ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਫਿਰ ਤੋਂ ਗੈਸ ਲੀਕ ਹੋਣ ਦੀ ਖਬਰ ਨਾਲ ਹੜਕੰਪ ਮਚ ਗਿਆ। ਅੱਜ ਸਵੇਰੇ ਇਕ ਰਾਹਗੀਰ ਮਹਿਲਾ ਸੂਆ ਰੋਡ ‘ਤੇ ਉਸੇ ਜਗ੍ਹਾ ‘ਤੇ ਚੱਕਰ ਖਾ ਕੇ ਡਿੱਗੀ ਜਿਸ ਜਗ੍ਹਾ 30 ਅਪ੍ਰੈਲ ਨੂੰ ਗੈਸ ਲੀਕ ਹੋਈ ਸੀ। ਮਹਿਲਾ ਦੇ ਡਿਗਣ ਦ ਬਾਅਦ ਲੋਕਾਂ ਵਿਚ ਗੈਸ ਲੀਕ ਹੋਣ ਦਾ ਡਰ ਫੈਲ ਗਿਆ।
ਲੋਕਾਂ ਨੇ ਤੁਰੰਤ ਪੁਲਿਸ ਤੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨਾਲ ਸੰਪਰਕ ਕੀਤਾ। ਵਿਧਾਇਕ ਛੀਨਾ ਮੁਤਾਬਕ ਗੈਸ ਲੀਕ ਵਰਗਾ ਕੁਝ ਨਹੀਂ ਹੈ ਪਰ ਉਨ੍ਹਾਂ ਨੇ ਅਹਿਤਿਆਤ ਦੇ ਤੌਰ ‘ਤੇ ਇਲਾਕਾ ਸੀਲ ਕਰ ਦਿੱਤਾ ਹੈ ਤੇ ਪੁਲਿਸ ਤੇ ਸਿਵਲ ਹਸਪਤਾਲ ਨੂੰ ਅਲਰਟ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕੇ ਨੂੰ ਸੀਲ ਕੀਤਾ ਹੋਇਆ ਹੈ। ਨਗਰ ਨਿਗਮ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਸੀਵਰੇਟ ਲਾਈਨ ਚੈੱਕ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: