ਲੁਧਿਆਣਾ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਰਿਟਾਇਰਡ ਇਨਕਮ ਟੈਕਸ ਅਧਿਕਾਰੀ ਸੁਖਦੇਵ ਸਿੰਘ (68) ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ (62) ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਉਨ੍ਹਾਂ ਦੇ ਵੱਡੇ ਪੁੱਤ ਦੇ NRI ਸਾਲੇ ਨੇ ਦਿੱਤਾ ਸੀ। ਪੁਲਿਸ ਨੇ ਜਾਂਚ ਦੌਰਾਨ ਮਿਲੇ ਸਬੂਤਾਂ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀ ਦੀ ਪਛਾਣ ਪਿੰਡ ਗਿਲ ਨਿਵਾਸੀ ਜਸਦੇਵ ਸਿੰਘ ਨਗਰ ਨਿਵਾਸੀ ਚਰਣਜੀਤ ਸਿੰਘ ਉਰਫ਼ ਜਗਦੇਵ ਸਿੰਘ ਵਜੋਂ ਹੋਈ ਹੈ। ਦੋਸ਼ੀ ਬ੍ਰਿਟਿਸ਼ ਨਾਗਰਿਕ ਹੈ ਤੇ ਲੰਦਨ ਵਿੱਚ ਰਹਿੰਦਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਪੁਲਿਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਦੱਸਿਆ ਕਿ ਸੁਖਦੇਵ ਸਿੰਘ ਦਾ ਛੋਟਾ ਪੁੱਤਰ ਜਗਮੋਹਨ ਸਿੰਘ ਵੀ ਕੈਨੇਡਾ ਵਿੱਚ ਰਹਿੰਦਾ ਹੈ। ਉਸ ਦਾ ਵਿਆਹ 2008 ਵਿੱਚ ਦੋਸ਼ੀ ਚਰਣਜੀਤ ਦੀ ਭੈਣ ਨਾਲ ਹੋਇਆ ਸੀ। ਵਿਆਹ ਮਗਰੋਂ ਉਹ ਵੀ ਵਿਦੇਸ਼ ਚਲੀ ਗਈ। ਪੁਲਿਸ ਮੁਤਾਬਕ ਚਰਣਜੀਤ ਦੀ ਭੈਣ ਨੂੰ ਸਹੁਰੇ ਵਾਲਿਆਂ ਵੱਲੋਂ ਤੰਗ ਕੀਤਾ ਜਾਂਦਾ ਸੀ। ਦੋਵੇਂ ਪਰਿਵਾਰਾਂ ਦਾ ਆਪਸੀ ਕੋਈ ਝਗੜਾ ਸੀ।
ਸੁਖਦੇਵ ਸਿੰਘ ਦਾ ਪੁੱਤਰ ਜਗਮੋਹਨ ਪਹਿਲਾਂ ਯੂਕੇ ਵਿੱਚ ਰਿਹਾ ਤੇ ਕੁਝ ਸਮੇਂ ਮਗਰੋਂ ਕੈਨੇਡਾ ਚਲਾ ਗਿਆ ਸੀ। ਪਰਿਵਾਰ ਵਿੱਚ ਕਾਫੀ ਝਗੜਾ ਸੀ। ਚਰਣਜੀਤ ਸਿੰਘ ਇਸ ਵਿਵਾਦ ਤੇ ਭੈਣ ਦੀ ਪ੍ਰੇਸ਼ਾਨੀ ਪਿੱਛੇ ਸੁਖਦੇਵ ਤੇ ਗੁਰਪ੍ਰੀਤ ਕੌਰ ਦਾ ਹੱਥ ਮੰਨਦਾ ਸੀ, ਜਿਸ ਕਰਕੇ ਉਹ ਉਨ੍ਹਾਂ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਚਰਣਜੀਤ ਸਿੰਘ ਲੰਦਨ ਵਿੱਚ ਹੀ ਪੈਦਾ ਹੋਇਆ ਸੀ ਤੇ ਉਥੇ ਉਸ ਨੇ ਸਾਰੀ ਪੜਅਹਾਈ ਕੀਤੀ। ਉਹ ਲੰਦਨ ਯੂਨੀਵਰਸਿਟੀ ਤੋਂ ਬੀ.ਐੱਸ.ਸੀ. ਦੀ ਪੜ੍ਹਾਈ ਪੂਰੀ ਕੀਤੀ। 2017 ਵਿੱਚ ਉਸ ਦੀ ਵਿਆਹ ਹੋਈ ਤੇ ਉਹ ਲੁਧਿਆਣਾ ਵਿੱਚ ਵਿਆਹ ਕਰਵਾਉਣ ਲਈ ਹੀ ਆਇਆ ਸੀ, ਜਿਸ ਮਗਰੋਂ ਉਹ ਵਾਪਿਸ ਚਲਾ ਗਿਆ। ਕੋਰੋਨਾ ਕਰਕੇ ਉਹ ਵਾਪਿਸ ਨਹੀਂ ਆ ਸਕਿਆ ਤੇ ਜਨਵਰੀ 2022 ਵਿੱਚ ਦੁਬਾਰਾ ਲੁਧਿਆਣਾ ਆਇਆ ਸੀ ਤੇ ਸੁਹਰੇ ਵਾਲਿਆਂ ਕੋਲ ਜਸਦੇਵ ਸਿੰਘ ਨਗਰ ਵਿੱਚ ਰਹਿ ਰਿਹਾ ਸੀ।