ਏਲਮ ਮਸਕ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦਾ ਲੋਗੋ ਬਦਲਣ ਜਾ ਰਹੇ ਹਨ। ਕੱਲ੍ਹ ਤੋਂ ਇਹ ਬਦਲਾਅ ਹੋਵੇਗਾ। ਉਹ ਲੋਗੋ ਨੂੰ ‘X’ ਕਰ ਸਕਦੇ ਹਨ। ਗ੍ਰੈਗ ਨਾਂ ਦੇ ਇਕ ਯੂਜ਼ਰ ਦੇ ਨਾਲ ਟਵਿੱਟਰ ਸਪੇਸ ‘ਤੇ ਗੱਲਬਾਤ ਵਿਚ ਮਸਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਦੋਂ ਮਸਕ ਤੋਂ ਪੁੱਛਿਆ ਗਿਆ ਕਿ ਕੀ ਉਹ ਸੱਚ ਵਿਚ ਟਵਿੱਟਰ ਦਾ ਲੋਗੋ ਬਦਲਣ ਵਾਲੇ ਹਨ ਤਾਂ ਉਨ੍ਹਾਂ ਨੇ ‘ਹਾਂ’ ਵਿਚ ਜਵਾਬ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ ‘ਤੇ ਇਕ ਪੋਲਕ੍ਰੀਏਟ ਕਰਕੇ ਲਿਖਿਆ ਡਿਫਾਲਟ ਪਲੇਟਫਾਰਮ ਕਲਰ ਨੂੰ ਬਲੈਕ ਵਿਚ ਬਦਲੇ। ਦੁਪਹਿਰ 12 ਵਜੇ ਤੱਕ 4.50 ਲੱਖ ਤੋਂ ਵੱਧ ਲੋਕ ਇਸ ਪੋਲ ਵਿਚ ਵੋਟ ਕਰ ਚੁੱਕੇ ਹਨ। ਜ਼ਿਆਦਾਤਰ ਲੋਕਾਂ ਨੇ ਹੁਣ ਤੱਕ ਬਲੈਕ ਤੇ ਵ੍ਹਾਈਟ ਵਿਚੋਂ ਬਲੈਕ ਨੂੰ ਚੁਣਿਆ ਹੈ। ਸਾਲ 1999 ਤੋਂ ਏਲਨ ਮਸਕ ਦਾ ਨਾਤਾ ਲੈਟਰ ‘X’ ਤੋਂ ਹਨ। ਉਦੋਂ ਉਨ੍ਹਾਂ ਦੀ ਕੰਪਨੀ ਦਾ ਨਾਂ X.com ਸੀ।
ਇਹ ਵੀ ਪੜ੍ਹੋ : ਟੋਲ ‘ਤੇ ਜਾਮ ਤੋਂ ਮਿਲੇਗੀ ਮੁਕਤੀ, ਸਰਕਾਰ ਲਾਗੂ ਕਰਨ ਜਾ ਰਹੀ GNSS ਤਕਨੀਕ, ਬਿਨਾਂ ਰੁਕੇ ਕੱਟੇਗਾ ਪੈਸਾ
ਮਸਕ ਨੇ ਇਕ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਟਵਿੱਟਰ ਦਾ ਲੋਗੋ ਐਕਸ ਵਿਚ ਬਦਲਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਜੇਕਰ ਅੱਜ ਰਾਤ ਇਕ ਚੰਗਾ ਐਕਸ ਲੋਗੋ ਪੋਸਟ ਕੀਤਾ ਜਾਂਦਾ ਹੈ ਤਾਂ ਅਸੀਂ ਕੱਲ੍ਹ ਇਸ ਨੂੰ ਦੁਨੀਆ ਭਰ ਵਿਚ ਲਾਈਵ ਕਰ ਦੇਣਗੇ। ਮਸਕ ਨੇ ਇਕ ਹੋਰ ਟਵੀਟ ਵਿਚ ਲਿਖਿਆ ‘ਜਲਦ ਹੀ ਅਸੀਂ ਟਵਿੱਟਰ ਬ੍ਰਾਂਡ ਤੇ ਹੌਲੀ-ਹੌਲੀ ਸਾਰੇ ਪੰਛੀਆਂ ਨੂੰ ਅਲਵਿਦਾ ਕਹਿ ਦੇਣਗੇ।’
ਵੀਡੀਓ ਲਈ ਕਲਿੱਕ ਕਰੋ -: