ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਫਿਲਹਾਲ ਚੋਣ ਕਮਿਸ਼ਨ ਵੱਲੋਂ 15 ਜਨਵਰੀ ਤੱਕ ਰੈਲੀਆਂ ‘ਤੇ ਪਾਬੰਦੀ ਲਗਾਈ ਗਈ ਹੈ ਤੇ ਇਸ ਤੋਂ ਬਾਅਦ ਪਾਰਟੀ ਉਮੀਦਵਾਰ ਇਜਾਜ਼ਤ ਲੈ ਕੇ ਰੈਲੀਆਂ ਕਰ ਸਕਣਗੇ। ਇਸ ਦੇ ਲਈ ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਲਈ 59 ਥਾਵਾਂ ਦੀ ਚੋਣ ਕੀਤੀ ਹੈ। ਇਨ੍ਹਾਂ ਥਾਵਾਂ ‘ਤੇ ਪਾਰਟੀ ਉਮੀਦਵਾਰ ਇਜਾਜ਼ਤ ਲੈ ਕੇ ਹੀ ਆਪਣੀ ਰੈਲੀ ਕਰ ਸਕਣਗੇ।
ਇਸ ਤੋਂ ਇਲਾਵਾ ਜੇਕਰ ਕਿਤੇ ਹੋਰ ਰੈਲੀ ਕੀਤੀ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਰੈਲੀ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਤੈਅ ਕਰ ਦਿੱਤੀ ਗਈ ਹੈ। ਅਜਨਾਲਾ ਵਿੱਚ ਸੱਤ, ਰਾਜਾਸਾਂਸੀ ਵਿੱਚ ਤਿੰਨ, ਮਜੀਠਾ ਵਿੱਚ ਸੱਤ, ਜੰਡਿਆਲਾ ਵਿੱਚ ਪੰਜ, ਉੱਤਰੀ ਵਿੱਚ ਤਿੰਨ, ਪੱਛਮੀ ਵਿੱਚ ਅੱਠ, ਕੇਂਦਰੀ ਵਿੱਚ ਸੱਤ, ਪੂਰਬੀ ਵਿੱਚ ਚਾਰ, ਦੱਖਣੀ ਵਿੱਚ ਪੰਜ, ਅਟਾਰੀ ਵਿੱਚ ਪੰਜ, ਬਾਬਾ ਬਕਾਲਾ ਵਿੱਚ ਪੰਜ ਥਾਵਾਂ ਦੀ ਚੋਣ ਕੀਤੀ ਗਈ ਹੈ।
ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਅਜਨਾਲਾ ਵਿੱਚ ਕੀਰਤਨ ਦਰਬਾਰ ਸੁਸਾਇਟੀ, ਦਾਣਾ ਮੰਡੀ, ਪੁਰਾਣੀ ਦਾਣਾ ਮੰਡੀ, ਜ਼ਿਲ੍ਹੇ ਦੀ ਦਾਣਾ ਮੰਡੀ ਗੁੱਗੋਮਾਹਲ, ਦਾਣਾ ਮੰਡੀ ਰਾਮਦਾਸ ਫੋਕਲ ਪੁਆਇੰਟ, ਦਾਣਾ ਮੰਡੀ ਚਮਿਆਰੀ ‘ਚ, ਦਾਣਾ ਮੰਡੀ ਸੁਧਾਰ ਹਲਕਾ 12-ਰਾਜਾਸਾਂਸੀ ‘ਚ ਸਰਕਾਰੀ ਹਾਈ ਸਕੂਲ ਭੀਦੀਸੈਦਾ ਦੇ ਸਾਹਮਣੇ ਸਟੇਡੀਅਮ, ਅਨਾਜ ਮੰਡੀ ਰਾਜਾਸਾਂਸੀ, ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਹਲਕਾ-13 ਮਜੀਠਾ ਵਿੱਚ ਦਾਣਾ ਮੰਡੀ, ਮਜੀਠਾ, ਸਬ ਯਾਰਡ ਪਾਖਰਪੁਰਾ, ਫੋਕਲ ਪੁਆਇੰਟ, ਡੱਢੇ, ਫੋਕਲ ਪੁਆਇੰਟ ਸੋਹੀਆਂ ਕਲਾਂ, ਫੋਕਲ ਪੁਆਇੰਟ ਵਡਾਲਾ ਵੀਰਮ, ਫੋਕਲ ਪੁਆਇੰਟ ਭੋਏਵਾਲ, ਸਬ ਯਾਰਡ ਟਾਹਲੀ ਸਾਹਿਬ ਦੀ ਚੋਣ ਕੀਤੀ ਗਈ ਹੈ।
ਹਲਕਾ-14-ਜੰਡਿਆਲਾ (SC) ਵਿੱਚ ਦੀਪ ਮੰਡੀ ਜੰਡਿਆਲਾ, ਦੁਸਹਿਰਾ ਗਰਾਊਂਡ, ਦਾਣਾ ਮੰਡੀ ਤਰਸਿੱਕਾ, ਸਕੂਲ ਗਰਾਊਂਡ ਮਹਿਤਾ, ਦਾਣਾ ਮੰਡੀ ਮਹਿਤਾ ਅਤੇ ਹਲਕਾ-15-ਅੰਮ੍ਰਿਤਸਰ ਉੱਤਰੀ ਵਿੱਚ ਪਾਈਟੈਕਸ ਗਰਾਊਂਡ ਰਣਜੀਤ ਐਵੇਨਿਊ, ਕੰਪਨੀ ਬਾਗ, ਨੇੜੇ ਟ੍ਰਿਲੀਅਮ ਮਾਲ ਵਨ ਥਾਊਜ਼ੈਂਡ ਲਾਈਟ, ਅੰਮ੍ਰਿਤਸਰ ਵੈਸਟ (SC) ਵਿੱਚ ਭੱਲਾ ਕਲੋਨੀ ਪਾਰਕ ਛੇਹਰਟਾ, ਰੂਪ ਮਹਿਲ ਪੁਤਲੀਘਰ, ਕਿੰਗ ਹੋਟਲ ਕਬੀਰ ਪਾਰਕ, ਹੋਟਲ ਹੈਵਨ ਬਲੂ ਰਾਮ ਤੀਰਥ ਰੋਡ, RM ਰਿਜੋਰਟ ਰਾਮਤੀਰਥ ਰੋਡ, ਬਖਸ਼ੀ ਰਿਜੋਰਟ ਜੀ.ਟੀ ਰੋਡ, ਯੂਕੇ ਪੈਲੇਸ ਗੁਮਟਾਲਾ ਬਾਈਪਾਸ, ਪਾਰਕ ਨੇੜੇ ਮੈਟਰੋਪੋਲਿਸ ਟਾਵਰ ਗੁਮਟਾਲਾ ਵਿਖੇ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹਲਕਾ- 17-ਅੰਮ੍ਰਿਤਸਰ ਸੈਂਟਰਲ ਵਿੱਚ ਪ੍ਰਾਈਵੇਟ ਪਬਲਿਕ ਗਰਾਊਂਡ ਫਤਿਹ ਸਿੰਘ ਨਗਰ, ਨਜ਼ਦੀਕੀ ਟੈਲੀਫੋਨ ਐਕਸਚੇਂਜ ਕਟੜਾ ਜੈਮਲ ਸਿੰਘ, ਗਰਾਊਂਡ ਹਰੀਪੁਰਾ, ਨੇੜੇ ਇਸਲਾਮਾਬਾਦ, ਪ੍ਰਾਈਵੇਟ ਪਬਲਿਕ ਗਰਾਊਂਡ ਝਬਾਲ ਰੋਡ, ਮੂਲੇਚੱਕ, ਫਤਿਹਪੁਰ, ਅੰਮ੍ਰਿਤਸਰ ਈਸਟ ਵਿੱਚ ਸਿਟੀ ਸੈਂਟਰ ਬੈਕ ਸਾਈਡ ਸਾਂਗ ਸਿਨੇਮਾ, ਬੱਸ ਸਟੈਂਡ, ਏਰੀਆ ਮਾਰਕੀਟ ਨਿਊ ਅੰਮ੍ਰਿਤਸਰ, ਦਾਣਾ ਮੰਡੀ ਜੜ੍ਹ, ਸਬਜ਼ੀ ਮੰਡੀ ਵਾਲਾ ਹਲਕਾ-19-ਅੰਮ੍ਰਿਤਸਰ ਦੱਖਣੀ ‘ਚ ਦਾਣਾ ਮੰਡੀ ਭਗਤਾਂਵਾਲਾ, ਕੰਵਰ ਰਿਜੋਰਟ, ਗ੍ਰੈਂਡਰ ਰਿਜ਼ੋਰਟ ਜੀਟੀ ਰੋਡ, ਤਾਜ ਪੈਲੇਸ ਤਰਨਤਾਰਨ ਰੋਡ, ਸੁਲਤਾਨਵਿੰਡ ਪਿੰਡ ਚੌਂਕ ਵਿਖੇ ਰੈਲੀਆਂ ਦੀ ਇਜਾਜ਼ਤ ਦਿੱਤੀ ਗਈ ਹੈ।
ਹਲਕਾ-20-ਅਟਾਰੀ (ਐੱਸ.ਸੀ.) ਵਿੱਚ ਦਾਣਾ ਮੰਡੀ ਅਟਾਰੀ, ਪ੍ਰਾਈਵੇਟ ਪਬਲਿਕ ਪਲੇਸ ਮਾਹਲ, ਪਬਲਿਕ ਪਲੇਸ ਮਾਨਾਂਵਾਲਾ, ਡਰੀਮ ਲੈਂਡ ਪੈਲੇਸ ਅਟਾਰੀ ਰੋਡ, ਸ਼ਾਹ ਰਿਜੋਰਟ ਰਣੀਕੇ ਰੋਡ, ਹਲਕਾ – 25-ਬਾਬਾ ਬਕਾਲਾ (SC) ਵਿੱਚ ਸਟਾਰ ਵਾਲੀ ਗਰਾਊਂਡ ਰਈਆ, ਅਨਾਜ ਮੰਡੀ ਰਈਆ, ਅਨਾਜ ਮੰਡੀ ਸਠਿਆਲਾ, ਗਰਾਊਂਡ ਬੁਤਾਲਾ, ਬੁਤਾਲਾ ਤੇ ਐਸ ਆਰ ਪੈਲੇਸ, ਚੀਮਾ ਬਾਠ ਵਿਖੇ ਰੈਲੀਆਂ ਕੀਤੀਆਂ ਜਾ ਸਕਣਗੀਆਂ।
ਰੈਲੀ ਕਰਨ ਲਈ ਉਮੀਦਵਾਰਾਂ ਨੂੰ ਅਰਜ਼ੀ ਦੇ ਨਾਲ ਸਬੰਧਤ ਵਿਭਾਗ ਜਾਂ ਸਬੰਧਤ ਜਗ੍ਹਾ ਦੇ ਮਾਲਕ ਦੀ ਪ੍ਰਵਾਨਗੀ ਨਾਲ ਰਿਟਰਨਿੰਗ ਅਫਸਰ ਤੋਂ ਮਨਜ਼ੂਰੀ ਲੈਣੀ ਪਵੇਗੀ। ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੋਵੇਗਾ।