ਤਾਮਿਲਨਾਡੂ ਦੇ ਮਦੁਰੈ ਵਿਚ ਵੱਡਾ ਹਾਦਸਾ ਹੋਇਆ ਹੈ। ਮਦੂਰੈ ਵਿਚ ਟ੍ਰੇਨ ਦੇ ਕੋਚ ਵਿਚ ਭਿਆਨਕ ਅੱਗ ਗਈ। ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 20 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਮਦੁਰੈ ਰੇਲਵੇ ਸਟੇਸ਼ਨ ਕੋਲ ਬੋਡੀ ਲੇਨ ‘ਤੇ ਖੜ੍ਹੀ ਟ੍ਰੇਨ ਵਿਚ ਅੱਗ ਲੱਗ ਗਈ। ਹਾਦਸੇ ਵਿਚ ਕਈ ਲੋਕ ਮਾਰੇ ਗਏ ਹਨ। ਦੱਖਣੀ ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ 10 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।
ਟ੍ਰੇਨ ਰਾਮੇਸ਼ਵਰਮ ਜਾ ਰਹੀ ਸੀ।ਇਸ ਦਾ ਨਾਂ ਪੁਨਾਲੁਰ ਮਦੁਰੈ ਐਕਸਪ੍ਰੈਸ ਦੱਸਿਆ ਜਾ ਰਿਹਾ ਹੈ। ਅੱਗ ਦੀ ਲਪੇਟ ਵਿਚ ਆਉਣ ਨਾਲ ਕੋਚ ਵਿਚ ਜ਼ਿਆਦਾਤਰ ਯਾਤਰੀ ਲਖਨਊ ਤੋਂ ਸਵਾਰ ਹੋਏ ਸਨ। ਜਾਨ ਗੁਆਉਣ ਵਾਲਿਆਂ ਵਿਚ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਹੀ ਹਨ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਸਵੇਰੇ ਲਗਭਗ 5.15 ਵਜੇ ਮਿਲੀ। ਉਸ ਸਮੇਂ ਟ੍ਰੇਨ ਮਦੁਰੈ ਯਾਰਡ ਜੰਕਸ਼ਨ ‘ਤੇ ਰੁਕੀ ਸੀ।
ਦੱਖਣੀ ਰੇਲਵੇ ਅਧਿਕਾਰੀ ਮੁਤਾਬਕ ਪੁਨਾਲੁਰ-ਮਦੁਰੈ ਐਕਸਪ੍ਰੈਸ ਵਿਚ ਅੱਜ ਸਵੇਰੇ 5.15 ਵਜੇ ਮਦੁਰੈ ਯਾਰਡ ਵਿਚ ਕੋਚ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਹੋਰ ਡੱਬਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਚੰਦਰਯਾਨ-3 ਦੇ ਲੈਂਡਿੰਗ ਪੁਆਇੰਟ ਨੂੰ ‘ਸ਼ਿਵ ਸ਼ਕਤੀ’ ਤੇ ਚੰਦਰਯਾਨ-2 ਦੇ ਪਦਚਿੰਨ੍ਹਾਂ ਵਾਲੀ ਜਗ੍ਹਾ ਨੂੰ ‘ਤਿਰੰਗਾ’ ਕਿਹਾ ਜਾਵੇਗਾ
ਮਦੁਰੈ ਦੀ ਜ਼ਿਲ੍ਹਾ ਕਲੈਕਟਰ ਐੱਮਐੱਸ ਸੰਗੀਤਾ ਨੇ ਕਿਹਾ ਕਿ ਅੱਜ ਸਵੇਰੇ 5.30 ਵਜੇ ਮਦੁਰੈ ਰੇਲਵੇ ਸਟੇਸ਼ਨ ‘ਤੇ ਕੋਚ ਵਿਚ ਅੱਗ ਲੱਗਣ ਦੀ ਘਟਨਾ ਹੋਈ। ਕੋਚ ਵਿਚ ਤੀਰਥ ਯਾਤਰੀ ਸਨ ਤੇ ਉਹ ਉੱਤਰ ਪ੍ਰਦੇਸ਼ ਤੋਂ ਯਾਤਰਾ ਕਰ ਰਹੇ ਸਨ। ਅੱਜ ਸਵੇਰੇ ਜਦੋਂ ਉਨ੍ਹਾਂ ਨੇ ਕਾਫੀ ਬਣਾਉਣ ਲਈ ਗੈਸ ਸਟੋਵ ਜਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਲੰਡਰ ਵਿਚ ਧਮਾਕਾ ਹੋ ਗਿਆ। 55 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਹੁਣ ਤੱਕ 10 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਬਚਾਅ ਮੁਹਿੰਮ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: