ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੋਂ ਅੱਜ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਅਪ੍ਰੈਲ ਡਿਲਵਰੀ ਵਾਲੇ ਗੋਲਡ ਵਿੱਚ 0.31 ਫੀਸਦੀ ਗਿਰਾਵਟ ਨਾਲ 50,170 ਰੁਪਏ ਪ੍ਰਤੀ ਗ੍ਰਾਮ ਦੇ ਲੈਵਲ ‘ਤੇ ਹਨ। ਦੂਜੇ ਪਾਸੇ ਅੱਜ ਦੇ ਕਾਰੋਬਾਰ ਵਿੱਚ ਚਾਂਦੀ 0.23 ਫ਼ੀਸਦੀ ਦੀ ਕਮੀ ਦੇ ਨਾਲ 64,200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਲੈਵਲ ‘ਤੇ ਟ੍ਰੇਡ ਕਰ ਰਹੀ ਹੈ।
ਅਗਸਤ 2020 ਵਿੱਚ ਐੱਮ.ਸੀ.ਐੱਕਸ. ‘ਤੇ 10 ਗ੍ਰਾਮ ਸੋਨੇ ਦੇ ਰੇਟ 56,200 ਰੁਪਏ ਦੇ ਉੱਚੇ ਪੱਧਰ ‘ਤੇ ਪਹੁੰਚ ਗਏ ਸਨ ਮਤਲਬ ਜੇ ਇਸ ਦਿਨ ਨਾਲ ਤੁਲਨਾ ਕਰੀਏ ਤਾਂ ਅੱਜ ਸੋਨਾ ਅਪ੍ਰੈਲ ਵਾਅਦਾ ਐੱਮ.ਸੀ.ਐੱਕਸ. ‘ਤੇ 50,660 ਰੁਪਏ ਪ੍ਰਤੀ 10 ਗ੍ਰਾਮ ਦੇ ਲੈਵਲ ‘ਤੇ ਹੈ, ਜਿਸ ਵਿੱਚ ਰਿਕਾਰਡ ਹਾਈ ਤੋਂ 6,030 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਾਹਰਾਂ ਦਾ ਮੰਨਣਾ ਹੈ ਕਿ 2022 ਵਿੱਚ ਸੋਨੇ ਦੀਆਂ ਕੀਮਤਾਂ 52,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ ਉੱਪਰ ਜਾ ਸਕਦੀਆਂ ਹਨ। ਅਜਿਹੇ ਵਿੱਚ ਇਸ ਵੇਲੇ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਅਪ੍ਰੈਲ ਡਿਲੀਵਰੀ ਵਾਲੇ ਗੋਲਡ ਵਿੱਚ 0.31 ਫੀਸਦੀ ਦੀ ਕਮੀ ਆਈ, ਜਦਕਿ ਚਾਂਦੀ ਦੇ ਰੇਟ ਵੀ 0.23 ਫੀਸਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਕੱਲ੍ਹ ਮੰਗਲਵਾਰ ਨੂੰ ਜਿਥੇ ਗੋਲਡ 0.76 ਫੀਸਦੀ ਦੀ ਜ਼ੋਰਦਾਰ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ, ਉਥੇ ਚਾਂਦੀ ਵਿੱਚ ਵੀ 1.10 ਫੀਸਦੀ ਦਾ ਉਛਾਲ ਆਇਆ ਸੀ।