ਇਸ ਨਮੀ ਵਾਲੇ ਮੌਸਮ ਵਿੱਚ ਤੁਸੀਂ ਚਾਹੇ ਕਿੰਨੇ ਵੀ ਪੱਖੇ ਜਾਂ ਕੂਲਰ ਦੇ ਸਾਹਮਣੇ ਬੈਠੋ, ਠੰਡਕ ਦਾ ਕੋਈ ਅਹਿਸਾਸ ਨਹੀਂ ਹੁੰਦਾ। ਮਾਨਸੂਨ ‘ਚ ਕੂਲਰ, ਪੱਖਾ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਸ ਮੌਸਮ ਲਈ ਜੇ ਕੋਈ ਚੀਜ਼ ਪਰਫੈਕਟ ਹੈ ਤਾਂ ਉਹ ਹੈ AC, ਜਿਸ ਦੀ ਖੁਸ਼ਕ ਹਵਾ ਕਮਰੇ ਦੀ ਨਮੀ ਨੂੰ ਦੂਰ ਕਰਦੀ ਹੈ, ਨਾਲ ਹੀ ਪਸੀਨੇ ਨੂੰ ਵੀ ਪੂਰੀ ਤਰ੍ਹਾਂ ਸੁੱਕਾ ਦਿੰਦੀ ਹੈ। ਪਰ ਹਰ ਕਿਸੇ ਕੋਲ ਏਸੀ ਖਰੀਦਣ ਦਾ ਬਜਟ ਨਹੀਂ ਹੁੰਦਾ। ਇਹ ਬਹੁਤ ਮਹਿੰਗਾ ਹੈ।
ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਡਿਵਾਈਸ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ 5,000 ਰੁਪਏ ਤੋਂ ਲੈ ਕੇ 6000 ਰੁਪਏ ਦੇ ਵਿੱਚ ਮਿਲੇਗਾ ਅਤੇ ਇਹ AC ਨੂੰ ਸਖ਼ਤ ਟੱਕਰ ਦੇ ਸਕਦਾ ਹੈ। ਇੱਥੇ ਅਸੀਂ Dehumidifier ਬਾਰੇ ਗੱਲ ਕਰ ਰਹੇ ਹਾਂ, ਜਿਸਦਾ ਕੰਮ ਨਮੀ ਨੂੰ ਘੱਟ ਕਰਨਾ ਹੈ।
ਹਾਲਾਂਕਿ ਐਮਾਜ਼ਾਨ ‘ਤੇ ਬਹੁਤ ਸਾਰੇ ਬ੍ਰਾਂਡ ਦੇ ਡੀਹਿਊਮਿਡੀਫਾਇਰ ਉਪਲਬਧ ਹਨ, ਪਰ Techzere Electric Dehumidfier ਦੀ ਗੱਲ ਕਰੀਏ ਤਾਂ ਇਹ ਬਹੁਤ ਕੰਮ ਦਾ ਡਿਵਾਈਸ ਹੈ।
ਐਮਾਜ਼ਾਨ ‘ਤੇ ਇਸਦੀ ਕੀਮਤ 6,000 ਰੁਪਏ ਹੈ, ਇਸ ਤਰ੍ਹਾਂ ਇਹ ਇੱਕ ਕਿਫਾਇਤੀ ਡੀਹਿਊਮਿਡੀਫਾਇਰ ਅਖਵਾਉਂਦਾ ਹੈ। ਇਹ 1000ml ਦੀ ਵਾਟਰ ਟੈਂਕ ਸਮਰੱਥਾ ਦੇ ਨਾਲ ਆਉਂਦਾ ਹੈ। ਇਹ ਛੋਟੇ ਕਮਰਿਆਂ ਲਈ ਵਧੀਆ ਡਿਵਾਈਸ ਸਾਬਤ ਹੋ ਸਕਦਾ ਹੈ।
ਇਹ 45W ਪਾਵਰ ਨਾਲ ਆਉਂਦਾ ਹੈ ਅਤੇ ਇਹ ਇੱਕ ਦਿਨ ਵਿੱਚ ਹਿਊਮਿਡੀਫਾਇਰ ਤੋਂ 350ml ਤੱਕ ਪਾਣੀ ਸੋਖ ਲੈਂਦਾ ਹੈ। ਇਸ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਡਿਵਾਈਸ ਖਾਸ ਤੌਰ ‘ਤੇ ਨਮੀ ਵਾਲੇ ਮੌਸਮ ਲਈ ਬਣਾਇਆ ਗਿਆ ਹੈ ਅਤੇ ਇਹ ਤੁਹਾਡੇ ਕਮਰੇ ਦੀ ਨਮੀ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਜਦੋਂ ਕਮਰੇ ਦੀ ਨਮੀ ਘੱਟ ਜਾਂਦੀ ਹੈ, ਤਾਂ ਠੰਢਕ ਵਧੇਰੇ ਮਹਿਸੂਸ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਮਾਨਸੂਨ ‘ਚ ਨਮੀ ਵਧਣ ਕਾਰਨ ਪਸੀਨਾ ਨਹੀਂ ਸੁੱਕਦਾ।
ਇਹ ਵੀ ਪੜ੍ਹੋ : ਸਰਕਾਰੀ ਅਫ਼ਸਰਾਂ ਦੇ ਰਵੱਈਏ ਤੋਂ ਇੰਨਾ ਦੁਖੀ ਹੋਇਆ ਬੰਦਾ, ਦਫ਼ਤਰ ‘ਚ ਛੱਡ ਆਇਆ ਸੱਪ
ਜੋ ਲੋਕ AC ਨਹੀਂ ਖਰੀਦ ਸਕਦੇ, ਉਹ 6,000 ਰੁਪਏ ਦੀ ਇਸ ਡਿਵਾਈਸ ਨੂੰ ਆਪਣੇ ਕਮਰੇ ਵਿੱਚ ਲਗਾ ਸਕਦੇ ਹਨ। ਇਹ ਦੇਖਣ ‘ਚ ਕਾਫੀ ਵਾਟਰ ਪਿਊਰੀਫਾਇਰ ਵਰਗਾ ਹੈ ਪਰ ਇਸ ਦਾ ਆਕਾਰ ਥੋੜ੍ਹਾ ਛੋਟਾ ਹੈ। ਇਸ ਦਾ ਭਾਰ 1 ਕਿਲੋ 630 ਗ੍ਰਾਮ ਹੈ। ਇਸ ਵਿੱਚ 7 ਖੂਬਸੂਰਤ ਐਂਬੀਐਂਟ ਲਾਈਟਾਂ ਮਿਲਦੀਆਂ ਹਨ। ਹਾਲਾਂਕਿ, ਲੋੜ ਨਾ ਹੋਣ ‘ਤੇ ਲਾਈਟ ਨੂੰ ਬੰਦ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: