ਲੁਧਿਆਣਾ ਕ੍ਰਾਈਮ ਬ੍ਰਾਂਚ 3 ਦੀ ਟੀਮ ਨੇ ਅਦਾਲਤ ਤੋਂ ਜਾਅਲੀ ਜ਼ਮਾਨਤ ਦਿਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 32 ਜਾਅਲੀ ਆਧਾਰ ਕਾਰਡ, 12 ਜ਼ਮੀਨ ਦੀਆਂ ਫਰਦਾਂ ਅਤੇ ਇੱਕ ਵੋਟਰ ਪਛਾਣ-ਪੱਤਰ ਬਰਾਮਦ ਕੀਤਾ ਗਿਆ ਹੈ। ਜਿਸ ਦੇ ਆਧਾਰ ‘ਤੇ ਮੁਲਜ਼ਮ ਜ਼ਮਾਨਤ ਕਰਵਾ ਕੇ ਚੇਨ ਸਨੈਚਰਾਂ, ਚੋਰਾਂ ਅਤੇ ਬਦਮਾਸ਼ਾਂ ਨੂੰ ਜੇਲ੍ਹ ‘ਚੋਂ ਬਾਹਰ ਕੱਢ ਰਹੇ ਸਨ।
ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ। ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ 3 ਵਿੱਚ ਤਾਇਨਾਤ ਏਐਸਆਈ ਅਮਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਮਿਲ ਕੇ ਚੇਨ ਸਨੈਚਰਾਂ, ਚੋਰਾਂ ਅਤੇ ਬਦਮਾਸ਼ਾਂ ਨੂੰ ਜ਼ਮਾਨਤ ਦਿਵਾਉਂਦੇ ਹਨ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਜ਼ਮਾਨਤ ਦੇ ਦਸਤਾਵੇਜ਼ ਤਿਆਰ ਕਰਨ ਲਈ ਇਸ ਗਿਰੋਹ ਨੇ ਜਾਅਲੀ ਆਧਾਰ ਕਾਰਡ, ਲੋਕਾਂ ਦੇ ਜ਼ਮੀਨਾਂ ਦੀਆਂ ਫਰਦਾਂ ਇਕੱਠੀਆਂ ਕੀਤੀਆਂ ਹੋਈਆਂ ਸਨ। ਇਨ੍ਹਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਅਦਾਲਤ ‘ਚ ਜਾਅਲੀ ਜ਼ਮਾਨਤੀ ਖੜ੍ਹੇ ਕਰਕੇ ਜ਼ਮਾਨਤ ਦਿਵਾਈ ਜਾਂਦੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਲੱਗੀਆਂ ਪਾਬੰਦੀਆਂ, ਸੰਯੁਕਤ ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ
ਇਸ ਵਿੱਚ ਰਜਿੰਦਰ ਕੁਮਾਰ ਸੂਦ ਉਰਫ ਬਿੱਟੂ ਵਾਸੀ ਭੋਲਾ ਕਾਲੋਨੀ ਧਾਂਧਰਾ ਰੋਡ, ਮਨਦੀਪ ਸਿੰਘ ਉਰਫ ਮੰਗਾ ਨਿਵਾਸੀ ਮੁਹੱਲਾ ਗੋਬਿੰਦਸਰ, ਭੁਪਿੰਦਰ ਸਿੰਘ ਉਰਫ ਗਾਂਧੀ ਵਾਸੀ ਮੁਹੱਲਾ ਸਤਿਗੁਰੂ, ਬਬਰ ਮੈਕ ਉਰਫ ਨੂਰ ਵਾਸੀ ਫਗਵਾੜਾ, ਰਵਿੰਦਰ ਸਿੰਘ ਉਰਫ ਰਵੀ ਵਾਸ ਪਿੰਡ ਮਾਜਰੀ, ਭੁਪਿੰਦਰ ਸਿੰਘ ਰਿੰਕੂ ਵਾਸੀ ਨਾਨਕਸਰ ਟੇਢੀ ਰੋਡ, ਧਾਂਧਰਾ ਐਕਲੇਵ ਵਾਸੀ ਗੁਰਪ੍ਰੀਤ ਸਿੰਘ ਉਰਫ ਲੰਬੂ, ਮਨਪ੍ਰੀਤ ਉਰਫ ਮਨੀ ਅਤੇ ਜਵਾਬਰ ਕੈਂਪ ਵਾਸੀ ਵਿਜੇ ਕੁਮਾਰ ਉਰਫ ਲੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਖੀਰ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਕਿੰਨੇ ਦੋਸ਼ੀਆਂ ਨੂੰ ਜ਼ਮਾਨਤ ਦਿੱਤੀ ਗਈ ਹੈ।