ਪਠਾਨਕੋਟ ਜ਼ਿਲ੍ਹੇ ਦੇ ਪਿੰਡ ਨਈ ਬਸਤੀ ਦੇ 35 ਸਾਲਾ ਨੌਜਵਾਨ ਦੀ ਦੁਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਵਿਸ਼ਾਲ ਸ਼ਰਮਾ ਦੇ ਪਿਤਾ ਵਿਜੇ ਸ਼ਰਮਾ ਨੇ ਘਟਨਾ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਸ਼ਾਲ ਪਿਛਲੇ ਸਾਲ 9 ਜਨਵਰੀ 2022 ਨੂੰ ਦੁਬਈ ਗਿਆ ਸੀ ਜਿਥੇ ਉਹ ਸ਼ੈੱਫ ਵਜੋਂ ਕੰਮ ਕਰ ਰਿਹਾ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਦੁਬਈ ਤੋਂ ਰਾਕੇਸ਼ ਨਾਂ ਦੇ ਲੜਕੇ ਦਾ ਫੋਨ ਆਇਆ, ਜੋ ਹਿਮਾਚਲ ਦਾ ਰਹਿਣ ਵਾਲਾ ਹੈ। ਉਹ ਦੁਬਈ ਵਿਚ ਵਿਸ਼ਾਲ ਨਾਲ ਕੰਮ ਕਰਦਾ ਹੈ।
ਵਿਸ਼ਾਲ ਨੂੰ ਗਰਮੀ ਕਾਰਨ ਘਬਰਾਹਟ ਮਹਿਸੂਸ ਹੋ ਰਹੀ ਸੀ। ਰਾਕੇਸ਼ ਉਸ ਨੂੰ ਦੁਬਈ ਦੇ ਸਰਕਾਰੀ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਵਿਜੇ ਸ਼ਰਮਾ ਨੇ ਦੱਸਿਆ ਕਿ ਵਿਸ਼ਾਲ ਨਾਲ ਆਖਰੀ ਵਾਰ ਉਨ੍ਹਾਂ ਦੀ ਬੁੱਧਵਾਰ ਨੂੰ ਗੱਲ ਹੋਈ ਸੀ। ਵਿਸ਼ਾਲ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੀ 2 ਸਾਲ ਦੀ ਧੀ ਵੀ ਹੈ। ਉਨ੍ਹਾਂ ਦੇ 3 ਬੇਟੇ ਹਨ। ਵਿਸ਼ਾਲ ਦੂਜੇ ਨੰਬਰ ‘ਤੇ ਸੀ। ਉਹ ਬਹੁਤ ਗਰੀਬ ਹਨ। ਇਸ ਲਈ ਉਨ੍ਹਾਂ ਨੇ ਵਿਸ਼ਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸੰਸਥਾ ਨਾਲ ਸੰਪਰਕ ਕੀਤਾ ਹੈ।
ਇਹ ਵੀ ਪੜ੍ਹੋ : ਆਨਲਾਈਨ ਸੱਟੇਬਾਜ਼ੀ ‘ਚ ਕਾਰੋਬਾਰੀ ਨਾਲ 58 ਕਰੋੜ ਦੀ ਠੱਗੀ, ਮੁਲਜ਼ਮ ਦੇ ਘਰੋਂ 17 ਕਰੋੜ ਨਕਦੀ, ਸੋਨਾ-ਚਾਂਦੀ ਬਰਾਮਦ
ਵਿਜੇ ਨੇ ਦੱਸਿਆ ਕਿ ਉਨ੍ਹਾਂ ਨੇ ਦੁਬਈ ਸਥਿਤ ਭਾਰਤੀ ਦੂਤਾਵਾਸ ਤੇ ਸਮਾਜਿਕ ਕਾਰਜਕਰਤਾ ਐੱਸਪੀ ਓਬਰਾਏ ਦੀ ਸੰਸਥਾ ਸਰਬਤ ਦਾ ਭਲਾ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਵੱਲੋਂ ਮੰਗੇ ਗਏ ਸਾਰੇ ਦਸਤਾਵੇਜ਼ ਦੁਬਈ ਭੇਜ ਦਿੱਤੇ ਹਨ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੇ ਸੰਸਥਾ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਵਿਸ਼ਾਲ ਦੀ ਮ੍ਰਿਤਕ ਦੇਹ ਜਲਦ ਹੀ ਭਾਰਤ ਭੇਜ ਦਿੱਤੀ ਜਾਵੇਗੀ। ਵਿਸ਼ਾਲ ਦੀ ਮੌਤ ਦੀ ਖਬਰ ਮਿਲਦੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਿੰਡ ਵਾਸੀਆਂ ਨੂੰ ਵਿਸ਼ਾਲ ਦੀ ਲਾਸ਼ ਨੂੰ ਭਾਰਤ ਪਹੁੰਚਣ ਦਾ ਇੰਤਜ਼ਾਰ ਹੈ।
ਵੀਡੀਓ ਲਈ ਕਲਿੱਕ ਕਰੋ -: