ਜੀਜਾ-ਸਾਲੀ ਦੀ ਮੁਹੱਬਤ ਦੇ ਕਿੱਸੇ ਤਾਂ ਤੁਸੀਂ ਕਈ ਵਾਰ ਸੁਣੇ ਹੋਣਗੇ ਪਰ ਕੀ ਤੁਸੀਂ ਸੁਣਿਆ ਹੈ ਕਿ ਮਹਿਲਾ ਨੇ ਪਤੀ ਦੀ ਆਪਣੀ ਛੋਟੀ ਭੈਣ ਨਾਲ ਵਿਆਹ ਕਰਵਾ ਦਿੱਤਾ। ਅਜਿਹੀ ਹੀ ਮਾਮਲਾ ਯੂਪੀ ਦੇ ਪ੍ਰਯਾਗਰਾਜ ਤੋਂ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲੇ ਇਕ ਵਿਅਕਤੀ ਦਾ ਆਪਣੀ ਹੀ ਸਾਲੀ ‘ਤੇ ਦਿਲ ਆ ਗਿਆ। ਦੋਵੇਂ ਇਕ-ਦੂਜੇ ਨਾਲ ਮੁਹੱਬਤ ਕਰਨ ਲੱਗੇ। ਨੌਜਵਾਨ ਦੀ ਪਤਨੀ ਵੀ ਆਪਣੀ ਛੋਟੀ ਭੈਣ ਨਾਲ ਬੇਪਨਾਹ ਮੁਹੱਬਤ ਕਰਦੀ ਸੀ। ਉਹ ਉਸ ਤੋਂ ਵੱਖ ਨਹੀਂ ਰਹਿ ਸਕਦੀ ਸੀ। ਭੈਣ ਨਾਲ ਪਤੀ ਦੇ ਇਸ਼ਕ ਦੀ ਜਾਣਕਾਰੀ ਮਹਿਲਾ ਨੂੰ ਹੋਈ ਤਾਂ ਉਸ ਨੇ ਦੋਵਾਂ ਦਾ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਮਹਿਲਾ ਨੇ ਪਤੀ ਦਾ ਵਿਆਹ ਆਪਣੀ ਛੋਟੀ ਭੈਣ ਨਾਲ ਕਰਵਾ ਦਿੱਤਾ।ਹੁਣ ਤਿੰਨੋਂ ਖੁਸ਼ੀ-ਖੁਸ਼ੀ ਇਕੋ ਹੀ ਘਰ ਵਿਚ ਰਹਿਣਗੇ।
ਮਾਮਲਾ ਸ਼ੰਕਰਗੜ੍ਹ ਇਲਾਕੇ ਦਾ ਹੈ। ਇਥੋਂ ਦਾ ਰਹਿਣ ਵਾਲਾ ਰਾਜਕੁਮਾਰ ਮਜ਼ਦੂਰੀ ਕਰਦਾ ਹੈ। ਰਾਜਕੁਮਾਰ ਦਾ ਵਿਆਹ ਕੁਝ ਸਾਲ ਪਹਿਲਾਂ ਧਨੂਆ, ਡਾਂਡੀ ਕਰਛਣਾ ਦੀ ਰਹਿਣ ਵਾਲੀ ਰੋਮੀ ਪੁੱਤਰੀ ਕਮਲ ਨਾਲ ਹੋਈ ਸੀ। ਦੋਵਾਂ ਤੋਂ ਇਕ 18 ਮਹੀਨਿਆਂ ਦੀ ਧੀ ਅਰਬੀ ਹੈ। ਰਾਜਕੁਮਾਰ ਦੇ ਸਹੁਰੇ ਆਉਣ-ਜਾਣ ਦੌਰਾਨ ਆਪਣੀ ਸਾਲੀ ਤੋਂ ਪ੍ਰੇਮ-ਪ੍ਰਸੰਗ ਹੋ ਗਿਆ। ਦੋਵੇਂ ਨੇ ਇਕੱਠੇ ਰਹਿਣ ਦਾ ਨਿਸ਼ਚੈ ਕਰ ਲਿਆ। ਰੋਮੀ ਵੀ ਆਪਣੀ ਭੈਣ ਨਾਲ ਪਿਆਰ ਕਰਦੀ ਸੀ, ਉਹ ਉਸ ਦੇ ਬਿਨਾਂ ਵੱਖ ਨਹੀਂ ਰਹਿ ਸਕਦੀ ਸੀ।
ਰੋਮੀ ਨੂੰ ਜਦੋਂ ਪਤੀ ਦੇ ਪ੍ਰੇਮ-ਪ੍ਰਸੰਗਾਂ ਬਾਰੇ ਜਾਣਕਾਰੀ ਹੋਈ ਤਾਂ ਪਹਿਲਾਂ ਵਿਰੋਧ ਕੀਤਾ ਪਰ ਬਾਅਦ ਵਿਚ ਉਹ ਵੀ ਰਾਜ਼ੀ ਹੋ ਗਈ। ਵੱਡੀ ਭੈਣ ਨੇ ਛੋਟੀ ਭੈਣ ਦਾ ਵਿਆਹ ਆਪਣੇ ਪਤੀ ਨਾਲ ਕਰਾਉਣ ਦਾ ਫੈਸਲਾ ਕੀਤਾ। ਮੰਦਰ ਵਿਚ ਜੀਜਾ ਤੇ ਸਾਲੀ ਪਹਿਲੀ ਪਤਨੀ ਦੀ ਮੌਜੂਦਗੀ ਵਿਚ ਵਿਆਹ ਦੇ ਬੰਧਨ ਵਿਚ ਬੰਨ੍ਹੇ ਗਏ। ਹੁਣ ਤਿੰਨੋਂ ਹੀ ਇਕ ਹੀ ਪਰਿਵਾਰ ਵਿਚ ਇਕੱਠੇ ਰਹਿਣਗੇ।
ਇਹ ਵੀ ਪੜ੍ਹੋ : ਦਿੱਲੀ : ਮੀਂਹ ਦੇ ਪਾਣੀ ਤੋਂ ਬਚਣ ਲਈ ਮਹਿਲਾ ਨੇ ਫੜਿਆ ਬਿਜਲੀ ਦਾ ਖੰਭਾ, ਕਰੰਟ ਲੱਗਣ ਨਾਲ ਮੌਕੇ ‘ਤੇ ਮੌ.ਤ
ਪ੍ਰਯਾਗਰਾਜ ਵਿਚ ਹੋਈ ਜੀਜਾ-ਸਾਲੀ ਦੇ ਵਿਆਹ ਵਿਚ ਖੁਸ਼ੀ-ਖੁਸ਼ੀ ਪਰਿਵਾਰ ਵਾਲੇ ਸ਼ਾਮਲ ਹੋਏ। ਰਾਜਕੁਮਾਰ ਦੀ ਪਹਿਲੀ ਪਤਨੀ ਵੀ ਬੇਹੱਦ ਖੁਸ਼ ਲੱਗ ਰਹੀ ਸੀ। ਜੀਜਾ-ਸਾਲੀ ਦੇ ਵਿਆਹ ਦਾ ਪੇਕੇ ਤੋਂ ਲੈ ਕੇ ਸਹੁਰੇ ਵਾਲੇ ਗਵਾਹ ਬਣੇ। ਲਾੜਾ-ਲਾੜੀ ਨੂੰ ਸਾਰਿਆਂ ਨੇ ਖੁਸ਼ੀ-ਖੁਸ਼ੀ ਆਸ਼ੀਰਵਾਦ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: