ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਕਈ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਕਰਕੇ ਕਈ ਦੇਸ਼ਾਂ ਨੇ ਰੂਸ ਤੋਂ ਤੇਲ ਦਰਾਮਦ ਕਰਨ ਨੂੰ ਲੈ ਕੇ ਦੂਰੀ ਬਣਾ ਲਈ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਰੂਸ ਦੇ ਕੱਚੇ ਤੇਲ ਬਾਜ਼ਾਰ ਵਿੱਚ ਭਾਰੀ ਛੋਟ ਮਿਲਣ ਲੱਗੀ ਹੈ। ਇਸ ਦੌਰਾਨ ਭਾਰਤ ਦੀਆਂ ਰਿਫਾਈਨਰੀ ਕੰਪਨੀਆਂ ਨੇ ਰੂਸ ਤੋਂ ਸਸਤੀਆਂ ਦਰਾਂ ‘ਤੇ ਤੇਲ ਖਰੀਦਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਮੀਡੀਆਂ ਰਿਪੋਰਟਾਂ ਮੁਤਾਬਕ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਰੂਸ ਤੋਂ 20 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ। ਇਸ ਤੋਂ ਪਹਿਲਾਂ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਵੀ ਰੂਸੀ ਕੱਚਾ ਤੇਲ ਖਰੀਦਿਆ ਸੀ। ਸੂਤਰਾਂ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਬਾਅਦ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਰੂਸੀ ਕਰੂਡ ਆਇਲ ਖਰੀਦਣ ਲਈ ਯੂਰਪੀ ਵਪਾਰੀ ਵਿਟੋਲ ਨੂੰ ਜ਼ਰੀਆ ਬਣਾਇਆ ਹੈ।
ਦੂਜੇ ਪਾਸੇ ਮੈਂਗਲੋਰ ਰਿਫਾਈਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ ਨੇ ਵੀ 10 ਲੱਖ ਬੈਰਲ ਕੱਚੇ ਤੇਲ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਰਿਪੋਰਟਾਂ ਮੁਤਾਬਕ ਰੂਸ ‘ਤੇ ਪਾਬੰਦੀਆਂ ਕਰਕੇ ਇਸ ਵੇਲੇ ਮਿਲਣ ਵਾਲੀ ਛੋਟ ਦਾ ਫਾਇਦਾ ਚੁੱਕਣ ਲਈ ਭਾਰਤੀ ਰਿਫਾਈਨਰੀ ਕੰਪਨੀਆਂ ਸਸਤੀਆਂ ਦਰਾਂ ‘ਤੇ ਤੇਲ ਖਰੀਦ ਲਈ ਟੈਂਡਰ ਜਾਰੀ ਕਰ ਰਹੀਆਂ ਹਨ।
ਸੂਤਰਾਂ ਮੁਤਾਬਕ ਦੇਸ਼ ਦੀ ਚੋਟੀ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪਿਛਲੇ ਹਫਤੇ ਦੇ ਅਖੀਰ ਵਿੱਚ ਯੂਰਪੀ ਵਪਾਰੀ ਵਿਟੋਲ ਰਾਹੀਂ 30 ਲੱਖ ਬੈਰਲ ਯੂਰਾਲ ਕੱਚਾ ਤੇਲ ਖਰੀਦਿਆ ਸੀ, ਜਿਸ ਦੀ ਮਈ ਵਿੱਚ ਡਿਲਵਰੀ ਹੋਣੀ ਹੈ। ਇਸ ਦੇ ਨਾਲ ਹੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਇਸ ਹਫਤੇ 20 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ। ਇਸ ਦੀ ਵੀ ਮਈ ਵਿੱਚ ਡਿਲਵਰੀ ਹੋਣੀ ਹੈ।
ਦੂਜੇ ਪਾਸੇ ਰੂਸ ‘ਤੇ ਲਾਈਆਂ ਪਾਬੰਦੀਆਂ ਨਾਲ ਅਮਰੀਕਾ ਵਿੱਚ ਰਿਸਕ ਦਾ ਖਦਸ਼ਾ ਵੇਖਦੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਰਿਫਾਈਨਿੰਗ ਕੰਪਲੈਕਸ ਦੇ ਸੰਚਾਲਕ ਰਿਲਾਇੰਸ ਇੰਡਸਟਰੀਜ਼ ਲਿਮਟਿਡ ਰੂਸ ਤੋਂ ਕਰੂਡ ਆਇਲ ਨੂੰ ਖਰੀਦਣ ਤੋਂ ਬੱਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਬਾਰੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਆਪਣੀਆਂ ਵਧੇਰੇ ਤੇਲ ਲੋੜਾਂ ਦੀ ਦਰਾਮਦ ਕਰਦਾ ਹੈ। ਇਸ ਲਈ ਅਸੀਂ ਆਪਣੀਆਂ ਤੇਲ ਲੋੜਾਂ ਦੀ ਦਰਾਮਦ ਦੀ ਸਥਿਤੀ ਕਰਕੇ ਵੈਸ਼ਵਿਕ ਊਰਜਾ ਬਾਜ਼ਾਰਾਂ ਵਿੱਚ ਹਮੇਸ਼ਾ ਸਾਰੀਆਂ ਸੰਭਾਵਨਾਵਾਂ ਲੱਭ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਰੂਸ ਇੱਕ ਪ੍ਰਮੁੱਖ ਸਪਲਾਈਕਰਤਾ ਰਿਹਾ ਹੈ।