ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮੁਲਾਜ਼ਮਾਂ, ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ। ਮੰਤਰੀ ਬੈਂਸ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਪ੍ਰਮੋਸ਼ਨ ਸਬੰਧੀ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਪ੍ਰਮੋਸ਼ਨ ਵਿੰਗ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ।
ਸਿੱਖਿਆ ਵਿਭਾਗ ਦੇ ਮੁਲਾਜ਼ਮਾਂ/ਅਧਿਕਾਰੀਆਂ ਨੂੰ ਸਹੀ ਸਮੇਂ ‘ਤੇ ਪ੍ਰਮੋਸ਼ਨ ਦਾ ਫਾਇਦਾ ਨਹੀਂ ਮਿਲ ਰਿਹਾ ਸੀ। ਮੰਤਰੀ ਬੈਂਸ ਨੇ ਇਹ ਵੀ ਮੰਨਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ, ਉਦੋਂ ਤੋਂ ਉਨ੍ਹਾਂ ਨੂੰ ਇਸ ਸਬੰਧੀ ਸਭ ਤੋਂ ਵਧ ਸ਼ਿਕਾਇਤਾਂ ਮਿਲੀਆਂ। ਇਹੀ ਕਾਰਨ ਹੈ ਕਿ ਵਿਭਾਗ ਦੇ ਵੱਖ-ਵੱਖ ਕੈਡਰ ਵਿਚ ਪ੍ਰਮੋਸ਼ਨ ਦੇ ਕੰਮ ਨੂੰ ਸਹੀ ਤਰੀਕੇ ਨਾਲ ਸਮੇਂ ‘ਤੇ ਪੂਰਾ ਕਰਨ ਲਈ ਸੈਕੰਡਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਆਫਿਸ ਵਿਚ ਪ੍ਰਮੋਸ਼ਨ ਵਿੰਗ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਗਾ : ਵਿਆਹ ਕਰਨ ਤੋਂ ਮੁਕਰਿਆ ਫੌਜੀ, ਮੰਗੇਤਰ ਨੇ ਸਲਫਾਸ ਨਿਗਲ ਕੀਤੀ ਖੁਦ.ਕੁਸ਼ੀ
ਪ੍ਰਮੋਸ਼ਨ ਵਿੰਗ ਦਾ ਇੰਚਾਰਜ ਅਸਿਸਟੈਂਟ ਡਾਇਰੈਕਟਰ ਰਿਤੂ ਬਾਲਾ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਵਿੰਗ ETT, ਨਾਨ-ਟੀਚਿੰਗ, C ਤੇ B ਤੋਂ ਮਾਸਟਰ ਕੈਡਰ, ਮਾਸਟਰ ਕੈਡਰ ਤੋਂ ਲੈਕਚਰਾਰ/ਹੈੱਡ ਮਾਸਟਰ ਪ੍ਰਮੋਸ਼ਨ, ਲੈਕਚਰਰ/ਵੋਕੇਸ਼ਨਲ ਮਾਸਟਰ/ਹੈੱਡ ਮਾਸਟਰ ਤੋਂ ਪ੍ਰਿੰਸੀਪਲ ਤੋਂ ਡਿਪਟੀ ਡੀਈਓ ਪ੍ਰਮੋਸ਼ਨ, ਪ੍ਰਿੰਸੀਪਲ ਡਿਪਟੀ ਡੀਈਓ ਤੋਂ ਸਹਾਇਕ ਡਾਇਰੈਕਟਰ/ ਡੀਈਓ, ਸਹਾਇਕ ਡਾਇਰੈਕਟਰ ਡੀਈਓ ਤੋਂ ਡਿਪਟੀ ਡਾਇਰੈਕਟਰ, ਡਿਪਟੀ ਡਾਇਰੈਕਟਰ ਤੋਂ ਸੰਯੁਕਤ ਡਾਇਰੈਕਟਰ ਤੇ ਸੰਯੁਕਤ ਡਾਇਰੈਕਟਰ ਤੋਂ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਪ੍ਰਮੋਸ਼ਨ ਨਾਲ ਸਾਰੇ ਕੈਡਰ ਦੀ ਸੀਨੀਅਰ ਸੂਚੀ ਰੋਸਟਰ ਬਣਾਉਣ ਸਬੰਧੀ ਕੰਮ ਤੇ ਅਦਾਲਤੀ ਮਾਮਲਿਆਂ ਦੀ ਪੈਰਵੀ ਦਾ ਕੰਮ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: