ਪਟਿਆਲਾ : ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਅਧਿਕਾਰੀ ਜਿਥੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖਤ ਹੋਣ ਦਾ ਦਾਅਵਾ ਕਰ ਰਹੇ ਹਨ, ਉਥੇ ਮਾਡਲ ਟਾਊਨ ਪੁਲਿਸ ਥਾਣੇ ਦੇ ਅਧੀਨ ਆਉਂਦੇ ਲੀਲਾ ਭਵਨ ਵਿੱਚ ਸ਼ੱਕੀ ਕਾਰਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਡਰਾਈਵਰ ਨੇ ਪੁਲਿਸ ਮੁਲਾਜ਼ਮ ਨੂੰ ਹੀ ਕੁਚਲ ਦਿੱਤਾ। ਟਾਇਰਾਂ ਥੱਲੇ ਕੁਚਲੇ ਜਾਣ ਕਾਰਨ ਮੁਲਾਜ਼ਮ ਦੀ ਇਕ ਲੱਤ ਟੁੱਟ ਗਈ ਅਤੇ ਸਰੀਰ ਦੇ ਦੂਜੇ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ।
ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 1 ਵਜੇ ਵਾਪਰੀ, ਜਿਸ ਤੋਂ ਬਾਅਦ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ। ਮੁਲਾਜ਼ਮ ਦੀ ਪਛਾਣ ਏਐਸਆਈ ਸੂਬਾ ਸਿੰਘ ਵਜੋਂ ਹੋਈ ਹੈ, ਜਿਸ ਦੇ ਨਾਲ ਇੱਕ ਪੁਲਿਸ ਅਧਿਕਾਰੀ ਵੀ ਸੀ।
ਘਟਨਾ ਤੋਂ ਬਾਅਦ ਦੋਸ਼ੀ ਕਾਰ ਚਾਲਕ ਵੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਪੁਲਿਸ ਦੇਰ ਸ਼ਾਮ ਤੱਕ ਟਰੇਸ ਨਹੀਂ ਕਰ ਸਕੀ। ਦੂਜੇ ਪਾਸੇ ਜਦੋਂ ਹਾਲਤ ਨਾਜ਼ੁਕ ਹੋ ਗਈ ਤਾਂ ਸੂਬਾ ਸਿੰਘ ਨੂੰ ਦੂਜੇ ਸਰਕਾਰੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਏਐਸਆਈ ਦਰਸ਼ਨ ਸਿੰਘ ਅਤੇ ਸਤਵੰਤ ਸਿੰਘ ਨੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ, ਪਰ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : ਦੁਖਦ ਖਬਰ : ਡਿਊਟੀ ‘ਤੇ ਜਾ ਰਿਹਾ ASI ਹੋਇਆ ਸੜਕ ਹਾਦਸੇ ਦਾ ਸ਼ਿਕਾਰ, ਹੋਈ ਮੌਤ
ਮਿਲੀ ਜਾਣਕਾਰੀ ਮੁਤਾਬਕ ਏਐਸਆਈ ਸੂਬਾ ਸਿੰਘ ਅਤੇ ਸਤਵੰਤ ਸਿੰਘ ਲੀਲਾ ਭਵਨ ਇਲਾਕੇ ਵਿੱਚ ਸ਼ੱਕੀ ਕਾਰ ਨੂੰ ਘੁੰਮਦਿਆਂ ਵੇਖਿਆ, ਜੋ ਕਿ ਹਰਿਆਣਾ ਨੰਬਰ ਸੀ। ਜਦੋਂ ਸਕੂਟੀ ‘ਤੇ ਸਵਾਰ ਦੋਵੇਂ ਕਰਮਚਾਰੀ ਕਾਰ ਦਾ ਪਿੱਛਾ ਕਰਨ ਲੱਗੇ ਤਾਂ ਕਾਰ ਅੱਗੇ ਜਾ ਕੇ ਭੀੜ ‘ਚ ਫਸ ਗਈ। ਇਸ ਤੋਂ ਬਾਅਦ ਏਐਸਆਈ ਸੂਬਾ ਸਿੰਘ ਨੇ ਉਤਰਨ ਤੋਂ ਬਾਅਦ ਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਕਾਰ ਨੂੰ ਪਿੱਛੇ ਕਰ ਲਿਆ।
ਇਹ ਵੀ ਵੇਖੋ : ਹੁਣ ਦੂਜੀ ਪਾਰਟੀ ਵੀ ਸਿੱਧੂ ਨੂੰ ਦੇਣ ਲੱਗੀ ਨਸੀਹਤ- ‘ਆਪ’ ਨੇ ਕਿਹਾ- ਵਿਰੋਧੀ ਧਿਰ ਦੇ ਆਗੂ ਵਾਂਗ ਕੰਮ ਕਰਨਾ ਬੰਦ ਕਰੋ
ਇਸ ਤੋਂ ਬਾਅਦ ਸੂਬਾ ਸਿੰਘ ਨੇ ਕਾਰ ਦੇ ਸਾਹਮਣੇ ਖੜ੍ਹੇ ਹੋ ਕੇ ਡਰਾਈਵਰ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਤਾਂ ਡਰਾਈਵਰ ਨੇ ਪਿਸਤੌਲ ਦਾ ਇਸ਼ਾਰਾ ਕੀਤਾ। ਸੂਬਾ ਸਿੰਘ ਨੇ ਇਕ ਸਰਕਾਰੀ ਪਿਸਤੌਲ ਕੱਢੀ ਪਰ ਡਰਾਈਵਰ ਉਸ ਨੂੰ ਕੁਚਲਣ ਤੋਂ ਬਾਅਦ ਭੱਜ ਗਿਆ। ਮੌਕੇ ‘ਤੇ ਖੜ੍ਹੇ ਨੌਜਵਾਨਾਂ ਨੇ ਤੁਰੰਤ ਮਦਦ ਕਰਦਿਆਂ ਸੂਬਾ ਸਿੰਘ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੋਂ ਉਸਨੂੰ ਬਾਅਦ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਦੋਸ਼ੀ ਕਾਰ ਚਾਲਕ ਨੇ ਆਪਣਾ ਮੂੰਹ ਇੱਕ ਪਰਨੇ ਨਾਲ ਢਕਿਆ ਹੋਇਆ ਸੀ ਅਤੇ ਉਸ ਕੋਲ ਪਿਸਤੌਲ ਵੀ ਸੀ। ਇਸ ਕਾਰ ਦੇ ਅੱਗੇ ਅਤੇ ਪਿੱਛੇ ਹਰਿਆਣਾ ਦੀ ਟੁੱਟੀਆਂ ਹੋਈਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ।