ਭਾਰਤ ਦੇ ਹਰ ਕੋਨੇ ਤੋਂ ਬਹੁਤ ਸਾਰੇ ਲੋਕ ਵਿਦੇਸ਼ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹਨ ਪਰ ਪੰਜਾਬ ਤੇ ਕੇਰਲ ਦੋ ਅਜਿਹੇ ਸੂਬੇ ਹਨ ਜਿੱਥੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਦਾ ਖ਼ਰਚ ਚਲਾ ਰਹੇ ਹਨ। ਇਸ ਵਿਚਕਾਰ ਡਾਲਰ ਨੂੰ ਲੈ ਕੇ ਉਨ੍ਹਾਂ ਲਈ ਖ਼ੁਸ਼ਖਬਰੀ ਹੈ। ਬੁੱਧਵਾਰ ਨੂੰ ਇਸ ਦਾ ਮੁੱਲ 75 ਰੁਪਏ ਤੋਂ ਪਾਰ ਹੋ ਗਿਆ ਹੈ।
ਕਾਰੋਬਾਰ ਦੌਰਾਨ ਅੱਜ ਇਸ ਦੀ ਕੀਮਤ 75.46 ਰੁਪਏ ਪ੍ਰਤੀ ਡਾਲਰ ਹੋ ਗਈ। ਇਹ ਉਸ ਸਮੇਂ ਹੋਇਆ, ਜਦੋਂ ਇਕੁਇਟੀ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਸੀ। ਡਾਲਰ ਦਾ ਮੁੱਲ ਵਧਣ ਨਾਲ ਜਿੱਥੇ ਐੱਨ. ਆਰ. ਆਈਜ਼. ਨੂੰ ਘਰ ਪੈਸੇ ਭੇਜਣ ਦਾ ਫਾਇਦਾ ਹੋਵੇਗਾ, ਉੱਥੇ ਹੀ ਇਸ ਕਾਰਨ ਵਿਦੇਸ਼ ਦਾ ਦੌਰਾ ਅਤੇ ਪੜ੍ਹਾਈ ਮਹਿੰਗੀ ਪਵੇਗੀ। ਇਸ ਤੋਂ ਇਲਾਵਾ ਦਰਾਮਦ ਵੀ ਮਹਿੰਗੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਬਾਜ਼ਾਰ ਮਾਹਰਾਂ ਮੁਤਾਬਕ, ਡਾਲਰ ਦੇ ਮੁਕਾਬਲੇ ਰੁਪਏ ਵਿੱਚ ਅੱਗੇ ਹੋਰ ਕਮਜ਼ੋਰੀ ਆਉਣ ਦੀ ਸੰਭਾਵਨਾ ਹੈ। ਪਿਛਲੇ ਹਫਤੇ 75 ਦੇ ਮਹੱਤਵਪੂਰਨ ਸਮਰਥਨ ਪੱਧਰ ਨੂੰ ਤੋੜਨ ਤੋਂ ਬਾਅਦ ਰੁਪਏ ਵਿੱਚ ਲਗਾਤਾਰ ਕਮਜ਼ੋਰੀ ਬਣੀ ਹੋਈ ਹੈ। ਇਹ ਸੰਭਾਵਤ ਤੌਰ ‘ਤੇ 75.67 ਦੇ 52-ਹਫ਼ਤੇ ਦੇ ਹੇਠਲੇ ਪੱਧਰ ਨੂੰ ਛੂਹ ਸਕਦਾ ਹੈ।
ਇਹ ਵੀ ਪੜ੍ਹੋ : Mi-17 V5 ਹੈਲੀਕਾਪਟਰ ਕ੍ਰੈਸ਼ ‘ਚ 7 ਮੌਤਾਂ ਦੀ ਪੁਸ਼ਟੀ, ਮੌਕੇ ‘ਤੇ ਪਹੁੰਚੀਆਂ 8 ਐਂਬੂਲੈਂਸ
ਇਸ ਪੱਧਰ ਤੋਂ ਹੇਠਾਂ 75.80 ਤੱਕ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ 76 ਰੁਪਏ ਪ੍ਰਤੀ ਡਾਲਰ ਦਾ ਪੱਧਰ ਛੂਹ ਸਕਦਾ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵੱਲੋਂ ਸ਼ੇਅਰ ਬਾਜ਼ਾਰ ਵਿੱਚ ਵਿਕਵਾਲੀ ਤੇ ਪ੍ਰਮੁੱਖ ਕਰੰਸੀਜ਼ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਭਾਰਤੀ ਕਰੰਸੀ ਵਿੱਚ ਕਮਜ਼ੋਰੀ ਦੇਖਣ ਨੂੰ ਮਿਲੀ ਹੈ।