ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਵੀ ਸਖਤੀ ਵਧਾ ਦਿੱਤੀ ਹੈ। ਪਰ ਫਿਰ ਵੀ ਕਈ ਆਗੂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ, ਜਿਥੇ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ 500 ਦੇ ਕਰੀਬ ਟਰਾਈਸਾਈਕਲ 5 ਟਰੱਕਾਂ ਵਿੱਚ ਲਿਜਾਂਦੇ ਹੋਏ ਫੜੇ। ਇਹ ਸਾਰੇ ਟਰਾਈ ਸਾਈਕਲ ਇੱਕ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ਵੱਲੋਂ ਹਲਕਾ ਅੰਮ੍ਰਿਤਸਰ ਦੱਖਣੀ ਵਿੱਚ ਲੋੜਵੰਦਾਂ ਅਤੇ ਅੰਗਹੀਣਾਂ ਨੂੰ ਵੰਡੇ ਜਾਣੇ ਸਨ ਤੇ ਇਸ ਮਾਮਲੇ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਘਿਰਦੇ ਨਜ਼ਰ ਆ ਰਹੇ ਹਨ।
ਦਰਅਸਲ ਉਨ੍ਹਾਂ ਦੀ ਵੰਡ ਸਬੰਧੀ ਇੱਕ ਪੋਸਟ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਫੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਸੀ। ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ 3 ਜਨਵਰੀ ਨੂੰ ਆਪਣੇ ਫੇਸਬੁੱਕ ਪੇਜ ਤੋਂ ਇਕ ਪੋਸਟ ਪਾਈ ਸੀ। ਪੋਸਟ ਨੇ ਅਪਾਹਜਾਂ ਲਈ ਮੈਡੀਕਲ ਕੈਂਪ ਦਾ ਹਵਾਲਾ ਦਿੱਤਾ। ਨਾਲ ਹੀ 5-7 ਜਨਵਰੀ ਤੱਕ ਤਾਜ ਪੈਲੇਸ ‘ਚ ਇਸ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਚੋਣ ਕਮਿਸ਼ਨ ਵੱਲੋਂ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਬਾਵਜੂਦ ਟਰਾਈ ਸਾਈਕਲਾਂ ਨਾਲ ਭਰਿਆ ਟਰੱਕ ਦੱਖਣ ਵਿੱਚ ਸੁਲਤਾਨਵਿੰਡ ਰੋਡ ’ਤੇ ਤਾਜ ਪੈਲੇਸ ਦੇ ਬਾਹਰ ਪੁੱਜ ਗਿਆ। ਪਹਿਲੀ ਫੇਸਬੁੱਕ ਪੋਸਟ ਕਾਰਨ ਸਾਰੀ ਘਟਨਾ ਨੂੰ ਇੰਦਰਬੀਰ ਸਿੰਘ ਬੁਲਾਰੀਆ ਨਾਲ ਜੋੜਿਆ ਜਾ ਰਿਹਾ ਸੀ। ਚੋਣ ਕਮਿਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।