ਲੁਧਿਆਣਾ ਵਿੱਚ ਹੰਬੜਾ ਰੋਡ ‘ਤੇ ਡੇਅਰੀ ਕੰਪਲੈਕਸ ਦੇ ਕੋਲ ਸ਼ਨੀਵਾਰ ਸਵੇਰੇ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀਏਯੂ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਕਤ ਸੂਚਨਾ ਮਿਲਣ ‘ਤੇ ਏਡੀਸੀਪੀ ਕ੍ਰਾਈਮ ਰੁਪਿੰਦਰ ਕੌਰ ਭੱਟੀ, ਏਸੀਪੀ ਕ੍ਰਾਈਮ ਮਨਦੀਪ ਸਿੰਘ, ਏਸੀਪੀ ਤਲਵਿੰਦਰ ਸਿੰਘ ਗਿੱਲ ਅਤੇ ਫੌਰੈਂਸਿਕ ਟੀਮ ਮੌਕੇ ‘ਤੇ ਪਹੁੰਚੀ।
ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਔਰਤ ਦੀ ਲਾਸ਼ ਦੀ ਪਛਾਣ ਨਾ ਹੋਣ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੀਏਯੂ ਪੁਲਿਸ ਥਾਣੇ ਦੇ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਰਾਹਗੀਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਉਹ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਜਿਥੇ ਡੇਅਰੀ ਕੰਪਲੈਕਸ ਦੇ ਕੋਲ ਸੜਕ ਦੇ ਕਿਨਾਰੇ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਫਿਲਹਾਲ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦੇ ਸਿਰ ‘ਤੇ ਡੂੰਘੀ ਸੱਟ ਦੇ ਨਿਸ਼ਾਨ ਹਨ। ਔਰਤ ਦੀ ਮੌਤ ਦਾ ਕਾਰਨ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ।
ਇਹ ਵੀ ਪੜ੍ਹੋ : Tension ਭੁਲਾਉਣ ‘ਚ ਲੱਗੇ ਕੈਪਟਨ- NDA ਦੇ ਸਾਥੀਆਂ ਲਈ ਰੱਖਿਆ ਡਿਨਰ, ਗਾਇਆ ਪੁਰਾਣੀ ਹਿੰਦੀ ਫਿਲਮ ਦਾ ਗਾਣਾ, ਦੇਖੋ ਵੀਡੀਓ
ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਆਸਪਾਸ ਦੇ ਇਲਾਕਿਆਂ ਵਿੱਚ ਔਰਤ ਦੀਆਂ ਤਸਵੀਰਾਂ ਲੈ ਕੇ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਹੋਣ ‘ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।