ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਪਟਨਾ ਪਹੁੰਚੇ। ਉਥੇ ਉਨ੍ਹਾਂ ਨੇ ਸਦਾਕਤ ਆਸ਼ਰਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਦੇ ਡੀਐੱਨਏ ਵਿਚ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਨਫਰਤ ਨੂੰ ਨਫਰਤ ਨਾਲ ਨਹੀਂ ਕੱਟਿਆ ਜਾ ਸਕਦਾ ਹੈ। ਨਫਰਤ ਨੂੰ ਸਿਰਫ ਮੁਹੱਬਤ ਦੇ ਕੱਟ ਸਕਦੇ ਹਨ, ਇਸ ਲਈ ਅਸੀਂ ਮੁਹੱਬਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਕਾਫੀ ਜ਼ਿਆਦਾ ਮਿਲਿਆ ਹੈ। ਕਰਨਾਟਕ ਦੇ ਚੋਣ ਨਤੀਜਿਆਂ ਵਿਚ ਭਾਜਪਾ ਸਾਫ ਹੋ ਗਈ। ਮੱਧਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਵੀ ਇਸ ਦਾ ਫਾਇਦਾ ਮਿਲੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂਸਾਰੇ ਮਿਲ ਕੇ ਬਾਜਪਾ ਨੂੰ ਹਰਾਉਣ ਜਾ ਰਹੇ ਹਨ। ਉਨ੍ਹਾਂ ਨੇ ਕਰਨਾਟਕ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਤੁਸੀਂ ਦੇਖਣਾ ਹੋਵੇਗਾ ਕਿ ਕਰਨਾਟਕ ਵਿਚ ਭਾਜਪਾ ਦੇ ਕਈ ਨੇਤਾਵਾਂ ਨੇ ਵੱਡੇ-ਵੱਡੇ ਭਾਸ਼ਣ ਦਿੱਤੇ, ਹਰ ਕੋਨੇ ਵਿਚ ਘੁੰਮੇ ਪਰ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਭਾਜਪਾ ਨੇ ਕਰਨਾਟਕ ਵਿਚ ਕਿਹਾ ਸੀ ਕਿ ਉੁਸ ਦੀ ਭਾਰੀ ਜਿੱਤ ਹੋਵੇਗੀ ਪਰ ਨਤੀਜੇ ਸਾਰਿਆਂ ਦੇ ਸਾਹਮਣੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਿਵੇਂ ਹੀ ਕਾਂਗਰਸ ਇਕੱਠੀ ਹੋਈ ਭਾਜਪਾ ਗਾਇਬ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਪੈਂਚਰ ਟਾਇਰ ਬਦਲ ਰਹੇ 2 ਨੌਜਵਾਨਾਂ ਨੂੰ ਟਰੱਕ ਨੇ ਦਰੜਿਆ, ਮੌ.ਤ
ਰਾਹੁਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋ ਕਿਹਾ ਕਿ ਤੁਸੀਂ ਲੋਕ ਸਾਡੇ ਬੱਬਰ ਸ਼ੇਰ ਹੋ। ਤੁਹਾਡੀ ਰੱਖਿਆ ਕਰਨਾ ਕਾਂਗਰਸ ਦਾ ਕੰਮ ਹੈ। ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ ਦੌਰਾਨ ਯੁਵਾ ਕਾਂਗਰਸ ਵੱਲੋਂ ਪੋਸਟਰ ਲਗਾਉਣ ਵਾਲੇ ਇਕ ਮਜ਼ਦੂਰ ਦਾ ਟਰੱਕ ਤੋਂ ਡਿੱਗ ਕੇ ਹੱਥ ਟੁੱਟ ਗਿਆ ਸੀ। ਕਾਂਗਰਸ ਨੇ ਉਸ ਮਜ਼ਦੂਰ ਲਈ ਘਰ ਬਣਾਇਆ। ਰਾਹੁਲ ਗਾਂਧੀ ਤੇ ਮੱਲਿਕਾਰੁਜਨ ਖੜਗੇ ਵੱਲੋਂ ਉਸ ਮਜ਼ਦੂਰ ਨੂੰ ਘਰ ਦੀ ਚਾਬੀ ਸੌਂਪੀ ਗਈ।
ਵੀਡੀਓ ਲਈ ਕਲਿੱਕ ਕਰੋ -: