ਟਵਿੱਟਰ ਦੇ ਮਾਲਕ ਏਲਨ ਮਸਕ ਨੇ ਆਪਣੀ ਆਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ xAI ਲਾਂਚ ਕਰ ਦਿੱਤੀ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਬ੍ਰਹਿਮੰਡ ਦੀ ਅਸਲੀ ਕੁਦਰਤ ਸਮਝਣ ਦੀ ਕੋਸ਼ਿਸ਼ ਕਰਨਗੇ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਐਕਸਏਆਈ ਦੀ ਟੀਮ ਦੀ ਅਗਵਾਈ ਏਲਨ ਮਸਕ ਕਰਨਗੇ ਤੇ ਇਸ ਦੇ ਸਟਾਫ ਵਿਚ ਅਜਿਹੇ ਅਧਿਕਾਰੀ ਸ਼ਾਮਲ ਹੋਮਗੇ ਜੋ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਚੋਟੀ ਦੀਆਂ ਕੰਪਨੀਆਂ ਵਿਚ ਕੰਮ ਕਰ ਚੁੱਕੇ ਹਨ ਜਿਸ ਵਿਚ ਗੂਗਲ, ਮਾਈਕ੍ਰੋਸਾਫਟ, ਡੀਪਮਾਈਂਡ ਤੇ ਟੈਸਲਾ ਸ਼ਾਮਲ ਹੈ।
ਇਨ੍ਹਾਂ ਟੀਮ ਮੈਂਬਰਸ ਨੇ ਡੀਪਮਾਈਂਡ ਦੇ ਅਲਫਾਕੋਡ ਤੇ ਓਪਨਏਆਈ ਦੇ ਜੀਪੀਟੀ-3.5 ਤੇ ਜੀਪੀਟੀ-4 ਚੈਟਬਾਟ ਵਰਗੇ ਪ੍ਰਾਜੈਕਟ ‘ਤੇ ਕੰਮ ਕੀਤਾ ਹੈ। ਨਵੀਂ ਕੰਪਨੀ ਮਸਕ ਦੀ ਐਕਸ, ਟੈਸਲਾ ਤੇ ਹੋਰ ਕੰਪਨੀਆਂ ਨਾਲ ਮਿਲਕੇ ਕੰਮ ਕਰੇਗੀ।
ਮਸਕ ਪਹਿਲਾਂ ਵੀ ਇਕ ਮੇਜਰ AI ਆਰਗੇਨਾਈਜ਼ੇਸ਼ਨ ਦਾ ਹਿੱਸਾ ਰਹੇ ਹਨ। ਉਹ 2015 ਵਿਚ ਓਪਨਏਆਈ ਦੇ ਕੋ-ਫਾਊਂਡਰ ਸਨ। ਹਾਲਾਂਕਿ ਟੇਸਲਾ ਨਾਲ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ 2018 ਵਿਚ ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: