ਕਾਂਗਰਸ ਦੇ ਸੀਨੀਅਰ ਨੇਤਾ ਜੀਏ ਮੀਰ ਨੇ ਗੁਲਾਮ ਨਬੀ ਆਜ਼ਾਦ ਦੇ ਪਾਰਟੀ ਤੋਂ ਅਸਤੀਫੇ ਦੇ ਬਾਅਦ ਕਾਂਗਰਸ ਛੱਡਣ ਵਾਲੇ ਨੇਤਾਵਾਂ ਨੂੰ ਭਾਜਪਾ ਦੀ ਏ ਟੀਮ ਕਰਾਰ ਦਿੱਤਾ ਹੈ। ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਦੇ ਸਾਬਕਾ ਪ੍ਰਧਾਨ ਜੀ ਏ ਮੀਰ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਿਚ ਕਾਂਗਰਸ ਛੱਡਣ ਵਾਲੇ ਨੇਤਾ ਭਾਰਤੀ ਜਨਤਾ ਪਾਰਟੀ ਦੀ ‘ਏ-ਟੀਮ’ ਦਾ ਹਿੱਸਾ ਹਨ।
ਮੀਰ ਨੇ ਕਿਹਾ ਕਿ ਗੁਲਾਮ ਨਬੀ ਦਾ ਹਾਲ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਰਗਾ ਹੀ ਹੋਵੇਗਾ। ਜੀ ਏ ਮੀਰ ਨਾਲ ਜੰਮੂ ਕਸ਼ਮੀਰ ਇਕਾਈ ਦੇ ਕਈ ਨੇਤਾਵਾਂ ਨੇ ਸਾਬਕਾ ਕੇਂਦਰੀ ਮੰਤਰੀ ਸੈਫਦੀਨ ਸੋਜ ਦੀ ਰਿਹਾਇਸ਼ ‘ਤੇ ਇਕੱਠੇ ਹੋ ਕੇ ਪਾਰਟੀ ਅੰਦਰ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪਾਰਟੀ ਦੇ ਲਗਭਗ 1 ਦਰਜਨ ਨੇਤਾਵਾਂ ਨੇ ਸਥਿਤੀ ‘ਤੇ ਸਲਾਹ-ਮਸ਼ਵਰੇ ਲਈ ਬੈਠਕ ਵੀ ਕੀਤੀ।
ਆਜ਼ਾਦ ਦੇ ਸਿਆਸੀ ਭਵਿੱਖ ਨੂੰ ਲੈ ਕੇ ਪੁੱਛ ਗਏ ਸਵਾਲ ਦੇ ਜਵਾਬ ਵਿਚ ਮੀਰ ਨੇ ਕਿਹਾ ਕਿ ਉਨ੍ਹਾਂ ਦਾ ਹਸ਼ਰ ਅਮਰਿੰਦਰ ਸਿੰਘ ਵਰਗਾ ਹੀ ਹੋਵੇਗਾ। ਮੀਰ ਨੇ ਕਿਹਾ ਕਿ ਹੁਣ ਤੱਕ ਅਸੀਂ ਜੰਮੂ-ਕਸ਼ਮੀਰ ਵਿਚ ਕੁਝ ਪਾਰਟੀਆਂ ਨੂੰ ਲੈ ਕੇ ਉੁਨ੍ਹਾਂ ਨੂੰ ਭਾਜਪਾ ਦੀ ਬੀ-ਟੀਮ, ਸੀ-ਟੀਮ ਕਹਿੰਦੇ ਸਨ ਪਰ ਹੁਣ ਉਹ (ਆਜ਼ਾਦ ਦੀ ਅਗਵਾਈ ਵਾਲਾ ਸਮੂਹ) ਏ-ਟੀਮ ਜੋਂ ਅੱਗੇ ਆ ਰਹੇ ਹਨ। ਪਰਦਾ ਚੁੱਕਿਆ ਜਾ ਰਿਹਾ ਹੈ ਤੇ ਜੰਮੂ-ਕਸ਼ਮੀਰ ਦੇ ਲੋਕ ਤੈਅ ਕਰਨਗੇ ਕਿ ਉਨ੍ਹਾਂ ਨਾਲ ਕੀ ਹੋਵੇਗਾ।
ਆਜ਼ਾਦ ਦੇ ਅਸਤੀਫੇ ‘ਤੇ ਸਵਾਲ ਚੁੱਕਦੇ ਹੋਏ ਮੀਰ ਨੇ ਕਿਹਾ ਕਿ ਉੁਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵਿਦੇਸ਼ ਤੋਂ ਪਰਤਣ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਦੇਸ਼ ਵਿਚ ਹੁਣ ਸਿਰਫ ਦੋ ਸਮੂਹ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਭਾਰਤ ਨੂੰ ਤੋੜਨ ਦੀ ਸੋਚ ਵਾਲੀ ਪਾਰਟੀ ਸੱਤਾ ‘ਚ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੇਸ਼ ਨੂੰ ਇਕਜੁੱਟ ਕਰਨ ਦਾ ਕੰਮ ਕਰ ਰਹੀ ਹੈ।’ ਕਾਂਗਰਸੀ ਵਰਕਰ ਸੋਚ ਰਹੇ ਸਨ ਕਿ ”ਇੰਨੇ ਵੱਡੇ ਨੇਤਾ ਸ. (ਗੁਲਾਮ ਨਬੀ ਆਜ਼ਾਦ) ਪਾਰਟੀ ਨਾਲ ਖੜੇ ਹੋਣਗੇ, ਬਦਕਿਸਮਤੀ ਨਾਲ ਉਹ ਵੱਖ ਹੋ ਗਏ ਹਨ।
ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਮੀਟਿੰਗ ਵਿਚ ਹਾਜ਼ਰ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਕਾਂਗਰਸ ਦੀ ਵਿਚਾਰਧਾਰਾ, ਇਸ ਦੀ ਅਗਵਾਈ ਅਤੇ ਧਰਮ ਨਿਰਪੱਖ ਚਰਿੱਤਰ ਦਾ ਆਖਰੀ ਸਾਹ ਤੱਕ ਸਮਰਥਨ ਕਰਨ ਦਾ ਸੰਕਲਪ ਲਿਆ ਹੈ। ਮੀਰ ਨੇ ਕਿਹਾ ਕਿ ਅਸੀਂ ਸੋਨੀਆ ਅਤੇ ਰਾਹੁਲ ਗਾਂਧੀ ਨਾਲ ਖੜ੍ਹੇ ਹਾਂ ਅਤੇ ਪਾਰਟੀ ਨੂੰ ਮਜ਼ਬੂਤਕਰਨ ਲਈ ਹੋਰ ਉਤਸ਼ਾਹ ਨਾਲ ਕੰਮ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: