ਨਵੀਂ ਦਿੱਲੀ: HDFC ਬੈਂਕ, SBI ਅਤੇ ਕੇਨਰਾ ਬੈਂਕ ਤੋਂ ਬਾਅਦ ਹੁਣ ICICI ਬੈਂਕ ਨੇ ਵੀ ਆਪਣੀ ਫਿਕਸਡ ਡਿਪਾਜ਼ਿਟ ‘ਤੇ ਵਿਆਜ ਦਰਾਂ ‘ਚ ਬਦਲਾਅ ਕੀਤਾ ਹੈ। FD ਦੀਆਂ ਨਵੀਆਂ ਵਿਆਜ ਦਰਾਂ ਅੱਜ 20 ਜਨਵਰੀ 2022 ਤੋਂ ਲਾਗੂ ਹੋਣਗੀਆਂ।
ਬੈਂਕ ਦੀ ਵੈੱਬਸਾਈਟ ਦੇ ਮੁਤਾਬਕ, ICICI ਬੈਂਕ ਹੁਣ 7 ਤੋਂ 29 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ ਐੱਫਡੀ ‘ਤੇ 2.50 ਫੀਸਦੀ ਅਤੇ 30 ਤੋਂ 90 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ FD ‘ਤੇ 3 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। 91 ਦਿਨਾਂ ਤੋਂ 184 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀਆਂ ਐੱਫਡੀਜ਼ ਲਈ 3.5 ਫੀਸਦੀ ਅਤੇ 185 ਦਿਨਾਂ ਤੋਂ ਲੈ ਕੇ ਇੱਕ ਸਾਲ ਤੋਂ ਘੱਟ ਦੀ ਮਿਆਦ ਵਾਲੀਆਂ ਐਫਡੀ ਲਈ 4.40 ਫੀਸਦੀ ਦੀ ਵਿਆਜ ਦਰ ਦੇ ਰਿਹਾ ਹੈ। ਬੈਂਕ ਇੱਕ ਸਾਲ ਤੋਂ 389 ਦਿਨਾਂ ਦੀ FD ‘ਤੇ 5 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਉੱਥੇ ਹੀ, 5 ਸਾਲ 1 ਦਿਨ ਤੋਂ ਲੈ ਕੇ 10 ਸਾਲਾਂ ਵਿੱਚ ਪੂਰੀ ਹੋਣ ਵਾਲੀ FD ‘ਤੇ 5.60 ਫੀਸਦੀ ਵਿਆਜ ਮਿਲੇਗਾ। ਇਸ ਤੋਂ ਇਲਾਵਾ ਪੰਜ ਸਾਲਾਂ ਦੀ ਟੈਕਸ ਡਿਪਾਜ਼ਿਟ FD ਲਈ 5.45 ਫੀਸਦੀ ਵਿਆਜ ਮਿਲੇਗਾ, ਜਿਸ ‘ਤੇ ਇਨਕਮ ਟੈਕਸ ਐਕਟ 1961 ਦੀ ਧਾਰਾ 80C ਤਹਿਤ ਟੈਕਸ ਛੋਟ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਸੀਨੀਅਰ ਨਾਗਰਿਕਾਂ ਲਈ ਫਿਕਸਡ ਡਿਪਾਜ਼ਿਟ ਦਰਾਂ
ICICI ਬੈਂਕ ਆਪਣੇ ਸੀਨੀਅਰ ਨਾਗਰਿਕਾਂ ਗਾਹਕਾਂ ਨੂੰ ਆਮ ਲੋਕਾਂ ਦੇ ਮੁਕਾਬਲੇ 0.50 ਫੀਸਦੀ ਵੱਧ ਵਿਆਜ ਦਰ ਦਿੰਦਾ ਹੈ। ਇਸ ਤਹਿਤ, ਹੁਣ 7 ਤੋਂ 29 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ ਜਮ੍ਹਾਂ ਰਕਮ ‘ਤੇ 3 ਫੀਸਦੀ ਵਿਆਜ ਦਰ ਅਤੇ 30 ਤੋਂ 90 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ ਐਫਡੀ ‘ਤੇ 3.50 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। 91 ਦਿਨਾਂ ਤੋਂ 184 ਦਿਨਾਂ ਦੀ ਐਫਡੀਜ਼ ਲਈ 4 ਫੀਸਦੀ, ਅਤੇ 185 ਦਿਨਾਂ ਤੋਂ ਇੱਕ ਸਾਲ ਤੋਂ ਘੱਟ ਦੀ ਐਫਡੀ ਲਈ 4.90 ਫੀਸਦੀ, ਇੱਕ ਸਾਲ ਤੋਂ 389 ਦਿਨਾਂ ਤੱਕ ਦੀਆਂ ਐਫਡੀਜ਼ ‘ਤੇ 5.50 ਫੀਸਦੀ ਵਿਆਜ ਦੇ ਰਿਹਾ ਹੈ।