ਕਰਨਾਟਕ ਦੇ ਕਲਬੁਰਗੀ ਵਿਚ ਰੈਡਬਰਡ ਫਲਾਇਟ ਟ੍ਰੇਨਿੰਗ ਅਕੈਡਮੀ ਦੇ ਟ੍ਰੇਨੀ ਏਅਰਕ੍ਰਾਫਟ ਦੀ ਪੇਥਸਿਰੂਰ ਪਿੰਡ ਦੇ ਖੇਤ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰਕ੍ਰਾਫਟ ਵਿਚ ਤਕਨੀਕੀ ਸਮੱਸਿਆ ਆ ਗਈ ਸੀ। ਫਲਾਈਟ ਵਿਚ ਪਾਇਲਟ ਅਤੇ ਟ੍ਰੇਨੀ ਪਾਇਲਟ ਸਵਾਰ ਸਨ। ਦੋਵੇਂ ਸੁਰੱਖਿਅਤ ਹਨ। ਕਲਬੁਰਗੀ ਏਅਰਪੋਰਟ ਦੇ ਡਾਇਰੈਕਚਰ ਚਿਲਕਾ ਮਹੇਸ਼ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ।
ਖੇਤ ਵਿਚ ਲੈਂਡਿੰਗ ਹੁੰਦੇ ਦੇਖ ਉਥੇ ਕੰਮ ਕਰ ਰਹੇ ਲੋਕ ਭੱਜੇ ਜਿਸ ਨਾਲ ਉਨ੍ਹਾਂ ਨੂੰ ਹਲਕੀਆਂ ਸੱਟਾਂ ਆਈਆਂ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
1 ਜੂਨ ਨੂੰ ਕਰਨਾਟਕ ਦੇ ਚਾਮਰਾਜਨਗਰ ਵਿਚ ਸੂਰਯ ਕਿਰਨ ਏਅਰਕ੍ਰਾਫਟ ਕ੍ਰੈਸ਼ ਹੋ ਗਿਆ ਸੀ। ਇਸ ਘਟਨਾ ਵਿਚ ਏਅਰਕ੍ਰਾਫਟ ਦੀ ਮਹਿਲਾ ਪਾਇਲਟ ਸਣੇ ਦੋਵੇਂ ਪਾਇਲਟ ਨੂੰ ਮਾਮੂਲੀ ਸੱਟ ਆਈ ਸੀ। ਇਸ ਏਅਰਕ੍ਰਾਫਟ ਨੇ ਬੰਗਲੌਰ ਦੇ ਏਅਰਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਕਿਸੇ ਵਜ੍ਹਾ ਨਾਲ ਉਨ੍ਹਾਂ ਨੇ ਜਹਾਜ਼ ਤੋਂ ਕੰਟਰੋਲ ਗੁਆ ਦਿੱਤਾ ਤੇ ਹਾਦਸਾ ਹੋ ਗਿਆ। ਘਟਨਾ ਵਿਚ ਦੋਵੇਂ ਪਾਇਲਟ ਨੂੰ ਮਾਮੂਲੀ ਸੱਟਾਂ ਆਈਆਂ ਹਨ। ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: