ਕਪੂਰਥਲਾ ਦੇ ਸੁਲਤਾਨਪੁਰ ਲੋਧੀ ਖੇਤਰ ਵਿਚ ਹੜ੍ਹ ਦੇ ਪਾਣੀ ਨੂੰ ਦੇਖ ਕੇ ਮੰਡ ਏਰੀਆ ਦੇ ਇਕ ਕਿਸਾਨ ਦੀ ਮੌਤ ਹੋ ਗਈ। ਬੇਵੱਸੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਘਰ-ਫਸਲ ਦੇ ਪਾਣੀ ਵਿਚ ਡੁੱਬਣ ਦੇ ਸਦਮੇ ਵਿਚ ਕਿਸਾਨ ਨੂੰ ਹਾਰਟ ਅਟੈਕ ਆਇਆ ਤੇ ਕਿਤੇ ਕਿਸ਼ਤੀ ਨਹੀਂ ਮਿਲੀ। ਮੁਸ਼ਕਲਾਂ ਤੋਂ ਜਦੋਂ ਕਿਸ਼ਤੀ ਦਾ ਇੰਤਜ਼ਾਮ ਹੋਇਆ ਤਾਂ ਉਦੋਂ ਕਿਸਾਨ ਦੀ ਮੌਤ ਹੋ ਚੁੱਕੀ ਸੀ। ਕੁਝ ਦਿਨ ਪਹਿਲਾਂ ਵੀ ਕਿਸਾਨ ਦੀ ਤਬੀਅਤ ਵਿਗੜ ਗਈ ਸੀ।
ਜਦੋਂ ਅੰਤਿਮ ਸਸਕਾਰ ਦੀ ਗੱਲ ਆਈ ਤਾਂ ਸ਼ਮਸ਼ਾਨ ਘਾਟ ਵੀ ਪਾਣੀ ਨਾਲ ਭਰਿਆ ਸੀ ਤਾਂ ਅਜਿਹੇ ਵਿਚ ਘਰ ਨੂੰ ਡੁੱਬਣ ਤੋਂ ਬਚਾਉਣ ਲਈ ਪਹਿਲਾਂ ਤੋਂ ਹੀ ਖੇਤ ਵਿਚ ਲਿਆ ਕੇ ਰੱਖੀ ਮਿੱਟੀ ਵਿਚ ਹੀ ਕਿਸਾਨ ਦਾ ਅੰਤਿਮ ਸਸਕਾਰ ਕਰਨਾ ਪਿਆ। ਇਹ ਦੁਖਦਾਈ ਘਟਨਾ ਹੈ ਸੁਲਤਾਨਪੁਰ ਦੇ ਮੰਡ ਏਰੀਆ ਦੇ ਪਿੰਡ ਬਾਊਪਪੁਰ ਕਦੀਮ ਦੀ, ਜਿਥੇ 54 ਸਾਲਾ ਕਿਸਾਨ ਟਹਿਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਮ੍ਰਿਤਕ ਟਹਿਲ ਸਿੰਘ ਦੇ ਭਾਣਜੇ ਕੁਲਦੀਪ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਮਾਮਾ ਟਹਿਲ ਸਿੰਘ ਦੀ ਕੋਈ ਔਲਾਦ ਨਹੀਂ ਹੈ ਤੇ ਉਹ ਉਨ੍ਹਾਂ ਕੋਲ ਹੀ ਰਹਿੰਦੇ ਸੀ। ਕੁਝ ਦਿਨ ਪਹਿਲਾਂ ਪਿੰਡ ਦੇ ਹੜ੍ਹ ਦੇ ਪਾਣੀ ਵਿਚ ਘਿਰਨ ਨਾਲ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉਹ ਉਨ੍ਹਾਂ ਨੂੰ ਇਲਾਜ ਲਈ ਲਿਜਾਣ ਲਈ ਕਹਿ ਰਿਹਾ ਸੀ।
ਹੁਣ ਪੂਰੇ ਪਿੰਡ ਸਣ ਉਨ੍ਹਾਂ ਦਾ ਘਰ ਵੀ ਹੜ੍ਹ ਦੇ ਪਾਣੀ ਨਾਲ ਘਿਰਿਆ ਹੋਇਆ ਸੀ। ਸਵੇਰੇ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ। ਉਸ ਨੇ ਕਈ ਜਗ੍ਹਾ ਕਿਸ਼ਤੀ ਦੀ ਵਿਵਸਥਾ ਲਈ ਫੋਨ ਕੀਤੇ ਪਰ ਕਿਸ਼ਤੀ ਨਹੀਂ ਮਿਲੀ। ਕਾਫੀ ਦੇਰ ਬਾਅਦ ਜਦੋਂ ਇਕ ਕਿਸ਼ਤੀ ਵਾਲੇ ਦਾ ਫੋਨ ਆਇਆ ਕਿ ਉਹ ਆ ਰਿਹਾ ਹੈ ਪਰ ਜਦੋਂ ਤੱਕ ਉਹ ਪਹੁੰਚਦੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਾਮੇ ਦੀ ਮੌਤ ਹੋ ਗਈ ਸੀ।
ਕੁਲਦੀਪ ਮੁਤਾਬਕ ਪਿੰਡ ਦੇ ਪਾਣੀ ਵਿਚ ਡੁੱਬਣ ਤੇ 8 ਏਕੜ ਦੀ ਫਸਲ ਪਾਣੀ ਵਿਚ ਡੁਬਣ ਨਾਲ ਉਨ੍ਹਾਂ ਦੇ ਮਾਮਾ ਸਦਮੇ ਵਿਚ ਸਨ ਜਿਸ ਨਾਲ ਉਨ੍ਹਾਂ ਦੀ ਤਬੀਅਤ ਵਿਗੜ ਰਹੀ ਸੀ। ਘਰ ਨੂੰ ਪਾਣੀ ਵਿਚ ਡੁੱਬਣ ਤੋਂ ਬਚਾਉਣ ਲਈ ਕੁਝ ਦਿਨ ਪਹਿਲਾਂ ਹੀ ਖੇਤ ਮਿੱਟੀ ਲਿਆ ਕੇ ਘਰ ਦੇ ਵਿਹੜੇ ਵਿਚ ਰੱਖੀ ਗਈ ਸੀ ਪਰ ਮਾਮਾ ਜੀ ਦੇ ਦਿਹਾਂਤ ਤੋਂ ਬਾਅਦ ਸ਼ਮਸ਼ਾਨ ਘਾਟ ਵੀ ਪਾਣੀ ਨਾਲ ਭਰੇ ਹੋਣ ਕਾਰਨ ਉਸ ਨੂੰ ਮਿੱਟੀ ਨੂੰ ਵਿਹੜੇ ਵਿਚ ਵਿਛਾ ਕੇ ਉੱਚਾ ਕੀਤਾ ਗਿਆ ਤੇ ਕਿਸ਼ਤੀ ਨਾਲ ਲੱਕੜੀਆਂ ਮੰਗਵਾ ਕੇ ਘਰ ਦੇ ਵਿਹੜੇ ਵਿਚ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਆਇਰਲੈਂਡ ਦੌਰੇ ‘ਤੇ ਹਾਰਦਿਕ ਪਾਂਡੇ ਕਰਨਗੇ ਆਰਾਮ, ਇਸ ਖਿਡਾਰੀ ਨੂੰ ਮਿਲ ਸਕਦੀ ਹੈ ਟੀਮ ਇੰਡੀਆ ਦੀ ਕਪਤਾਨੀ!
ਉਸ ਨੇ ਦੱਸਿਆ ਕਿ ਲੱਕੜੀਆਂ ਵੀ ਗਿੱਲੀ ਸੀ, ਜਿਨ੍ਹਾਂ ਨੂੰ ਤੇਲ ਪਾ-ਪਾ ਕੇ ਸਾੜਿਆ ਗਿਆ ਸੀ। ਉਸ ਨੇ ਦਸਿਆ ਕਿ ਘਰ ਵਿਚ ਉਸ ਸਣੇ 5 ਲੋਕ ਹਨ। ਇਸ ਸਮੇਂ ਵੀ ਘਰ ਵਿਚ ਪਾਣੀ ਵਿਚ ਘਿਰਿਆ ਹੋਇਆ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦਾ ਪਰਿਵਾਰਕ ਮੈਂਬਰ ਤਾਂ ਚਲਾ ਗਿਆ ਪਰ ਕਿਸੇ ਹੋਰ ਦੇ ਨਾਲ ਅਜਿਹਾ ਨਾ ਹੋਵੇ ਇਸ ਲਈ ਕਿਸ਼ਤੀ ਦੀ ਵਿਵਸਥਾ ਕੀਤੀ ਜਾਵੇ ਜਿਸ ਨਾਲ ਸਮੇਂ ‘ਤੇ ਬੀਮਾਰ ਵਿਅਕਤੀ ਨੂੰ ਇਲਾਜ ਲਈ ਲਿਜਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: