ਪੰਜਾਬ ਪੁਲਿਸ ਦਾ ਨਕਲੀ ਸਿਪਾਹੀ ਬਣ ਕੇ ਸ਼ੇਰਾਂ ਵਾਲਾ ਗੇਟ ਇਲਾਕੇ ਵਿਚ ਲੋਕਾਂ ਨੂੰ ਧਮਕਾਉਣ ਵਾਲੇ ਇਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਨੌਜਵਾਨ ਦੀ ਪਛਾਣ 24 ਸਾਲਾ ਜੁਗਰਾਜ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਸੁਨਾਮ ਵਜੋਂ ਰੂਪ ਹੋਈ ਹੈ। ਕੋਤਵਾਲੀ ਪਟਿਆਲਾ ਥਾਣਾ ਪੁਲਿਸ ਨੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਲੋਕਾਂ ਨੂੰ ਖੁਦ ਨੂੰ ਕੋਤਵਾਲੀ ਥਾਣਾ ਦਾ ਮੁਲਾਜ਼ਮ ਦੱਸ ਕੋ ਮੁਫਤ ਵਿਚ ਸਾਮਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮੁਲਜ਼ਮ ਜੁਗਰਾਜ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਬਾਅਦ 28 ਅਗਸਤ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜੁਗਰਾਜ ਸਿੰਘ ਖਿਲਾਫ ਸੰਗਰੂਰ ਵਿਚ ਇਕ ਸਾਲ ਪਹਿਲਾਂ ਵੀ ਨਕਲੀ ਪੁਲਿਸ ਮੁਲਾਜ਼ਮ ਬਣਨ ਦਾ ਕੇਸ ਦਰਜ ਹੈ। ਪੁਲਿਸ ਦੀ ਵਰਦੀ ਪਾਉਣ ਦਾ ਸ਼ੌਕੀਨ ਜੁਗਰਾਜ ਸਿੰਘ ਪੁਲਿਸ ਵਿਚ ਭਰਤੀ ਨਾ ਸਕਿਆ ਤਾਂ ਉਹ ਨਕਲੀ ਵਰਦੀ ਪਹਿਨ ਕੇ ਲੋਕਾਂ ਨੂੰ ਮੁਲਾਜ਼ਮ ਕਹਿ ਕੇ ਧਮਕਾਉਣ ਲੱਗਾ ਸੀ।
ਇਹ ਵੀ ਪੜ੍ਹੋ : ਮੰਗਣੀ ਤੋਂ 3 ਸਾਲ ਬਾਅਦ ਕੁੜੀ ਨੇ ਵਿਆਹ ਕਰਾਉਣ ਤੋਂ ਕੀਤਾ ਇਨਕਾਰ, ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦ.ਕੁਸ਼ੀ
ਲੇਬਰ ਦਾ ਕੰਮ ਕਰਨ ਵਾਲੇ ਪਰਿਵਾਰ ਵਿਚ ਜਨਮਿਆ ਜੁਗਰਾਜ ਸਿੰਘ ਵਰਦੀ ਪਹਿਨ ਕੇ ਵੱਡੀ ਵਾਰਦਾਤ ਨਹੀਂ ਕਰ ਪਾਇਆ ਸੀ ਪਰ ਛੋਟੇ ਦੁਕਾਨਦਾਰਾਂ ਨੂੰ ਉਹ ਧਮਕਾਉਣ ਲੱਗਾ ਸੀ। ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਉਸ ਨੇ ਸੰਗਰੂਰ ਦੇ ਇਕ ਦੁਕਾਨ ਤੋਂ ਵਰਦੀ ਖਰੀਦੀ ਸੀ। ਵਰਦੀ ‘ਤੇ ਪੰਜਾਬ ਪੁਲਿਸ ਦਾ ਬੈਜ ਲੱਗਾ ਹੋਇਆ ਹੈ। ਉਹ ਪਿਛਲੇ ਇਕ ਹਫਤੇ ਤੋਂ ਪਟਿਆਲਾ ਸ਼ਹਿਰ ਵਿਚ ਵਰਦੀ ਪਹਿਨ ਕੇ ਘੁੰਮ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: