ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਹਾਦਸਾ ਹੋ ਗਿਆ। ਮਹਿਲਾ ਬਿਜਲੀ ਦੇ ਖੰਭੇ ਦੀ ਲਪੇਟ ਵਿਚ ਆ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਭੋਪਾਲ ਸ਼ਤਾਬਦੀ ਟ੍ਰੇਨ ਫੜਨ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਰੇਲਵੇ ਸਟੇਸ਼ਨ ਦੇ ਬਾਹਰ ਮੀਂਹ ਦੀ ਵਜ੍ਹਾ ਨਾਲ ਪਾਣੀ ਭਰ ਗਿਆ ਸੀ। ਇਸ ਪਾਣੀ ਤੋਂ ਬਚਣ ਲਈ ਮਹਿਲਾ ਨੇ ਖੰਭੇ ਨੂੰ ਫੜ ਲਿਆ ਤੇ ਜਿਵੇਂ ਹੀ ਖੰਭੇ ਨੂੰ ਫੜਿਆ ਤਾਂ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਬਿਜਲੀ ਦੇ ਖੰਭੇ ਦੀ ਲਪੇਟ ਵਿਚ ਆ ਕੇ ਜਿਸ ਮਹਿਲਾ ਦੀ ਮੌਤ ਹੋਈ ਉਹ ਪ੍ਰੀਤ ਵਿਹਾਰ ਦੀ ਦੱਸੀ ਜਾ ਰਹੀ ਹੈ। ਮਹਿਲਾ ਦੀ ਪਛਾਣ ਸਾਕਸ਼ੀ ਆਹੂਜਾ ਵਜੋਂ ਹੋਈ ਹੈ। ਉਹ ਨਵੀਂ ਦਿੱਲੀ ਤੋਂ ਭੋਪਾਲ ਸ਼ਤਾਬਦੀ ਟ੍ਰੇਨ ਫੜਨ ਵਾਲੀ ਸੀ। ਮਹਿਲਾ ਦੇ ਮੌਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਬਾਅਦ ਪੁਲਿਸ ਤੇ FSL ਦੀ ਟੀਮ ਮੌਕੇ ‘ਤੇ ਪਹੁੰਚੀ। ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੇਡੀ ਹਾਰਡਿੰਗ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਵਿਚ ਜੁੱਟ ਗਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ 5 ਨਸ਼ਾ ਤਸਕਰ ਗ੍ਰਿਫਤਾਰ, 102 ਗ੍ਰਾਮ ਹੈਰੋਇਨ ਤੇ 20 ਕਿਲੋ ਭੁੱਕੀ ਬਰਾਮਦ
ਮ੍ਰਿਤਕ ਮਹਿਲਾ ਸਾਕਸ਼ੀ ਆਹੂਜਾ ਦੇ ਪਿਤਾ ਲੋਕੇਸ਼ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਚੰਡੀਗੜ੍ਹ ਜਾ ਰਹੇ ਸੀ। ਜਦੋਂ ਮੈਨੂੰ ਸੂਚਨਾ ਮਿਲੀ ਕਿ ਮੇਰੀ ਬੇਟੀ ਸਾਕਸ਼ੀ ਆਹੂਜਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਉਦੋਂ ਮੈਂ ਪਾਰਕਿੰਗ ਏਰੀਆ ਵਿਚ ਸੀ। ਲੋਕੇਸ਼ ਕੁਮਾਰ ਚੋਪੜਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਮੇਰੀ ਬੇਟੀ ਦੀ ਜਾਨ ਗਈ ਹੈ। ਸਾਕਸ਼ੀ ਆਹੂਜਾ ਆਪਣੇ ਭਰਾ ਨਾਲ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਦਿੱਲੀ ਤੋਂ ਬਾਹਰ ਜਾਣ ਵਾਲੀ ਸੀ, ਜਿਸ ਲਈ ਉਹ ਟ੍ਰੇਨ ਫੜਨ ਲਈ ਆਈ ਸੀ।
ਵੀਡੀਓ ਲਈ ਕਲਿੱਕ ਕਰੋ -: