ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸ਼ੁੱਕਰਵਾਰ ਨੂੰ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਭੋਗ ‘ਤੇ ਦੁੱਖ ਵੰਡਾਉਣ ਪਹੁੰਚੇ। ਸੁੱਖੂ ਨੇ ਕਿਹਾ ਕਿ ਚੌਧਰੀ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਸਨ। ਉਹ ਰੂਟੇਡ ਕਾਂਗਰਸੀ ਸਨ ਅਤੇ ਉਨ੍ਹਾਂ ਦੀ ਤੀਜੀ ਪੀੜ੍ਹੀ ਹੁਣ ਸੇਵਾ ਵਿਚ ਲੱਗੀ ਹੋਈ ਹੈ।
ਇਸ ਮੌਕੇ ਕਾਂਗਰਸ ਲੀਡਰਸ਼ਿਪ ਦੇ ਸੀਨੀਅਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਟਿਟ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਦੇ ਇਸ਼ਾਰਾ ਹੈ ਕਿ ਸਟੈਂਡ ਵਿਦ ਚੌਧਰੀ ਫੈਮਿਲੀ। ਉਨ੍ਹਾਂ ਕਿਹਾ ਕਿ ਸਮਝਦਾਰ ਲੋਕਾਂ ਨੂੰ ਇਸ਼ਾਰਾ ਹੀ ਕਾਫੀ ਹੈ। ਜੋ ਵੀ ਹਾਈਕਮਾਨ ਦਾ ਹੁਕਮ ਹੋਵੇਗਾ, ਉਸ ਨੂੰ ਉਹ ਮੰਨਣਗੇ। ਫਿਲਹਾਲ ਹੁਕਮ ਸਟੈਂਡ ਵਿਦ ਚੌਧਰੀ ਫੈਮਿਲੀ ਹੈ, ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਇਸ ਮੌਕੇ ਸੀ.ਐੱਮ. ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਾਂਸਦ ਸੰਤੋਖ ਚੌਧਰੀ ਦਾ ਪਰਿਵਾਰ 100 ਸਾਲ ਪੁਰਾਣਾ ਕਾਂਗਰਸੀ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਮੈਸੇਜ ਲੈ ਕੇ ਆਏ ਸਨ। ਚੋਣਾਂ ਦੌਰਾਨ ਜਦੋਂ ਉਹ ਫਿਲੌਰ ਵਿੱਚ ਮੀਟਿੰਗਾਂ ਕਰ ਰਹੇ ਸਨ ਤਾਂ ਸੰਤੋਖ ਚੌਧਰੀ ਨੇ ਮੈਨੂੰ ਕਿਹਾ ਸੀ ਕਿ ਮੇਰਾ ਸੁਪਨਾ ਹੈ ਕਿ ਮੇਰਾ ਪੁੱਤਰ ਵੀ ਵਿਧਾਇਕ ਬਣੇ।
ਇਹ ਵੀ ਪੜ੍ਹੋ : 400 ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ‘ਤੇ ਬੋਲੇ ਕੇਜਰੀਵਾਲ, ‘ਇੱਕ ਹੋਰ ਗਾਰੰਟੀ ਪੂਰੀ’, CM ਮਾਨ ਦੀ ਕੀਤੀ ਤਾਰੀਫ਼
ਜਦੋਂ ਰਿਜ਼ਲਟ ਆਇਆ ਤਾਂ ਸੂਬੇ ਵਿੱਚ ਕਾਂਗਰਸ ਹਾਰ ਗਈ, ਪਰ ਉਨ੍ਹਾਂ ਦਾ ਬੇਟਾ ਬਿਕਰਮ ਚੌਧਰੀ ਜਿੱਤ ਗਿਆ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਹੈ ਕਿ ਅੱਜ ਉਹ ਸਾਡੇ ਵਿਚ ਨਹੀਂ ਹਨ, ਪਰ ਇਹ ਵੀ ਸੱਚ ਹੈ ਕਿ ਜੋ ਆਇਆ ਹੈ ਉਹ ਇੱਕ ਦਿਨ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: