ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇਕ ਵਾਰ ਫਿਰ ਵਿਵਾਦਾਂ ਵਿਚ ਫਸ ਗਈ ਹੈ। ਹਨੀਪ੍ਰੀਤ ਨਾਲ ਜੁੜਿਆ ਇਹ ਵਿਵਾਦ ਡੇਰੇ ਵਿਚ ਬਣਾਈ ਜਾ ਰਹੀ ਉਸ ਦੀ ਰਿਹਾਇਸ਼ ਨੂੰ ਲੈ ਕੇ ਖੜ੍ਹਾ ਹੋਇਆ ਹੈ। ਇਸ ਸਬੰਧੀ ਦੱਖਣ-ਪੱਛਮ ਦਿੱਲੀ ਦੇ ਮਹਾਵੀਰ ਇਨਕਲੇਵ ਦੇ ਰਹਿਣ ਵਾਲੇ 50 ਸਾਲਾ ਸੰਜੇ ਝਾਅ ਵੱਲੋਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਡੇਰੇ ਵਿਚ ਰਾਮ ਰਹੀਮ ਦੀ ਰਿਹਾਇਸ਼ ਨੂੰ ਡੇਗ ਕੇ ਕਲਸ਼ ਦੇ ਆਕਾਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਸ ਇਮਾਰਤ ਵਿਚ ਹਨੀਪ੍ਰੀਤ ਰਹੇਗੀ ਪਰ ਇਮਾਰਤ ਨੂੰ ਕਲਸ਼ ਦਾ ਆਕਾਰ ਦੇਣ ਕਾਰਨ ਇਹ ਮਾਮਲਾ ਹਾਈਕੋਰਟ ਪਹੁੰਚਿਆ ਹੈ। ਪਟੀਸ਼ਨ ਮੁਤਾਬਕ ਕਲੇਸ਼ ਦੇ ਆਕਾਰ ਦੀ ਇਮਾਰਤ ਬਣਾਉਣਾ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਿਆਂ ਦਾ ਰੂਹਾਨੀ ਨਿਵਾਸ ਮੰਨਿਆ ਗਿਆ ਹੈ।
ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਲਸ਼ ਆਕਾਰ ਇਕ ਪਵਿੱਤਰ ਦਾ ਪ੍ਰਤੀਕ ਹੈ ਪਰ ਰਾਮ ਰਹੀਮ ‘ਤੇ ਬਲਾਤਕਾਰ ਤੇ ਹੱਤਿਆ ਦੇ ਦੋਸ਼ ਹਨ। ਇਸ ਲਈ ਡੇਰਾ ਸਿਰਸਾ ਵਿਚ ਇਮਾਰਤ ਨੂੰ ਕਲਸ਼ ਦਾ ਆਕਾਰ ਦਿੱਤਾ ਜਾਣਾ ਠੀਕ ਨਹੀਂ ਹੈ। ਪਟੀਸ਼ਨ ਵਿਚ ਇਸ ਤਰ੍ਹਾਂ ਦੇ ਬਦਲਾਅ ਨੂੰ ਸਬੂਤ ਨਸ਼ਟ ਕਰਨਾ ਵੀ ਕਰਾਰ ਦਿੱਤਾ ਗਿਆ ਹੈ ਕਿਉਂਕਿ ਪੁਰਾਣੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੀ ਸਾਜਿਸ਼ ਰਚਣ ਵਾਲਿਆਂ ਖਿਲਾਫ ਦਰਜ FIR ਦਾ ਹਿੱਸਾ ਹੈ। ਇਹ ਹਿੰਸਾ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹੋਈ ਸੀ।
ਇਹ ਵੀ ਪੜ੍ਹੋ : PM Modi ਪਹੁੰਚੇ ਗ੍ਰੀਸ, 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਕੀਤਾ ਦੇਸ਼ ਦਾ ਦੌਰਾ
ਦੋਸ਼ ਹੈ ਕਿ ਨਵੀਂ ਇਮਾਰਤ ਦਾ ਨਿਰਮਾਣ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਮੈਨ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਕੀਤੀ ਹੈ। ਪਟੀਸ਼ਨ ਵਿਚ ਕਲਸ਼ ਦੇ ਆਕਾਰ ਦੇ ਗੈਰ-ਕਾਨੂੰਨੀ ਤੇ ਵਿਵਾਦਗ੍ਰਸਤ ਨਿਰਮਾਣ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: