ਪੰਜਾਬ ‘ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਵਧੀਆ ਮੌਕਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਨੌਕਰੀਆਂ ਕੱਢੀਆਂ ਹਨ ਤੇ ਭਰਤੀ ਲਈ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਉਮੀਦਵਾਰ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 30 ਅਗਸਤ ਤੱਕ ਕਰ ਆਪਣੀ ਅਰਜ਼ੀ ਜਮ੍ਹਾ ਕਰ ਸਕਦੇ ਹਨ। ਪੰਜਾਬ ਨੈਸ਼ਨਲ ਬੈਂਕ ਵੱਲੋਂ ਫਾਇਰ ਸੇਫਟੀ ਤੇ ਮੈਨੇਜਰ ਦੀਆਂ ਆਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
ਉਮੀਦਵਾਰ PNB ਦੀ ਅਧਿਕਾਰਤ ਵੈੱਬਸਾਈਟ pnbindia.in ‘ਤੇ ਦਿੱਤੇ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਬਿਨੈ-ਪੱਤਰ ਲਈ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ। ਬੈਂਕ ਵੱਲੋਂ 5 ਅਗਸਤ, 2022 ਨੂੰ ਜਾਰੀ ਕੀਤੀ ਭਰਤੀ ਇਸ਼ਤਿਹਾਰ ਅਨੁਸਾਰ ਅਫਸਰ (ਫਾਇਰ ਸੇਫਟੀ) ਦੀਆਂ 23 ਅਸਾਮੀਆਂ ਤੇ ਮੈਨੇਜਰ ਦੀਆਂ 80 ਅਸਾਮੀਆਂ ਸਮੇਤ ਕੁੱਲ 103 ਅਸਾਮੀਆਂ ਦੀ ਭਰਤੀ ਲਈ ਯੋਗ ਤੇ ਇੱਛੁਕ ਉਮੀਦਵਾਰਾਂ ਤੋਂ ਆਫਲਾਈਨ ਮੋਡ ਵਿੱਚ ਬਿਨੈ ਪੱਤਰ ਮੰਗੇ ਜਾ ਰਹੇ ਹਨ।
ਦੋਵਾਂ ਹੀ ਪੋਸਟਾਂ ਲਈ ਉਮੀਦਵਾਰਾਂ ਦੀ ਉਮਰ 1 ਜੁਲਾਈ 2022 ਨੂੰ 21 ਸਾਲ ਤੋਂ ਘੱਟ ਤੇ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਵੱਧ ਤੋਂ ਵੱਧ ਉਮਰ ਹੱਦ ਚ ਵੱਖ-ਵੱਖ ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਗਈ ਹੈ।
ਯੋਗ ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਸਬੰਧਤ ਖੇਤਰ ਵਿਚ ਡਵੀਜ਼ਨਲ ਆਫਿਸਰ ਦਾ ਕੋਰਸ ਵੀ ਕੀਤਾ ਹੋਣਾ ਚਾਹੀਦਾ ਹੈ। ਜਾਂ ਫਾਇਰ/ਫਾਇਰ ਟੈਕਨੋਲਾਜੀ/ਫਾਇਰ ਇੰਜੀਨੀਅਰਿੰਗ/ਸੇਫਟੀ ਐਂਡ ਫਾਇਰ ਇੰਜੀਨੀਅਰਿੰਗ ‘ਚ ਬੀਈ/ਬੀਟੈੱਕ ਡਿਗਰੀ ਪਾਸ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮੈਨੇਜਰ ਦੀਆਂ ਆਸਾਮੀਆਂ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -: