ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ਸਥਿਤ ਵੀਰ ਪੈਲੇਸ ਦੇ ਸਾਹਮਣੇ ਪਾਰਕ ਵਿੱਚ ਵੀਰਵਾਰ ਦੇਰ ਸ਼ਾਮ ਵਿਆਹੁਤਾ ਦੇ ਸੀਨੇ ਵਿੱਚ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦੋਂ ਤੱਕ ਵਿਆਹੁਤਾ ਨਾਲ ਆਇਆ ਉਸ ਦਾ ਪਤੀ ਕੁਝ ਕਰ ਸਕਦਾ ਦੋਸ਼ੀ ਤਾਬੜਤੋੜ ਵਾਰ ਕਰਦਾ ਰਿਹਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ। ਇਸ ਹਮਲੇ ਵਿੱਚ ਜ਼ਖਮੀ ਹੋਏ ਛੋਟੀ ਮੁੰਡੀਆ ਇਲਾਕੇ ਵਿੱਚ ਰਹਿਣ ਵਾਲੇ ਸਰਬਜੀਤ ਕੌਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਇਸ ਗੱਲ ਨਾਲ ਖਫਾ ਸੀ ਕਿ ਮ੍ਰਿਤਕਾ ਨੇ ਉਸ ਤੋਂ ਵਿਆਹੇ ਹੋਣ ਦੀ ਗੱਲ ਲੁਕਾਈ। ਉਸ ਨੇ ਦੋਸ਼ੀ ਨਾਲ ਝੂਠ ਬੋਲ ਕੇ ਇੱਕ ਲੱਖ ਰੁਪਏ ਲਏ ਕਿ ਉਸ ਨੂੰ ਆਪਣੇ ਭਰਾ ਦੀ ਜ਼ਮਾਨਤ ਕਰਵਾਉਣੀ ਹੈ। ਬਾਅਦ ਵਿੱਚ ਪਤਾ ਲੱਗਾ ਕਿ ਉਸ ਦਾ ਪਤੀ ਜੇਲ੍ਹ ਵਿੱਚ ਬੰਦ ਸੀ।
ਪਤੀ ਦੀ ਜ਼ਮਾਨਤ ਤੋਂ ਬਾਅਦ ਔਰਤ ਨੇ ਗੱਲ ਕਰਨੀ ਬੰਦ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਵੀਰ ਪੈਲੇਸ ਕੋਲ ਗੱਲਬਾਤ ਲਈ ਬੁਲਾ ਲਿਆ ਅਤੇ ਉਸ ਦੇ ਪਤੀ ਸਾਹਮਣੇ ਹੀ ਚਾਕੂਆਂ ਨਾਲ ਵਾਰ ਕਰ ਕਤਲ ਕਰ ਦਿੱਤਾ। ਦੋਸ਼ੀ ਦੀ ਪਛਾਣ ਜਤਿੰਦਰ ਸਿੰਘ ਨਿਵਾਸੀ ਪਿੰਡ ਢੀਂਡਸਾ ਤਹਿਸੀਲ ਸਮਰਾਲਾ ਵਜੋਂ ਹੋਈ।
ਥਾਣਾ ਫੋਕਲ ਪੁਆਇੰਟ ਦੇ SHO ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਔਰਤ ਦਾ ਪਤੀ ਅਵਤਾਰ ਸਿੰਘ ਜਦੋਂ ਜੇਲ੍ਹ ਵਿੱਚ ਬੰਦ ਸੀ ਇਸ ਵਿਚਾਲੇ ਸਰਬਜੀਤ ਕੌਰ ਦੀ ਜਤਿੰਦਰ ਨਾਲ ਫੋਨ ‘ਤੇ ਗੱਲਬਾਤ ਹੋਣ ਲੱਗੀ। ਦੋਸ਼ੀ ਜਤਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਔਰਤ ਨਾਲ ਸਬੰਧ ਵੀ ਬਣੇ ਸਨ ਜਿਸ ਮਗਰੋਂ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਔਰਤ ਨੇ ਉਸ ਨੂੰ ਝੂਠ ਬੋਲਿਆ ਕਿ ਉਹ ਵਿਆਹੀ ਨਹੀਂ ਹੈ। ਇਸੇ ਰੰਜਿਸ਼ ਚੱਲਦੇ ਉਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਜਤਿੰਦਰ ਨਾਲ ਪੁਲਿਸ ਨੇ ਵਾਰਦਾਤ ਵਿੱਚ ਇਸਤੇਮਾਲ ਹੋਣ ਵਾਲਾ ਚਾਕੂ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਜਨਮ ਦਿਨ ਮਨਾ ਰਹੇ ਦੋਸਤਾਂ ਨਾਲ ਵੱਡਾ ਹਾਦਸਾ, ਕਾਰ ਨਹਿਰ ‘ਚ ਡਿੱਗੀ, 3 ਪਾਣੀ ‘ਚ ਰੁੜੇ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਔਰਤ ਦਾ ਇੱਕ ਸਾਲ ਪਹਿਲਾਂ ਪਿੰਡ ਮੰਗਲੀ ਉੱਚੀ ਦੇ ਰਿਹਣ ਵਾਲੇ ਅਵਤਾਰ ਸਿੰਘ ਨਾਲ ਵਿਆਹ ਹੋਇਆ ਸੀ। ਅਵਤਾਰ ਸਿੰਘ ਦੇ ਨਾਲ ਸਰਬਜੀਤ ਕੌਰ ਦੀ ਲਵ ਮੈਰਿਜ ਸੀ। ਇਸ ਕਾਰਨ ਉਹ ਸਰਬਜੀਤ ਕੌਰ ਦੇ ਨਾਲ ਪਰਿਵਾਰ ਤੋਂ ਵੱਖ ਰਹਿੰਦਾ ਸੀ। ਅਵਤਾਰ ਸਿੰਘ ਥਾਣਾ ਖੰਨਾ ਵਿੱਚ ਮੁਕੱਦਮਾ ਨੰਬਰ 200/222, IPC 379, 407, 182, 120-B ਵਿੱਚ ਜੇਲ੍ਹ ‘ਚ ਬੰਦ ਸੀ, ਜਿਸ ਦੀ ਜ਼ਮਾਨਤ ਸਰਬਜੀਤ ਕੌਰ ਨੇ ਜਤਿੰਦਰ ਤੋਂ ਪੈਸੇ ਲੈ ਕੇ ਕਰਵਾਈ ਸੀ।
ਵੀਡੀਓ ਲਈ ਕਲਿੱਕ ਕਰੋ -: