ਮੋਹਾਲੀ ਦੇ ਡੇਰਾਬੱਸੀ ਸਥਿਤ ਸਰਕਾਰੀ ਸਕੂਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਦਿਆਰਥੀ ਬੈਗ ‘ਚ ਬੰਦੂਕ ਲੈ ਕੇ ਸਕੂਲ ਪਹੁੰਚਿਆ। ਡੇਰਾਬੱਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਨੌਵੀਂ ਜਮਾਤ ਦੇ ਇਕ ਵਿਦਿਆਰਥੀ ਤੋਂ ਪਿਸਤੌਲ ਤਾਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਦੋਂ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਪਤਾ ਲੱਗਾ ਤਾਂ ਮਾਮਲਾ ਹੋਰ ਗਰਮਾ ਗਿਆ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਪਿਸਤੌਲ ਦੀ ਜਾਂਚ ਕੀਤੀ ਤਾਂ ਇਹ ਨਕਲੀ ਬੰਦੂਕ ਨਿਕਲੀ।
ਜਾਣਕਾਰੀ ਅਨੁਸਾਰ ਸਕੂਲ ਵਿੱਚ ਸਟਾਫ਼ ਵੱਲੋਂ ਬੱਚਿਆਂ ਦੇ ਬੈਗਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਨੌਵੀਂ ਦੇ ਵਿਦਿਆਰਥੀ ਦੇ ਬੈਗ ਦੀ ਚੈਕਿੰਗ ਕਰਨ ‘ਤੇ ਉਸ ਵਿੱਚੋਂ ਇੱਕ ਪਿਸਤੌਲ ਬਰਾਮਦ ਹੋਇਆ। ਸਕੂਲ ਮੈਨੇਜਮੈਂਟ ਨੇ ਵਿਦਿਆਰਥੀ ਦੇ ਬੈਗ ‘ਚੋਂ ਮਿਲੀ ਨਕਲੀ ਬੰਦੂਕ ਨੂੰ ਡੇਰਾਬੱਸੀ ਪੁਲਸ ਨੂੰ ਸੌਂਪ ਕੇ ਸਕੂਲੀ ਵਿਦਿਆਰਥੀ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਸਕੂਲ ਦੇ ਗੇਟ ਦੇ ਬਾਹਰ ਸਵੇਰੇ-ਸ਼ਾਮ ਦੋ-ਦੋ ਪੁਲਿਸ ਮੁਲਾਜ਼ਮ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਨਕਲੀ ਬੰਦੂਕ ਲੈ ਕੇ ਕਿਸ ਮਕਸਦ ਨਾਲ ਸਕੂਲ ਆਇਆ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ : ਪਰਾਲੀ ਸਾੜਨ ਦੀ ਜਾਂਚ ਕਰਨ ਗਏ ਅਧਿਕਾਰੀਆਂ ਦੀ ਆਈ ਸ਼ਾਮਤ, ਕਿਸਾਨਾਂ ਨੇ ਬਣਾਇਆ ਬੰਧਕ
ਥਾਣਾ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਵਿਦਿਆਰਥੀ ਦੇ ਬੈਗ ਵਿੱਚੋਂ ਮਿਲਿਆ ਨਕਲੀ ਪਿਸਤੌਲ ਏਅਰਗੰਨ ਸੀ। ਇਸ ਨੂੰ ਖਾਲੀ ਜਾਂ ਨਜ਼ਦੀਕੀ ਰੇਂਜ ਤੋਂ ਚਲਾਉਣ ਨਾਲ ਸੱਟ ਲੱਗ ਸਕਦੀ ਹੈ ਅਤੇ ਇਸ ਦਾ ਸ਼ਾਟ ਘਾਤਕ ਵੀ ਹੋ ਸਕਦਾ ਹੈ। ਵਿਦਿਆਰਥੀ ਪਿੰਡ ਮਹੀਂਵਾਲਾ ਦਾ ਰਹਿਣ ਵਾਲਾ ਹੈ, ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਬੱਚੇ ਕੋਲ ਏਅਰਗੰਨ ਰੱਖਣ ਦੀ ਮਨਸ਼ਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: