ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਤੋਂ ਕਲੇਸ਼ ਸ਼ੁਰੂ ਹੋ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਹੈ। ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਤੋਂ ਉਨ੍ਹਾਂ ਦੇ ਬਿਆਨ ‘ਤੇ ਸਪੱਸ਼ਟੀਕਰਨ ਮੰਗਿਆ ਹੈ।
ਖਹਿਰਾ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਕ ਵਿਅਕਤੀ ਲਈ ਪਾਰਟੀ ਕੈਡਰ ਦੀ ਊਰਜਾ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ ਸੀ। ਉੁਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਸਾਹਮਣੇ ਹੋਰ ਵੀ ਕਈ ਗੰਭੀਰ ਮੁੱਦੇ ਹਨ। ਪ੍ਰਧਾਨ ਤੇ ਕੈਡਰ ਨੂੰ ਉਹ ਮੁੱਦੇ ਚੁੱਕਣੇ ਚਾਹੀਦੇ ਸਨ। ਇਸ ਬਿਆਨ ਦੇ ਬਾਅਦ ਪਾਰਟੀ ਪ੍ਰਧਾਨ ਵੜਿੰਗ ਨੇ ਵੀ ਖਹਿਰਾ ਨੂੰ ਸਲਾਹ ਨਾ ਦੇਣ ਲਈ ਕਿਹਾ ਸੀ। ਵੜਿੰਗ ਨੇ ਕਿਹਾ ਸੀ ਕਿ ਮੁਫਤ ਦੀ ਸਲਾਹ ਦੇਣ ਨਾਲ ਕਦਰ ਘਟਦੀ ਹੈ।
ਵੜਿੰਗ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਹੋਈ ਗ੍ਰਿਫਤਾਰੀ ਖਿਲਾਫ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਵੜਿੰਗ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਆਸ਼ੂ ਨੂੰ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਲਾਲੜੂ ‘ਚ ਸਥਾਪਤ ਕਰੇਗੀ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਇੰਸਟੀਚਿਊਟ
ਰਾਜਾ ਵੜਿੰਗ ਨੇ ਖਹਿਰਾ ਵੱਲੋਂ ਦਿੱਤੀ ਗਈ ਸਲਾਹ ‘ਤੇ ਪ੍ਰਤੀਕਿਰਿਆ ਮੰਗੀ ਸੀ ਤਾਂ ਵੜਿੰਗ ਨੇ ਕਿਹਾ ਕਿ ਬਿਨਾਂ ਮੰਗੇ ਸਲਾਹ ਦੇਣ ਨਾਲ ਸਨਮਾਨ ਘੱਟ ਹੁੰਦਾ ਹੈ। ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਨੂੰ ਸਹੀ ਠਹਿਰਾਉਂਦੇ ਹੋਏ ਇਹ ਵੀ ਕਿਹਾ ਕਿ ਆਪਣੇ ਦੋਸਤ, ਸਹਿਯੋਗੀ ਤੇ ਪਾਰਟੀ ਦੇ ਨੇਤਾ ਨਾਲ ਖੜ੍ਹੇ ਹੋਣਾ ਕੁਝ ਗਲਤ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: