ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਬਠਿੰਡਾ ਵਿਚ ਖੇਡਾਂ ਦਾ ਉਦਘਾਟਨ ਕਰਨਗੇ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਖੇਡ ਹਾਕੀ ਦੇ ਦਿੱਗਜ਼ ਮੇਜਰ ਧਿਆਨਚੰਦ ਦੇ ਜਨਮਦਿਨ 29 ਅਗਸਤ ਨੂੰ ਸ਼ੁਰੂ ਹੋਣਗੇ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸਦੀ ਜਾਣਕਾਰੀ ਦਿੱਤੀ। ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 2 ਵਿਚ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ ਸਣੇ 5 ਨਵੀਆਂ ਖੇਡਾਂ ਜੋੜੀਆਂ ਗਈਆਂ ਹਨ। 35 ਖੇਡਾਂ ਵਿਚ 8 ਉਮਰ ਵਰਗ 18 ਤੋਂ ਘੱਟ, 17 ਤੋਂ ਘੱਟ, 21 ਤੋਂ ਘੱਟ, 21-30 ਸਾਲ, 31-30 ਸਾਲ, 41-55 ਸਾਲ, 56-65 ਸਾਲ ਤੇ 65 ਸਾਲ ਤੋਂ ਵੱਧ ਦੇ ਮੁਕਾਬਲੇ ਹੋਣਗੇ।
ਬਲਾਕ ਪੱਧਰੀ ਪ੍ਰਤੀਯੋਗਤਾਵਾਂ 1 ਤੋਂ 10 ਸਤਬਰ ਤੱਕ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾਵਾਂ 16 ਤੋਂ26 ਸਤੰਬਰ ਤੱਕ ਤੇ ਹੋਰ ਸੂਬਾ ਪੱਧਰੀ ਮੁਕਾਬਲੇ 1 ਤੋਂ20 ਅਕਤੂਬਰ ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਸੂਬਾ ਪੱਧਰ ‘ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਜੇਤੂਆਂ ਨੂੰ ਕ੍ਰਮਵਾਰ 10, 7 ਤੇ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਮੁੱਖ ਮੰਤਰੀ ਵੱਲੋਂ ਖਿਡਾਰੀਆਂ ਦੇ ਰਜਿਸਟ੍ਰੇਸ਼ਨ ਲਈ ਇਕ ਪੋਰਟਲ www.khedanwatanpunjabdia.com ਲਾਂਚ ਕੀਤਾ ਗਿਆ ਹੈ ਜਿਸ ‘ਤੇ ਖਿਡਾਰੀ ਰਜਿਸਟਰਡ ਕਰ ਰਹੇ ਹਨ। ਖੇਡਾਂ ਦਾ ਉਦਘਾਟਨ ਸਮਾਰੋਹ ਵਿਚ ਚਲਾਈ ਜਾਣ ਵਾਲੀ ਮਸ਼ਾਲ ਮਾਰਚ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਸ਼ੁਰੂ ਹੋਈ ਜਿਥੇ ਖੇਡਾਂ ਦੇ ਪਹਿਲੇ ਸੈਸ਼ਨ ਦੇ ਸਮਾਪਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਹ ਮਸ਼ਾਲ ਮਾਰਚ ਹਫਤੇ ਵਿਚ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਮੁੱਖ ਦਫਤਰਾਂ ਦਾ ਦੌਰਾ ਕਰੇਗੀ ਤੇ 29 ਅਗਸਤ ਨੂੰ ਉਦਘਾਟਨੀ ਸਮਾਰੋਹ ਲਈ ਬਠਿੰਡਾ ਪਹੁੰਚੇਗੀ।
ਇਹ ਵੀ ਪੜ੍ਹੋ : ਪਾਕਿਸਤਾਨ : 900 ਫੁੱਟ ਦੀ ਉਚਾਈ ‘ਤੇ ਕੇਬਲ ਕਾਰ ‘ਚ ਆਈ ਖਰਾਬੀ, 6 ਬੱਚਿਆਂ ਸਣੇ 8 ਲੋਕ ਫਸੇ
ਅਥਲੈਟਿਕਸ, ਹਾਕੀ, ਫੁੱਟਬਾਲ, ਵਾਲੀਬਾਲ, ਕਬੱਡੀ, ਹੈਂਡਬਾਲ, ਬਾਕਸਿੰਗ, ਬਾਸਕੇਟਬਾਲ, ਕੁਸ਼ਤੀ, ਜੂਡੋ, ਤੀਰਅੰਦਾਜੀ, ਸ਼ੂਟਿੰਗ, ਪਾਵਰ ਲਿਫਟਿੰਗ, ਲਾਨ ਟੈਨਿਸ, ਬੈਡਮਿੰਟਨ, ਕਿਕ ਬਾਕਸਿੰਗ, ਕਯਾਕਿੰਗ ਤੇ ਕੈਨੋਇੰਗ, ਖੋ-ਖੋ, ਜਿਮਨਾਸਟਿਕ, ਤੈਰਾਕੀ, ਨੈੱਟਬਾਲ, ਗਤਕਾ, ਸਟ੍ਰਿੰਗਸ, ਟੇਬਲ ਟੈਨਿਸ, ਰੋਲਰ ਸਕੇਟਿੰਗ, ਵੇਟਲਿਫਟਿੰਗ, ਸਾਫਟਬਾਲ, ਘੋੜਸਵਾਰੀ, ਸਾਈਕਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: