ਭਾਰਤ-ਪਾਕਿ ਸਰਹੱਦ ‘ਤੇ ਅੱਜ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ‘ਤੇ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। BSF ਨੇ ਪੰਜਾਬ ਪੁਲਿਸ ਨਾਲ ਮਿਲ ਕੇ ਇਹ ਸਰਚ ਆਪ੍ਰੇਸ਼ਨ ਚਲਾਇਆ। ਡ੍ਰੋਨ ਮਿਲਣ ਦੇ ਬਾਅਦ ਆਸ-ਪਾਸ ਦੇ ਏਰੀਆ ਵਿਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ। ਡ੍ਰੋਨ ਤੋਂ ਇਲਾਵਾ ਅਜੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਬੀਐੱਸਐੱਫ ਅਧਿਕਾਰੀਆਂ ਮੁਤਾਬਕ ਇਹ ਡ੍ਰੋਨ ਪੰਜਾਬ ਦੇ ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ੍ਹ ਤੋਂ ਬਰਾਮਦ ਕੀਤਾ ਗਿਆ ਹੈ। ਬੀਐੱਸਐੱਫ ਤੇ ਪੰਜਾਬ ਪੁਲਿਸ ਵੱਲੋਂ ਤਰਨਤਾਰਨ ਦੇ ਸਰਹੱਦੀ ਪਿੰਡਾਂ ਵਿਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਮਸਤਗੜ੍ਹ ਦੇ ਖੇਤਾਂ ਵਿਚ ਡ੍ਰੋਨ ਡਿੱਗਿਆ ਮਿਲਿਆ ਜਿਸ ਦੇ ਬਾਅਦ ਡ੍ਰੋਨ ਨੂੰ ਜ਼ਬਤ ਕਰਕੇ ਫੋਰੈਂਸਿਗ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: