ਦਿੱਲੀ ਵਿੱਚ ਇੱਕ ਸਰਕਾਰੀ ਅਫਸਰ ਨੇ ਨਾਬਾਲਗ ਕੁੜੀ ਨਾਲ ਬਲਾਤਕਾਰ ਵਰਗਾ ਘਿਨੌਣਾ ਕੰਮ ਕੀਤਾ, ਉਥੇ ਹੀ ਉਸ ਦੀ ਪਤਨੀ ਨੇ ਆਪਣੇ ਪਤੀ ਦਾ ਇਸ ਗੁਨਾਹ ਨੂੰ ਲੁਕਾਉਣ ਵਿੱਚ ਸਾਥ ਦਿੱਤਾ। ਹੋਰ ਤਾਂ ਹੋਰ ਪਤਾ ਲੱਗਾ ਹੈ ਕਿ ਇਸ ਕੰਮ ਵਿੱਚ ਉਸ ਦਾ ਪੁੱਤ ਵੀ ਸ਼ਾਮਲ ਹੈ। ਪੁਲਿਸ ਨੇ ਸੋਮਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਤੇ ਉਸ ਦੀ ਪਤਨੀ ਨੂੰ ਇੱਕ ਦੋਸਤ ਦੀ ਨਾਬਾਲਗ ਧੀ ਨਾਲ ਬਲਾਤਕਾਰ ਅਤੇ ਤਸੀਹੇ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਔਰਤ ਨੂੰ ਜੇਲ੍ਹ ਭੇਜ ਦਿੱਤਾ ਹੈ। ਦੋਸ਼ੀਆਂ ਦੀ ਪਛਾਣ ਪ੍ਰੇਮੋਦਯ ਖਾਕਾ (50) ਅਤੇ ਸੀਮਾ ਖਾਕਾ (47) ਵਜੋਂ ਹੋਈ ਹੈ।
ਪੁਲਿਸ ਮੁਤਾਬਕ ਪੀੜਤਾ ਆਪਣੀ ਮਾਂ ਨਾਲ ਵਜ਼ੀਰਾਬਾਦ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਸਹਾਇਕ ਨਿਰਦੇਸ਼ਕ ਪ੍ਰੇਮੋਦਯ ਖਾਕਾ ਆਪਣੇ ਪਰਿਵਾਰ ਸਮੇਤ ਬੁਰਾੜੀ ਵਿੱਚ ਰਹਿੰਦਾ ਹੈ। ਅਕਤੂਬਰ 2020 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੀੜਤਾ ਆਪਣੇ ਪਰਿਵਾਰਕ ਦੋਸਤ ਪ੍ਰੇਮੋਦਯ ਖਾਕਾ ਦੇ ਘਰ ਰਹਿਣ ਲੱਗੀ।
ਇਸ ਦੌਰਾਨ ਨਵੰਬਰ ਤੋਂ ਜਨਵਰੀ ਦਰਮਿਆਨ ਪ੍ਰੇਮੋਦਯ ਨੇ ਪੀੜਤਾ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਨੇ ਦੋਸ਼ੀ ਦੀ ਪਤਨੀ ਸੀਮਾ ਨੂੰ ਸੂਚਨਾ ਦਿੱਤੀ ਪਰ ਉਸ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੀ ਕੁੱਟਮਾਰ ਕੀਤੀ।
ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਸੀਮਾ ਨੇ ਆਪਣੇ ਲੜਕੇ ਨੂੰ ਗਰਭਪਾਤ ਦੀ ਦਵਾਈ ਮੰਗਵਾ ਕੇ ਖੁਆ ਦਿੱਤੀ। ਪ੍ਰੇਮੋਦਯ ਦੇ ਬੇਟੇ ‘ਤੇ ਵੀ ਪੀੜਤਾ ਨੇ ਯੌਨ ਸ਼ੋਸ਼ਣ ਦੀ ਜਾਣਕਾਰੀ ਹੋਣ ਦੀ ਗੱਲ ਕਹੀ ਸੀ। ਪੀੜਤਾ ਮੁਤਾਬਕ ਸੀਮਾ ਨੇ ਆਪਣੇ ਬੇਟੇ ਤੋਂ ਗਰਭਪਾਤ ਦੀ ਦਵਾਈ ਮੰਗਾਈ ਸੀ। ਹੁਣ ਪੁਲਿਸ ਪ੍ਰੇਮੋਦਯ ਦੇ ਬੇਟੇ ਨੂੰ ਗ੍ਰਿਫਤਾਰ ਕਰਨ ਲਈ ਕਾਨੂੰਨੀ ਸਲਾਹ ਲੈ ਰਹੀ ਹੈ।
ਜਨਵਰੀ 2021 ਵਿੱਚ ਲੜਕੀ ਆਪਣੇ ਘਰ ਵਾਪਸ ਆ ਗਈ। ਘਰੋਂ ਜਾਣ ਤੋਂ ਬਾਅਦ ਵੀ ਦੋਸ਼ੀ ਉਸ ਨਾਲ ਛੇੜਛਾੜ ਕਰਦਾ ਰਿਹਾ। ਇਨ੍ਹਾਂ ਕਾਰਨਾਂ ਕਰਕੇ ਪੀੜਤਾ ਡਰ ਦੇ ਸਾਏ ਵਿੱਚ ਰਹਿਣ ਲੱਗੀ। ਇਸ ਸਾਲ 7 ਅਗਸਤ ਨੂੰ ਲੜਕੀ ਨੂੰ ਐਂਗਜ਼ਾਇਟੀ ਅਟੈਕ ਆਉਣ ਤੋਂ ਬਾਅਦ ਸੇਂਟ ਸਟੀਫਨ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਹਸਪਤਾਲ ‘ਚ ਕਾਊਂਸਲਿੰਗ ਦੌਰਾਨ ਪੀੜਤਾ ਨੇ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਭਲਾਈ ਵਿਭਾਗ ਵਿੱਚ ਤਾਇਨਾਤ ਸਹਾਇਕ ਨਿਰਦੇਸ਼ਕ ਪ੍ਰੇਮੋਦਯ ਖਾਕਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਜਾਰੀ ਕੀਤੇ ਹਨ। ਮੁਅੱਤਲੀ ਦੀ ਮਿਆਦ ਦੌਰਾਨ ਉਹ ਅਗਾਊਂ ਇਜਾਜ਼ਤ ਤੋਂ ਬਿਨਾਂ ਹੈੱਡਕੁਆਰਟਰ (ਦਿੱਲੀ) ਨਹੀਂ ਛੱਡੇਗਾ। ਦੋਸ਼ੀ ਅਧਿਕਾਰੀ ਨੂੰ ਮਾਰਚ 2022 ਤੋਂ ਮਾਰਚ 2023 ਤੱਕ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਦਾ ਓ.ਐਸ.ਡੀ. ਸੀ।
ਇਹ ਵੀ ਪੜ੍ਹੋ : ਤੇਜ਼ ਰਫਤਾਰ ਟੈਂਕਰ ਨੇ ਨਾਕੇ ‘ਤੇ ਬੈਰੀਕੇਡ ਤੋੜ ਪੁਲਿਸ ਵਾਲਿਆਂ ਨੂੰ ਦਰੜਿਆ, ਘਟਨਾ CCTV ‘ਚ ਕੈਦ
ਦੱਸ ਦੇਈਏ ਕਿ ਪਿਤਾ ਦੀ ਮੌਤ ਤੋਂ ਬਾਅਦ ਲੜਕੀ ਆਪਣੇ ਪਿਤਾ ਦੇ ਦੋਸਤ ਦੇ ਘਰ ਰਹਿਣ ਗਈ ਅਤੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀ ਦੀ ਪਤਨੀ ਨੇ ਪਤੀ ਦਾ ਸਾਥ ਦਿੰਦਿਆਂ ਉਸ ਨੂੰ ਗਰਭਪਾਤ ਦੀ ਗੋਲੀ ਖੁਆਈ। ਘਰੋਂ ਜਾਣ ‘ਤੇ ਵੀ ਦੋਸ਼ੀ ਲੜਕੀ ਨਾਲ ਕਰਦਾ ਸੀ ਛੇੜਛਾੜ ਕਰਦਾ ਰਿਹਾ। ਹਸਪਤਾਲ ‘ਚ ਦਾਖਲ ਹੋਣ ਤੋਂ ਬਾਅਦ ਸੱਚਾਈ ਸਾਹਮਣੇ ਆਈ।
ਨਾਬਾਲਗ ਲੜਕੀ ਦੀ ਲਗਾਤਾਰ ਕਾਊਂਸਲਿੰਗ ਕੀਤੀ ਜਾ ਰਹੀ ਹੈ। ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬੱਚੀਆਂ ਦੀ ਕਾਊਂਸਲਿੰਗ ਲਈ ਵਿਸ਼ੇਸ਼ ਕਾਊਂਸਲਰ ਨਿਯੁਕਤ ਕੀਤੇ ਹਨ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: