ਮਾਣ ਹੈ ਕਿ ਭਾਰਤ ਦੀ ਹਾਕੀ ਟੀਮ ਵਿਚ 11 ਖਿਡਾਰੀਆਂ ਵਿਚੋਂ 9 ਪੰਜਾਬ ਤੋਂ ਹਨ।ਉਨ੍ਹਾਂ ਕਿਹਾ ਕਿ 2021 ਵਿਚ ਜਿਹੜੇ ਖਿਡਾਰੀਆਂ ਨੇ ਓਲੰਪਿਕਸ ਵਿਚ ਹਿੱਸਾ ਲਿਆ ਸੀ, ਉਨ੍ਹਾਂ ਨੂੰ ਤਤਕਾਲੀਨ ਸਰਕਾਰ ਨੇ ਨੌਕਰੀ ਨਹੀਂ ਦਿੱਤੀ, ਉਨ੍ਹਾਂ ਨੂੰ ਅਸੀਂ ਨੌਕਰੀ ਦੇਵਾਂਗੇ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ BSF ਨੇ ਬਰਾਮਦ ਕੀਤੀ 6 ਕਿਲੋ ਹੈਰੋਇਨ, ਬੈਟਰੀ ਵਿਚ ਲੁਕਾਇਆ ਸੀ ਨਸ਼ੀਲਾ ਪਦਾਰਥ
ਹੁਣ ਉਹ ਖਿਡਾਰੀ ਬੰਗਲੌਰ ਕੈਂਪ ਲਗਾ ਰਹੇ ਹਨ। ਉਨ੍ਹਾਂ ਨੂੰ ਆਗਾਮੀ 2-4 ਦਿਨਾਂ ਵਿਚ ਬੁਲਾ ਕੇ ਨੌਕਰੀਆਂ ਦਿੱਤੀਆਂ ਜਾਣਗੀਆਂ। ਜੋ ਵੀ ਨਿਯਮਾਂ ਮੁਤਾਬਕ ਖਿਡਾਰੀਆਂ ਦੀ ਨੌਕਰੀ ਬਣਦੀ ਹੈ, ਉਹ ਅਸੀਂ ਦੇਵਾਂਗੇ। ਸਾਨੂੰ ਕਿਸੇ ਵੀ ਆਪਣੇ ਭਤੀਜੇ-ਭਾਣਜੇ ਨੂੰ ਨਾ ਤਾਂ ਨੌਕਰੀ ਦੇਣੀ ਹੈ ਤੇ ਨਾ ਹੀ ਉਨ੍ਹਾਂ ਨੂੰ MLA ਬਣਾਉਣਾ ਹੈ।
ਵੀਡੀਓ ਲਈ ਕਲਿੱਕ ਕਰੋ -: