ਐਲਨ ਮਸਕ ਦੁਨੀਆ ਦੇ ਇਤਿਹਾਸ ਵਿੱਚ ਦੂਜੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ 200 ਅਰਬ ਡਾਲਰ ਤੋਂ ਵੱਧ ਦੀ ਨਿੱਜੀ ਦੌਲਤ ਹਾਸਲ ਕੀਤੀ ਸੀ। ਉਨ੍ਹਾਂ ਨੇ ਜਨਵਰੀ 2021 ਵਿੱਚ ਇਸ ਸੀਮਾ ਨੂੰ ਛੂਹ ਲਿਆ ਸੀ। ਅਜਿਹਾ ਕਰਨ ਵਾਲੇ ਪਹਿਲੇ ਵਿਅਕਤੀ ਜੇਫ ਬੇਜੋਸ ਸਨ। ਮਸਕ, ਟੇਸਲਾ ਇੰਕ. ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਹੁਣ ਆਪਣੇ ਤਰ੍ਹਾਂ ਦਾ ਇੱਕ ਨਵਾਂ ਰਿਕਾਰਡ ਪ੍ਰਾਪਤ ਕੀਤਾ ਹੈ। ਉਹ ਦੁਨੀਆ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ ਵਿੱਚ 200 ਅਰਬ ਡਾਲਰ ਗੁਆਏ ਹਨ।
51 ਸਾਲਾਂ ਮਸਕ ਦੀ ਜਾਇਦਾਦ ਘਟ ਕੇ 137 ਅਰਬ ਡਾਲਰ ਰਹਿ ਗਈ ਹੈ। ਇਸ ਦਾ ਕਾਰਨ ਹਾਲ ਹੀ ਦੇ ਹਫਤਿਆਂ ‘ਚ ਟੇਸਲਾ ਦੇ ਸ਼ੇਅਰਾਂ ‘ਚ ਆਈ ਗਿਰਾਵਟ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਮੁਤਾਬਕ ਸ਼ੇਅਰ ਮੰਗਲਵਾਰ ਨੂੰ 11 ਫੀਸਦੀ ਡਿੱਗ ਗਏ। ਦਰਅਸਲ ਵਾਲ ਸਟਰੀਟ ਨੇ ਟੇਸਲਾ ਦੇ ਸ਼ੇਅਰਾਂ ਨੂੰ ਡਾਊਨਗ੍ਰੇਡ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਚੀਨ ਦੇ ਕੋਵਿਡ ਪਾਬੰਦੀਆਂ ‘ਚ ਢਿੱਲ ਦੇਣ ਦੇ ਬਾਵਜੂਦ ਟੇਸਲਾ ਦੀ ਵਿਕਰੀ ਘੱਟ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ, ਨਿਵੇਸ਼ਕਾਂ ਦਾ ਮੰਨਣਾ ਹੈ ਕਿ ਮਸਕ ਟਵਿੱਟਰ ਨੂੰ ਫੰਡ ਦੇਣ ਲਈ ਟੇਸਲਾ ਵਿੱਚ ਆਪਣੀ ਹਿੱਸੇਦਾਰੀ ਘਟਾ ਸਕਦੇ ਹਨ।
ਮਸਕ ਦੀ ਜਾਇਦਾਦ 4 ਨਵੰਬਰ 2021 ਨੂੰ 340 ਬਿਲੀਅਨ ਡਾਲਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਉਹ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਣ ਗਏ ਸਨ। ਪਰ ਇਸ ਮਹੀਨੇ ਫਰਾਂਸੀਸੀ ਲਗਜ਼ਰੀ ਸਾਮਾਨ ਕੰਪਨੀ LVMH ਦੇ ਮਾਲਕ ਬਰਨਾਰਡ ਅਰਨੌਲਟ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ। ਜੇ ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਐਲਨ ਦੀ ਨੈੱਟਵਰਥ ‘ਚ ਰੋਜ਼ਾਨਾ 2 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਕੈਨੇਡਾ ਪਹੁੰਚਣ ਦੇ 2 ਦਿਨ ਮਗਰੋਂ ਪਟਿਆਲਾ ਦੇ ਨੌਜਵਾਨ ਦੀ ਮੌਤ, ਮਾਂ ਨੇ ਕਰਜ਼ਾ ਚੁੱਕ ਘੱਲ੍ਹਿਆ ਸੀ ਵਿਦੇਸ਼
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜ਼ਿਆਦਾਤਰ ਅਰਬਪਤੀਆਂ ਦੀ ਜਾਇਦਾਦ ‘ਚ ਭਾਰੀ ਗਿਰਾਵਟ ਆਈ ਹੈ। ਟੌਪ 10 ਵਿਚ 9, ਟੌਪ 25 ਵਿਚ 18 ਅਤੇ ਟੌਪ 50 ਵਿਚ 34 ਦੀ ਜਾਇਦਾਦ ਵਿਚ ਪਿਛਲੇ ਸਾਲ ਦੇ ਮੁਕਾਬਲੇ ਤੇਜ਼ੀ ਨਾਲ ਗਿਰਾਵਟ ਆਈ ਹੈ। ਮਸਕ ਤੋਂ ਇਲਾਵਾ ਜੈਫ ਬੇਜੋਸ, ਲੈਰੀ ਪੇਜ, ਸਰਗੇਈ ਬ੍ਰਿਨ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਤੇਜ਼ੀ ਨਾਲ ਦੌਲਤ ਗੁਆ ਦਿੱਤਾ ਹੈ।
ਉਨ੍ਹਾਂ ਦੀ ਦੌਲਤ ਵਿੱਚ ਇੱਕ ਸਾਲ ਵਿੱਚ 40 ਬਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਗਿਰਾਵਟ ਆਈ ਹੈ। ਇਹ ਰਕਮ 3.28 ਲੱਖ ਕਰੋੜ ਰੁਪਏ ਤੋਂ ਵੱਧ ਹੈ। ਦੂਜੇ ਪਾਸੇ ਗੌਤਮ ਅਡਾਨੀ ਕਮਾਈ ਦੇ ਮਾਮਲੇ ‘ਚ ਸਭ ਤੋਂ ਅੱਗੇ ਰਹੇ ਹਨ, ਸਾਲ ਦੌਰਾਨ ਉਨ੍ਹਾਂ ਦੀ ਸੰਪਤੀ ‘ਚ 47 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: