ਕਾਂਗਰਸੀ ਨੇਤਾ ਸੁਨੀਲ ਜਾਖੜ ਦੇ ਬਿਆਨ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਜਾਖੜ ਦਾ ਜੋ ਵਤੀਰਾ ਰਿਹਾ, ਉਸ ਤੋਂ ਵੱਧ ਡੈਮੇਜ ਉਨ੍ਹਾਂ ਦੇ ਜਾਣ ਨਾਲ ਨਹੀਂ ਹੋਇਆ। ਰਾਵਤ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵਿਰੋਧੀ ਧਿਰ (CLP) ਨੇਤਾ ਬਣਾਇਆ। ਫਿਰ ਕਾਂਗਰਸ ਦੇ ਪ੍ਰਧਾਨ ਰਹੇ। ਇਸ ਮਗਰੋਂ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ। ਪਾਰਟੀ ਨੇ ਉਨ੍ਹਾਂ ਨੂੰ ਇੰਨਾ ਕੁਝ ਦਿੱਤਾ।
ਹਰੀਸ਼ ਰਾਵਤ ਨੇ ਕਿਹਾ ਕਿ ਜੇ ਕਾਂਗਰਸ ਦਾ ਆਮ ਵਰਕਰ ਵੀ ਪਾਰਟੀ ਛੱਡ ਕੇ ਜਾੰਦਾ ਹੈ ਤਾਂ ਤਕਲੀਫ਼ ਹੁੰਦੀ ਹੈ। ਇਸ ਵੇਲੇ ਪਾਰਟੀ ਲਈ ਪ੍ਰੀਖਿਆ ਦਾ ਸਮਾਂ ਹੈ। ਅਜਿਹੀ ਘੜੀ ਵਿੱਚ ਛੱਡ ਕੇ ਨਹੀਂ ਜਾਣਾ ਚਾਹੀਦਾ। ਪੰਜਾਬ ਨੂੰ ਲੈ ਕੇ ਜੋ ਵੀ ਫੈਸਲੇ ਕੀਤੇ ਗਏ, ਉਨ੍ਹਾਂ ਵਿੱਚ ਸੁਨੀਲ ਜਾਖੜ ਸ਼ਾਮਲ ਸਨ।
ਦੱਸਣਯੋਗ ਹੈ ਕਿ ਜਾਖੜ ਨੇ ਕਿਹਾ ਸੀ ਕਿ ਹਰੀਸ਼ ਰਾਵਤ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਡਿਸਟੇਬਲਾਈਜ਼ ਕਰਨ ਲਈ ਭੇਜਿਆ ਗਿਆ ਸੀ। ਇਹ ਤਾਂ ਵਿਰੋਧੀਆਂ ਦਾ ਕੰਮ ਹੁੰਦਾ ਹੈ। ਪੰਜਾਬ ਤੇ ਉਤਰਾਖੰਡ ਵਿੱਚ ਕਾਂਗਰਸ ਨੂੰ ਸਰਕਾਰ ਬਣਨ ਦੀ ਉਮੀਦ ਸੀ। ਕੀ ਹੋਇਆ? ਉਥੇ ਦੇ ਸੀ.ਐੱਮ. ਹਰੀਸ਼ ਰਾਵਤ ਦਾ ਇੱਕ ਪੈਰ ਪੰਜਾਬ ਤੇ ਦੂਜਾ ਦੇਹਰਾਦੂਨ ਵਿੱਚ ਸੀ। ਚੋਣਾਂ ਦੇ ਦਿਨ ਤੱਕ। ਹਰੀਸ਼ ਰਾਵਤ ਕੀ ਸੋਚ ਲੈ ਕੇ ਆਏ ਸਨ?
ਉਨ੍ਹਾਂ ਕਿਹਾ ਕਿ ਕੀ ਉਹ ਚਾਹੁੰਦੇ ਸਨ ‘ਹਮ ਤੋ ਡੂਬੇ ਸਨਮ, ਤੁਮਕੋ ਭੀ ਲੇ ਡੂਬੇਂਗੇ’। ਜੇ ਹਰੀਸ਼ ਰਾਵਤ ਹਾਰੇ ਹਨ ਤਾਂ ਇਹ ਡਿਵਾਈਨ ਜਸਟਿਸ ਹੈ। ਉਹ ਇਹੀ ਡਿਜ਼ਰਵ ਕਰਦੇ ਸਨ। ਕਾਂਗਰਸ ਦੀ ਮਾੜੀ ਹਾਲਤ ਵਿੱਚ ਰਾਵਤ ਦਾ ਬਹੁਤ ਵੱਡਾ ਰੋਲ ਹੈ।
ਦੱਸ ਦੇਈਏ ਕਿ ਹਰੀਸ਼ ਰਾਵਤ ਨੂੰ ਕਾਂਗਰਸ ਨੇ ਪੰਜਾਬ ਇੰਚਾਰਜ ਬਣਾ ਕੇ ਭੇਜਿਆ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ। ਸਿੱਧੀ ਕੈਪਟਨ ਤੋਂ ਨਾਰਾਜ਼ ਹੋ ਕੇ ਮੰਤਰੀ ਅਹੁਦਾ ਛੱਡ ਕੇ ਘਰ ਬੈਠ ਗਏ ਸਨ। ਰਾਵਤ ਨੇ ਸਿੱਧੂ ਨੂੰ ਮਨਾਇਆ। ਫਿਰ ਜਾਖੜ ਨੂੰ ਹਟਵਾ ਕੇ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ। ਇਸ ਮਗਰੋਂ ਚਰਣਜੀਤ ਚੰਨੀ ਸੀ.ਐੱਮ. ਬਣੇ ਪਰ ਸਿੱਧੂ ਦਾ ਉਥੇ ਵੀ ਮਨਮੁਟਾਅ ਹੋ ਗਿਆ। ਰਾਵਤ ਨੇ ਜੋ ਬਵਾਲ ਖੜ੍ਹਾ ਕੀਤਾ, ਉਸ ਨੂੰ ਉਹ ਬਾਅਦ ਵਿੱਚ ਹੈਂਡਲ ਨਹੀਂ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -: