ਜਗਰਾਓਂ ਦੀ ਥਾਣਾ ਹਠੂਰ ਅਧੀਨ ਆਉਂਦੇ ਪਿੰਡ ਝੋਰੜਾਂ ਵਿਖੇ ਬੀਤੀ 7 ਸਤੰਬਰ ਨੂੰ ਇਕ ਗ੍ਰੰਥੀ ਇੰਦਰਜੀਤ ਸਿੰਘ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਜਾਂਚ ਦੇ ਚਲਦੇ ਅੱਜ ਪੁਲਿਸ ਨੇ ਉਸ ਗ੍ਰੰਥੀ ਸਿੰਘ ਦੇ ਕਤਲ ਕਰਨ ਦੇ ਇਲਜਾਮ ਵਿਚ ਉਸਦੀ ਪਤਨੀ ਤੇ ਗ੍ਰੰਥੀ ਸਿੰਘ ਦੇ ਮਾਮੇ ਦੇ ਮੁੰਡੇ ਨੂੰ ਕਾਬੂ ਕਰ ਲਿਆ ਹੈ। ਹੁਣ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਨ੍ਹਾਂ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋਂ ਅਗਲੀ ਪੁਛਗਿੱਛ ਚੰਗੀ ਤਰ੍ਹਾਂ ਕੀਤੀ ਜਾ ਸਕੇ।
ਪਿੰਡ ਝੋਰੜਾਂ ਵਿਖੇ ਮ੍ਰਿਤਕ ਗ੍ਰੰਥੀ ਸਿੰਘ ਦੇ ਘਰ ਲੋਕਾਂ ਦਾ ਅਫ਼ਸੋਸ ਲਈ ਆਣਾ-ਜਾਣਾ ਲੱਗਿਆ ਹੋਇਆ ਹੈ, ਪਰ ਹਰ ਕੋਈ ਹੈਰਾਨ ਹੈ ਕਿ ਕਿਵੇਂ ਇਕ ਪਤਨੀ ਦੀ ਆਪਣੇ ਪਤੀ ਨੂੰ ਉਸਦੇ ਹੀ ਘਰ ਵਿਚ ਮਾਰਨ ਦੀ ਹਿੰਮਤ ਪੈ ਗਈ ਤੇ ਇਸ ਘਿਣੌਨੀ ਹਰਕਤ ਵਿੱਚ ਉਸਨੇ ਆਪਣੇ ਪ੍ਰੇਮੀ ਹਰਦੀਪ ਸਿੰਘ, ਜੋ ਮ੍ਰਿਤਕ ਗ੍ਰੰਥੀ ਸਿੰਘ ਦੇ ਮਾਮੇ ਦਾ ਹੀ ਮੁੰਡਾ ਹੈ, ਉਸਦੀ ਮਦਦ ਨਾਲ ਆਪਣੇ ਪਤੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ, ਤਾਂ ਜੋਂ ਓਹ ਆਪਣੇ ਪ੍ਰੇਮੀ ਹਰਦੀਪ ਸਿੰਘ ਨਾਲ ਖੁਸ਼ ਰਹਿ ਸਕੇ।
ਇਹ ਵੀ ਪੜ੍ਹੋ : ਮੁਕਤਸਰ ਜੇਲ੍ਹ ‘ਚ ਬੰਦ ਹਵਾਲਾਤੀ ਨੇ ਲਿਆ ਫਾਹਾ, ਪਰਿਵਾਰ ਨੇ ਲਾਏ ਵੱਡੇ ਦੋਸ਼
ਇਸ ਬਾਰੇ ਪੂਰੀ ਗੱਲਬਾਤ ਕਰਦਿਆਂ ਥਾਣਾ ਹਠੂਰ ਦੇ SHO ਹਰਦੀਪ ਸਿੰਘ ਨੇ ਕਿਹਾਕਿ ਬੀਤੀ 7 ਸਿਤੰਬਰ ਨੂੰ ਇਸ ਗ੍ਰੰਥੀ ਸਿੰਘ ਦੀ ਭੇਦਭਰੀ ਹਾਲਾਤ ਵਿਚ ਮੌਤ ਕਾਰਣ 174 ਦੀ ਕਾਰਵਾਈ ਕਰ ਦਿੱਤੀ ਗਈ ਸੀ, ਪਰ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਵਿਚ ਜਦੋਂ ਇਹ ਗੱਲ ਸਾਹਮਣੇ ਆਈ ਕਿ 6 ਸਿਤੰਬਰ ਦੀ ਰਾਤ ਨੂੰ ਉਨਾਂ ਦੇ ਘਰ ਵਿਚ ਲੱਗੇ CCTV ਕੈਮਰੇ ਰਾਤ 11 ਵਜੇ ਤੋਂ ਰਾਤ ਢਾਈ ਵਜੇ ਤਕ ਬੰਦ ਰਹੇ ਤੇ ਉਸ ਸਮੇਂ ਦੌਰਾਨ ਹੀ ਉਸਦੇ ਪੁੱਤਰ ਦੀ ਮੌਤ ਹੋਈ, ਜਿਸਦੇ ਚਲਦਿਆਂ ਪੁਲਿਸ ਨੇ ਸਖਤੀ ਨਾਲ ਜਦੋਂ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਕੋਲੋਂ ਪੁਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਰਿਸ਼ਤੇਦਾਰੀ ਵਿਚ ਆਪਣੇ ਹੀ ਦਿਓਰ ਨਾਲ ਮਿਲਕੇ ਆਪਣੇ ਪਤੀ ਨੂੰ ਕਤਲ ਕੀਤਾ ਹੈ, ਕਿਉਂਕਿ ਉਸਦੇ ਆਪਣੇ ਦਿਓਰ ਨਾਲ ਨਾਜਾਇਜ਼ ਸੰਬੰਧ ਸਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਹੁਣ ਇਨ੍ਹਾਂ ਨੂੰ ਰਿਮਾਂਡ ‘ਤੇ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਇਨ੍ਹਾਂ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।