ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ 20 ਜੂਨ, 2023 ਨੂੰ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਉਛਾਲ ਦੇਖਿਆ ਗਿਆ ਹੈ। ਦਸ ਗ੍ਰਾਮ ਸੋਨਾ ਸਸਤਾ ਹੋ ਕੇ 60,1100 ਰੁਪਏ ਦਾ ਹੋ ਗਿਆ ਹੈ। ਇੱਕ ਕਿਲੋ ਚਾਂਦੀ ੇ ਰੇਟਾਂ ਵਿੱਚ ਮਾਮੂਲੀ ਤੇਜ਼ੀ ਆਈ ਹੈ ਅਤੇ ਹੁਣ ਇਹ 73,500 ਰੁਪਏ ਵਿਚ ਵਿਕ ਰਹੀ ਹੈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਦਿੱਲੀ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦਾ ਭਾਅ 30 ਰੁਪਏ ਘਟ ਕੇ 60,1100 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨਾ 60,140 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਬੰਦ ਹੋਇਆ ਸੀ।
ਦੂਜੇ ਪਾਸੇ ਚਾਂਦੀ ਦੀ ਕੀਮਤ 220 ਰੁਪਏ ਦੀ ਤੇਜ਼ੀ ਦੇ ਨਾਲ 73,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। HDFC ਸਕਿਓਰਿਟੀਜ਼ ਦੇ ਸੀਨੀਅਰ ਐਨਾਲਿਸਟ ਸੌਮਿਲ ਗਾਂਧੀ ਨੇ ਕਿਹਾ ਕਿ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਹਾਜ਼ਰ ਕੀਮਤ 30 ਰੁਪਏ ਦੀ ਤੇਜ਼ੀ ਨਾਲ 60,110 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।
ਵਿਦੇਸ਼ੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਦੋਵੇਂ ਗਿਰਾਵਟ ਦੇ ਨਾਲ ਲੜੀਵਾਰ 1,952 ਡਾਲਰ ਪ੍ਰਤੀ ਔਂਸ ਅਤੇ 23.99 ਡਾਲਰ ਪ੍ਰਤੀ ਔਂਸ ‘ਤੇ ਚੱਲ ਰਹੇ ਸਨ। ਦੱਸ ਦੇਈਏ ਤੁਸੀਂ ਇਨ੍ਹਾਂ ਰੇਟਸ ਨੂੰ ਆਸਾਨੀ ਤੋਂ ਘਰ ਬੈਠੇ ਪਤਾ ਲਗਾ ਸਕਦੇ ਹਨ। ਇਸ ਦੇ ਲਈ ਤੁਹਾਨੂੰ ਸਿਰਫ ਇਸ ਨੰਬਰ 8955664433 ‘ਤੇ ਮਿਸਡ ਕਾਲ ਦੇਣਾ ਹੈ ਅਤੇ ਤੁਹਾਨੂੰ ਫੋਨ ‘ਤੇ ਮੈਸੇਜ ਆ ਜਾਏਗਾ, ਜਿਸ ਵਿੱਚ ਤੁਸੀਂ ਲੇਟੇਸਟ ਰੇਟਸ ਚੈੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਕਪੂਰਥਲਾ : 21 ਲੱਖ ਦੀ ਰਿਸ਼ਵਤ ਲਈ, ਨਸ਼ਾ ਸਮੱਗਲਰ ਨੂੰ ਛੱਡਿਆ, ਚੌਂਕੀ ਇੰਚਾਰਜ ਗ੍ਰਿਫਤਾਰ, SHO ਦੀ ਭਾਲ
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ-ਮਾਰਚ ਵਿੱਚ ਭਾਰਤ ‘ਚ ਗੋਲਡ ਡਿਮਾਂਡ 17 ਫੀਸਦੀ ਘਟੀ ਹੈ। ਇਸ ਦੌਰਾਨ ਗੋਲਡ ਡਿਮਾਂਡ 17 ਫੀਸਦੀ ਘਟ ਕੇ 112.5 ਟਨ ਰਿਹਾ ਹੈ। ਜਨਵਰੀ-ਮਾਰਚ ਵਿੱਚ ਬੁਲੀਅਨ ਰਿਪੋਰਟ ਬਿਨਾਂ ਬਦਲਾਅ 134 ਟਨ ‘ਤੇ ਰਿਹਾ ਹੈ। ਵਰਲਡ ਗੋਲਡ ਕਾਊਂਸਲ ਦੇ ਮੁਤਾਬਕ ਜਨਵਰੀ-ਮਾਰਚ ਵਿੱਚ ਸੋਨੇ ਦੀ ਗਲੋਬਲ ਡਿਮਾਂਡ 13 ਫੀਸਦੀ ਘਟੀ ਹੈ। ਇਸ ਦੌਰਾਨ ਗਲੋਬਲ ਗੋਲਡ ਡਿਮਾਂਡ 13 ਫੀਸਦੀ ਘਟ ਕੇ 1,081 ਟਨ ‘ਤੇ ਆ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: