ਚੰਡੀਗੜ੍ਹ ਦੇ ਸਾਬਕਾ ਐੱਸਐੱਸਪੀ, ਆਈਪੀਐੱਸ ਕੁਲਦੀਪ ਚਾਹਲ ਤੋਂ ਸੀਬੀਆਈ ਟੀਮ ਪੁੱਛਗਿਛ ਕਰ ਰਹੀ ਹੈ। ਮੌਜੂਦਾ ਸਮੇਂ ਜਲੰਧਰ ਦੇ ਪੁਲਿਸ ਕਮਿਸ਼ਨਰ ਆਈਪੀਐੱਸ ਕੁਲਦੀਪ ਚਾਹਲ ਤੋਂ ਸੀਬੀਆਈ ਟੀਮ ਚੰਡੀਗੜ੍ਹ ਸੈਕਟਰ-30 ਸੀਬੀਆਈ ਆਫਿਸ ਵਿਚ ਪੁੱਛਗਿਛ ਕਰ ਰਹੀ ਹੈ। ਪੁਲਿਸ ਕਮਿਸ਼ਨਰ, ਜਲੰਧਰ ਕੁਲਦੀਪ ਚਹਿਲ ਤੋਂ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ।
ਸੀਬੀਆਈ ਟੀਮ ਆਈਪੀਐੱਲ ਕੁਲਦੀਪ ਚਾਹਲ ਤੋਂ ਕਈ ਸਵਾਲਾਂ ਦੇ ਜਵਾਬ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਆਈਪੀਐੱਸ ਕੁਲਦੀਪ ਚਾਹਲ ਨੇ ਚੰਡੀਗੜ੍ਹ ਵਿਚ ਬਤੌਰ ਐੱਸਐੱਸਪੀ ਇਕ ਸਾਲ ਤੋਂ ਵਧ ਸਮੇਂ ਤੱਕ ਸੇਵਾਵਾਂ ਦਿੱਤੀਆਂ ਪਰ ਉਸ ਦੌਰਾਨ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁਝ ਸ਼ਿਕਾਇਤਾਂ ਪ੍ਰਾਪਤ ਹੋਣ ‘ਤੇ ਆਈਪੀਐੱਸ ਚਹਿਲ ਨੂੰ ਉਨ੍ਹਾਂ ਦੇ ਮੂਲ ਕੈਡਰ ਪੰਜਾਬ ਰਿਪੈਟ੍ਰੀਏਟ ਕਰ ਦਿੱਤਾ ਸੀ।
ਆਈਪੀਐੱਸ ਕੁਲਦੀਪ ਚਾਹਲ ‘ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੂੰ ਚੰਡੀਗੜ੍ਹ ਤੋਂ ਪੰਜਾਬ ਰਿਪੈਟ੍ਰੀਏਟ ਕਰਨ ਤੋਂ ਪਹਿਲਾਂ ਐਡਵਾਈਜ਼ਰ ਚੰਡੀਗੜ੍ਹ, ਧਰਮਪਾਲ ਵੱਲੋਂ ਪੰਜਾਬ ਦੇ ਸਾਬਕਾ ਚੀਫ ਸੈਕ੍ਰੇਟਰੀ ਵੀਕੇ ਜਜੂਆ ਨੂੰ ਐੱਸਐੱਸਪੀ ਅਹੁਦੇ ਦੀ ਜ਼ਿੰਮੇਵਾਰੀ ਲਈ ਹੋਰ ਆਈਪੀਐੱਸ ਅਧਿਕਾਰੀਆਂ ਦਾ ਪੈਨਲ ਭੇਜਣ ਬਾਰੇ ਕਿਹਾ ਗਿਆ ਸੀ। ਨਾਲ ਹੀ ਡੀਜੀਪੀ ਚੰਡੀਗੜ੍ਹ ਨੇ ਵੀ ਚੀਫ ਸਕੱਤਰ ਪੰਜਾਬ ਤੋਂ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: