ਆਮ ਆਦਮੀ ਪਾਰਟੀ ਅੱਜ ਹਰਿਆਣਾ ਵਿਚ ਬਿਜਲੀ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਸਟੇਜ ‘ਤੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੀਐੱਮ ਭਗਵੰਤ ਮਾਨ ਪਹੁੰਚੇ। ਸੀਐੱਮ ਮਾਨ ਦੀ ਸਪੀਚ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਨੇ ਸ਼ੇਰ ਆਇਆ, ਸ਼ੇਰ ਆਇਆ ਦੇ ਨਾਅਰੇ ਲਗਾਏ। ਸੀਐੱਮ ਮਾਨ ਨੇ ਕਿਹਾ ਕਿ ਇਕ ਪਾਸੇ ਅੱਜ ਜਦੋਂ ਸਾਡੇ ਆਪਣੇ ਯਾਨ ਚੰਨ੍ਹ ‘ਤੇ ਜਾ ਰਹੇ ਹਨ ਦੂਜੇ ਪਾਸੇ ਹਰਿਆਣਾ ਵਿਚ ਬਿਜਲੀ ਦੇ ਇੰਨੇ ਕੱਟ ਲੱਗ ਰਹੇ ਹਨ, ਮਹਿੰਗੇ ਰੇਟਾਂ ਵਿਚ ਬਿਜਲੀ ਮਿਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅੱਜ 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਅੱਜ ਪੰਜਾਬ ਵਿਚ ਟਿਊਬਵੈੱਲ ਬੰਦ ਕਰਕੇ ਝੋਨੇ ਦੀ ਬੀਜਾਈ ਹੋ ਰਹੀ ਹੈ। 18-18 ਘੰਟੇ ਬਿਜਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿਸਟਮ ਸਾਰਾ ਉਹੀ ਹੈ ਬੱਸ ਸਾਡੀ ਨੀਅਤ ਸਾਫ ਹੈ। ਪੰਜਾਬ ਵਿਚ 40 ਸਾਲ ਬਾਅਦ ਅਸੀਂ ਟੇਲ ਤੱਕ ਪਾਣੀ ਪਹੁੰਚਾ ਦਿੱਤਾ। ਲੋਕ ਪਾਣੀ ਦੀ ਪੂਜਾ ਕਰ ਰਹੇ ਹਨ ਜਿਸ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ।
ਇਹ ਵੀ ਪੜ੍ਹੋ : ਅਜਮੇਰ ‘ਚ ਬਿਜਲੀ ਦੀ ਤਾਰ ਟੁੱਟ ਕੇ ਕਾਰ ‘ਤੇ ਡਿੱਗੀ, ਮਿੰਟਾਂ ‘ਚ ਸੜ ਕੇ ਸੁਆਹ ਹੋਈ ਗੱਡੀ
CM ਮਾਨ ਨੇ ਕਿਹਾ ਕਿ ਗੋਇੰਦਵਾਲ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਅਸੀਂ ਖਰੀਦ ਰਹੇ ਹਾਂ ਕਿਉਂਕਿ ਪ੍ਰਾਈਵੇਟ ਥਰਮਲ ਪਲਾਂਟ ਨੂੰ ਮਹਿੰਗਾ ਕੋਲਾ ਮਿਲ ਰਿਹਾ ਹੈ ਜਿਸ ਕਾਰਨ ਪਲਾਂਟ ਦੇ ਮਾਲਕ ਉਸ ਨੂੰ ਚਲਾਉਣ ਦੀ ਹਾਲਤ ਵਿਚ ਨਹੀਂ ਹੈ। ਇਸ ਲਈ ਅਸੀਂ ਥਰਮਲ ਪਲਾਂਟ ਨੂੰ ਖਰੀਦ ਰਹੇ ਹਾਂ। ਵਿਰੋਧੀ ਪਾਰਟੀ ਭਾਜਪਾ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਡਬਲ ਇੰਜਣ ਦੀ ਸਰਕਾਰ ਦੀ ਨਹੀਂ ਸਗੋਂ ਨਿਊ
ਵੀਡੀਓ ਲਈ ਕਲਿੱਕ ਕਰੋ -: