ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਨੂੰ ਇਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਵਿਚ ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਤੋਂ ਜਬਰਨ ਵਸੂਲੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਇਕ ਮੈਂਬਰ ਨੂੰ ਪਿਸਤੌਲ ਸਣੇ ਟੀਡੀਆਈ ਵੇਲਿੰਗਟਨ ਸਿਟੀ, ਸੈਕਟਰ-117, ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਚੰਡੀਗੜ੍ਹ ਦੇ ਮਲੋਇਆ ਵਾਸੀ ਵਿਸ਼ਾਲ ਕੁਮਾਰ (19) ਵਜੋਂ ਹੋਈ ਹੈ ਜੋ ਕਿ ਸਥਾਨਕ ਸੈਲੂਰ ਵਿਚ ਕੰਮ ਕਰਦਾ ਸੀ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿਚੋਂ .32 ਬੋਰ ਦੀ ਪਿਸਤੌਲ ਦੇ ਨਾਲ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਏਆਈਜੀ ਐੱਸਐੱਸਓਸੀ ਅਸ਼ਵਨੀ ਕਪੂਰ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਤੇ ਧਮਕੀ ਭਰੇ ਫੋਨ ਕਾਲ ਦੀਆਂ ਕਈ ਰਿਪੋਰਟਾਂ ਦੇ ਬਾਅਦ ਪੰਜਾਬ ਪੁਲਿਸ ਨੇ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਸੀ। ਉੁਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਬਾਅਦ ਪੁਲਿਸ ਟੀਮਾਂ ਮੁੱਖ ਮੁਲਜ਼ਮ ਵਜੋਂ ਵਿਸ਼ਾਲ ਕੁਮਾਰ ਤੇ ਉਸ ਦੇ ਸਹਿਯੋਗੀ ਪਟਿਆਲਾ ਦੇ ਸਮਾਣਾ ਦੇ ਘੰਗਰੋਲੀ ਪਿੰਡ ਦੇ ਕਸ਼ਮੀਰ ਸਿੰਘ ਉਰਫ ਬੌਬੀ ਦੀ ਪਛਾਣ ਕਰਨ ਵਿਚ ਸਫਲ ਰਹੀਆਂ।
ਵੀਡੀਓ ਲਈ ਕਲਿੱਕ ਕਰੋ -: