ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਪ੍ਰੇਮ ਸ਼ੁਕਲਾ ਵੱਲੋਂ ਸੋਨੀਆ ਗਾਂਧੀ ਲਈ ਇਤਰਾਜ਼ਯੋਗ ਭਾਸ਼ਾ ਵਰਤਣ ਲਈ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਐਤਵਾਰ ਨੂੰ ਮਾਫੀ ਮੰਗਣ ਲਈ ਕਿਹਾ। ਕਾਂਗਰਸ ਨੇ ਅਜਿਹਾ ਦੁਬਾਰਾ ਹੋਣ ‘ਤੇ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਉਣ ਦੀ ਵੀ ਚਿਤਾਵਨੀ ਦਿੱਤੀ।
ਭਾਜਪਾ ਪ੍ਰਮੁੱਖ ਨੱਡਾ ਨੂੰ ਲਿਖੀ ਚਿੱਠੀ ਵਿੱਚ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ 23 ਜੁਲਾਈ ਨੂੰ ਇੱਕ ਕੌਮੀ ਨਿਊਜ਼ ਚੈਨਲ ‘ਤੇ ਚਰਚਾ ਦੌਰਾਨ ਸ਼ੁਕਲਾ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਲਈ ਅਭਦਰ ਤੇ ਅਪਮਾਨਜਨਕ ਭਾਸ਼ਾ ਦਾ ਇਸਤੇਮਲ ਕੀਤਾ ਗਿਆ, ਜਿਸ ‘ਤੇ ਪਾਰਟੀ ਸਖਤ ਇਤਰਾਜ਼ ਦਰਜ ਕਰਾਉਂਦੀ ਹੈ।
ਰਮੇਸ਼ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੰ ਚਿੱਠੀ ਲਿਖ ਕੇ ਕਿਹਾ ਕਿ ਸੰਸਕਾਰਾਂ ਦੀ ਦੁਹਾਈ ਦੇਣ ਵਾਲੀ ਭਾਜਪਾ ਦੇ ਚੋਟੀ ਦੇ ਨੇਤਾਵਾਂ ਤੇ ਬੁਲਾਰਿਆਂ ਨੇ ਵਾਰ-ਵਾਰ ਦੇਸ਼ ਦੀਆਂ ਸਨਮਾਨਤ ਔਰਤਾਂ ਖਾਸ ਤੌਰ ‘ਤੇ ਕੌਮੀ ਪਾਰਟੀ ਦੀ 75 ਸਾਲਾਂ ਸਨਮਾਨਤ ਪ੍ਰਧਾਨ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾਵਾਂ ਲਈ ਅਪਸ਼ਬਦਾਂ ਦਾ ਇਸਤੇਮਾਲ ਕਰਨਾ ਭਾਜਪਾ ਦੀ ਮਹਿਲਾ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਦੇਸ਼ ਦੀ ਸਿਆਸਤ ਦਾ ਪੱਧਰ ਡਿਗਦਾ ਜਾ ਰਿਹਾ ਹੈ। ਭਾਜਪਾ ਨੇ ਆਪਣੀ ਭਾਸ਼ਾ ਤੇ ਵਤੀਰੇ ਨਾਲ ਸਾਨੂੰ ਵਾਰ-ਵਾਰ ਨਿਰਾਸ਼ ਕੀਤੀ ਹੈ।
ਇਹ ਵੀ ਪੜ੍ਹੋ : ਚਿੰਤਪੁਰਨੀ ਤੋਂ ਜਵਾਲਾਜੀ ਜਾ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰਾਲਾ ਡਿੱਗਿਆ ਖਾਈ ‘ਚ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਤੁਹਾਡੇ ਅੱਗੇ ਸਾਡੀ ਅਪੀਲ ਹੈ ਕਿ ਆਪਣੇ ਪਾਰਟੀ ਦੇ ਨੇਤਾਵਾਂ ਦੀਆਂ ਸ਼ਰਮਨਾਕ ਤੇ ਭੱਦੀਆਂ ਬਿਆਨਬਾਜ਼ੀਆਂ ਲਈ ਦੇਸ਼ ਦੀਆਂ ਔਰਤਾਂ ਤੋਂ ਮਾਫੀ ਮੰਗੋ, ਨਾਲ ਹੀ ਆਪਣੇ ਬੁਲਾਰਿਆਂ ਤੇ ਨੇਤਾਵਾਂ ਨੂੰ ਸਿਆਸਤ ਦੀ ਗਰਿਮਾ ਨੂੰ ਠੇਸ ਨਾ ਬਹੁੰਚਾਉਣ ਤੇ ਅਜਿਹੀ ਭਾਸ਼ਾ ਤੋਂ ਪਰਹੇਜ਼ ਕਰਨ ਦੀ ਸਿੱਖਿਆ ਦਿਓ। ਉਨ੍ਹਾਂ ਕਿਹਾ ਕਿ ਸਾਡੀ ਪ੍ਰਧਾਨ ਤੇ ਹੋਰ ਕਿਸੇ ਨੇਤਾ ਲਈ ਗੈਰ-ਮਰਿਆਦਾ ਵਾਲੀ ਭਾਸ਼ਾ ਜੇਕਰ ਮੁੜ ਵਰਤੀ ਗਈ ਤਾਂ ਅਸੀਂ ਮਾਨਹਾਨੀ ਵਰਗੇ ਕਾਨੂੰਨ ਕਦਮ ਚੁੱਕਣ ਲਈ ਮਜਬੂਰ ਹੋ ਜਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: