ਜਲੰਧਰ ਵਿੱਚ ਦਿਨ-ਦਿਹਾੜੇ ਪੁਲਿਸ ਨਾਕੇ ਤੋਂ ਕਝ ਕਦਮਾਂ ਦੀ ਦੂਰੀ ‘ਤੇ ਢਾਬਾ ਮਾਲਕਣ ਤੋਂ ਅਨੋਖੇ ਢੰਗ ਨਾਲ ਠੱਗੀ ਕਰ ਲਈ ਲਈ ਗਈ। ਫਰਜ਼ੀ ਬਾਬਾ ਤੇ ਨਾਲ ਆਈਆਂ ਕੁਝ ਔਰਤਾਂ ਨੇ ਉਕਤ ਔਰਤ ਦੇ ਪਤੀ ਦਾ ਹੱਥ ਠੀਕ ਕਰਨ ਦਾ ਝਾਂਸਾ ਦੇਕੇ ਉਸ ਤੋਂ ਕੈਸ਼ ਤੇ ਸੋਨੇ ਦੀਆਂ ਵਾਲੀਆਂ ਲੈ ਕੇ ਰਫੂਚਕਰ ਹੋ ਗਈਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਲੁਟੇਰਿਆਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਸ਼ਾ ਰਾਣੀ ਨੇ ਦੱਸਿਆ ਕਿ ਉਹ 36 ਸਾਲਾਂ ਤੋਂ ਘਾਹ ਮੰਡੀ ਚੌਕ ਵਿਖੇ ਢਾਬਾ ਚਲਾ ਰਹੀ ਹੈ। ਮੰਗਲਵਾਰ ਨੂੰ ਉਹ ਇਕੱਲੀ ਹੀ ਢਾਬੇ ‘ਤੇ ਆਈ ਸੀ। ਸਵੇਰੇ ਤੜਕੇ ਇੱਕ ਆਦਮੀ ਉਸ ਕੋਲ ਆਇਆ। ਉਹ ਡੇਰਾ ਬਿਆਸ ਦਾ ਪਤਾ ਪੁੱਛਣ ਲੱਗਾ। ਫਿਰ ਉਸ ਨਾਲ ਜਾਣ -ਪਛਾਣ ਹੋਈ ਅਤੇ ਉਸ ਦੇ ਘਰ ਦੀਆਂ ਮੁਸ਼ਕਲਾਂ ਬਾਰੇ ਵੀ ਜਾਣਿਆ। ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਪਤੀ ਦੇ ਹੱਥ ਵਿੱਚ ਇੱਕ ਸਮੱਸਿਆ ਹੈ। ਉਸ ਤੋਂ ਬਾਅਦ ਉਕਤ ਵਿਅਕਤੀ ਉਥੋਂ ਚਲਾ ਗਿਆ।
ਕੁਝ ਘੰਟਿਆਂ ਬਾਅਦ 3-4 ਲੋਕ ਆਏ। ਉਨ੍ਹਾਂ ਵਿੱਚ ਇੱਕ ਬਾਬਾ ਵੀ ਸ਼ਾਮਲ ਸੀ। ਕੁਝ ਔਰਤਾਂ ਵੀ ਸਨ ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਇਹ ਬਾਬਾ ਚਮਤਕਾਰੀ ਹੈ। ਉਸ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਆਸ਼ਾ ਰਾਣੀ ਵੱਲੋਂ ਪੁੱਛੇ ਜਾਣ ‘ਤੇ ਉਸ ਨੇ ਦੱਸਿਆ ਕਿ ਉਸ ਦੇ ਪਤੀ ਦੇ ਹੱਥ ਵਿੱਚ ਸਮੱਸਿਆ ਹੈ। ਬਾਬਾ ਨੇ ਕਿਹਾ ਕਿ ਉਹ ਉਸਨੂੰ ਠੀਕ ਕਰ ਦੇਵੇਗਾ। ਨਾਲ ਆਈਆਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਬਾਬੇ ਤੋਂ ਆਪਣੀਆਂ ਸਮੱਸਿਆਵਾਂ ਦੂਰ ਕਰਵਾਈਆਂ ਹਨ। ਉਹ ਜਾਲ ਵਿੱਚ ਫਸ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਕਿਸਾਨਾਂ ਦਾ ਐਲਾਨ- 20 ਅਗਸਤ ਤੋਂ ਜਲੰਧਰ-ਅੰਮ੍ਰਿਤਸਰ ਹਾਈਵੇ ਕਰਨਗੇ ਜਾਮ
ਜਦੋਂ ਉਸਨੇ ਰੁਮਾਲ ਵਿੱਚ ਮੱਥਾ ਟੇਕਣ ਲਈ ਕਿਹਾ ਤਾਂ ਉਸ ਨੇ 10 ਰੁਪਏ ਦੇ ਦਿੱਤੇ। ਇਸ ‘ਤੇ ਬਾਬੇ ਨੇ ਕਿਹਾ ਕਿ 10 ਰੁਪਏ ਨਹੀਂ, ਬਲਕਿ ਉਸ ਕੋਲ ਜਿੰਨੀ ਨਕਦੀ ਅਤੇ ਗਹਿਣੇ ਹਨ, ਇਸ ਨੂੰ ਉਤਾਰ ਕੇ ਇਸ ਵਿਚ ਪਾ ਦਿਓ। ਉਸ ਨੇ ਇਸ ਵਿੱਚ ਸੋਨੇ ਦੀਆਂ ਮੁੰਦਰੀਆਂ ਅਤੇ 1500 ਰੁਪਏ ਪਾ ਦਿੱਤੇ। ਇਸ ਤੋਂ ਬਾਅਦ ਬਾਬੇ ਨੇ ਕਿਹਾ ਕਿ ਉਹ ਕੁਝ ਮੰਤਰ ਬੋਲ ਰਿਹਾ ਹੈ, ਇਸ ਲਈ ਉਹ 2 ਮਿੰਟ ਲਈ ਆਪਣੀਆਂ ਅੱਖਾਂ ਬੰਦ ਕਰੇ। ਜਦੋਂ ਉਸਨੇ ਆਪਣੀਆਂ ਬੰਦ ਅੱਖਾਂ ਖੋਲ੍ਹੀਆਂ ਤਾਂ ਉਸ ਦੇ ਹੋਸ਼ ਉੱਡ ਗਏ। ਉਥੇ ਕੋਈ ਵੀ ਨਹੀਂ ਸੀ। ਇਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਔਰਤ ਦੇ ਬਿਆਨ ਦਰਜ ਕਰ ਲਏ ਹਨ ਅਤੇ ਹੁਣ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।