ਸਹਾਰਨਪੁਰ ‘ਚ ਸ਼ਨੀਵਾਰ ਸਵੇਰੇ ਇਕ ਨੌਜਵਾਨ ਨੇ ਸੌਂ ਰਹੀ ਪਤਨੀ ਅਤੇ ਸੱਸ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਘਟਨਾ ਵਿੱਚ 45 ਸਾਲਾ ਸੱਸ ਪਾਇਲ ਝੁਲਸ ਗਈ, ਜਦਕਿ 22 ਸਾਲਾ ਪਤਨੀ ਰਿਤਿਕਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੇ ਛੇ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕੀਤਾ ਸੀ। ਪਤਨੀ ਝਗੜੇ ਤੋਂ ਬਾਅਦ ਪੇਕੇ ਆ ਗਈ ਸੀ। ਉਸੇ ਨੂੰ ਲੈਣ ਲਈ ਸ਼ਾਮਲੀ ਨੂੰ ਉਸ ਦਾ ਪਤੀ ਸਹਾਰਨਪੁਰ ਸਹੁਰੇ ਲੈਣ ਆਇਆ ਸੀ।
ਦਰਅਸਲ ਇਹ ਘਟਨਾ ਸਹਾਰਨਪੁਰ ਦੇ ਥਾਣਾ ਜਨਕਪੁਰੀ ਦੇ ਜਨਤਾ ਰੋਡ ਸਥਿਤ ਕ੍ਰਿਸ਼ਨਾ ਧਾਮ ਕਾਲੋਨੀ ਦੀ ਹੈ। ਛੇ ਮਹੀਨੇ ਪਹਿਲਾਂ ਦੋਵਾਂ ਨੇ ਭੱਜ ਕੇ ਵਿਆਹ ਕੀਤੀ ਸੀ। ਰਿਤਿਕਾ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਦੋਵਾਂ ਨੇ ਭੱਜ ਕੇ ਵਿਆਹ ਕੀਤਾ ਸੀ। ਅਜੇ ਮੈਨੂੰ ਕੋਈ ਬੱਚਾ ਨਹੀਂ ਹੈ। ਪਤੀ ਦਾ ਪ੍ਰੇਮ ਪ੍ਰਸੰਗ ਕਿਸੇ ਹੋਰ ਔਰਤ ਨਾਲ ਚੱਲ ਰਿਹਾ ਹੈ। ਇਸ ਕਰਕੇ ਸਤੰਬਰ ਵਿੱਚ ਮੈਂ ਪੇਕੇ ਆ ਗਈ। ਮੈਨੂੰ ਲਿਜਾਣ ਲਈ ਪਤੀ ਵਾਰ-ਵਾਰ ਕਾਲ ਕਰ ਰਿਹਾ ਸੀ ਪਰ ਮੈਂ ਸਹੁਰੇ ਘਰ ਨਹੀਂ ਗਈ। ਕਰੀਬ 10 ਦਿਨ ਪਹਿਲਾਂ ਨਿਤਿਨ ਮੇਰੇ ਕੋਲ ਇਥੇ ਸਹੁਰੇ ਆ ਗਿਆ ਸੀ। ਜਦੋਂ ਪਤਨੀ ਅਤੇ ਸੱਸ ਸੌਂ ਰਹੀ ਸੀ, ਉਦੋਂ ਪਤੀ ਨੇ ਪੈਚਰੋਲ ਪਾ ਕੇ ਸਾੜ ਦਿੱਤਾ।
ਰਿਤਿਕਾ ਨੇ ਦੱਸਿਆ ਕਿ ਮੈਨੂੰ ਵਾਰ-ਵਾਰ ਪੇਕੇ ਤੋਂ ਸਹੁਰੇ ਜਾਣ ਲਈ ਕਹਿ ਰਹੇ ਸਨ। 28 ਅਕਤੂਬਰ ਨੂੰ ਨਿਤਿਨ ਦੀ ਮਾਂ ਬਿੰਦਰ ਅਤੇ ਦਿਓਰ ਆਕਾਸ਼ ਘਰ ਪਹੁੰਚੇ ਸਨ। ਦੋਵੇਂ ਧਿਰਾਂ ਵਿੱਚ ਸਹਿਮਤੀ ਬਣ ਗਈ ਸੀ। ਮੈਂ ਕਿਹਾ ਕਿ ਮੇਰੀ ਮਾਂ ਦੀ ਤਬੀਅਤ ਖਰਾਬ ਸੀ। ਜਿਸ ਕਰਕੇ 3 ਨਵੰਬਰ ਨੂੰ ਸਹੁਰੇ ਜਾਣ ਦੀ ਗੱਲ ਕਹੀ, ਪਰ ਸਹੁਰੇ ਵਾਲਿਆਂ ਦੇ ਲੋਕ ਮੰਨਣ ਲਈ ਤਿਆਰ ਨਹੀਂ ਸੀ।
ਰੋਜ਼ ਦੇ ਲੜਾਈ ਝਗੜੇ ਤੋਂ ਪ੍ਰੇਸ਼ਾਨ ਪਤਨੀ ਪਤੀ ਨਾਲ ਜਾਣ ਨੰ ਰਾਜ਼ੀ ਨਹੀਂ ਸੀ। ਇਸੇ ਕਰਕੇ ਨਿਤਿਨ ਨੇ ਆਪਣੀ ਸੱਸ ਅਤੇ ਪਤਨੀ ਨੂੰ ਪੈਟਰੋਲ ਛਿੜਕ ਕੇ ਜਿਊਂਦਾ ਸਾੜ ਦਿੱਤਾ। ਘਟਨਾ ਦੀ ਖਬਰ ਤੋਂ ਬਾਅਦ ਕ੍ਰਿਸ਼ਣਾ ਧਾਮ ਕਾਲੋਨੀ ਵਿੱਚ ਐੱਸ.ਪੀ. ਸਿਟੀ ਅਭਿਮਨਿਊ ਮੰਗਲੀਕ ਸਣੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ। ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛ ਰਹੇ ਹਨ। ਮਿਤਕ ਸੱਸ 7 ਮਹੀਨੇ ਦੀ ਗਰਭਵਤੀ ਸੀ। ਨਿਤਿਨ ਨੇ ਪਤਨੀ ਰਿਤਿਕਾ ਤੇ ਸੱਸ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਕੀਤੀ। ਉਸ ਦਾ ਪਤੀ ਕਿਸੇ ਮਾਮਲੇ ਵਿੱਚ ਹਰਿਆਣਾ ਜੇਲ੍ਹ ਵਿੱਚ ਬੰਦ ਹੈ। 3 ਨਵੰਬਰ ਨੂੰ ਪਤੀ ਨੇ ਜੇਲ੍ਹ ਤੋਂ ਛੁੱਟ ਕੇ ਆਉਣਾ ਸੀ। ਇਸ ਕਰਕੇ ਰਿਤਿਕਾ 3 ਨਵੰਬਰ ਜਾਂ ਉਸ ਤੋਂ ਬਾਅਦ ਸਹੁਰੇ ਜਾਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਪੈਰੋਲ ਰੱਦ ਕਰਨ ਨੂੰ ਲੈ ਕੇ ਪਟੀਸ਼ਨ ਦਾਇਰ, ਵਕੀਲ ਨੇ ਹਰਿਆਣਾ ਸਰਕਾਰ ‘ਤੇ ਵੀ ਵਿੰਨ੍ਹੇ ਨਿਸ਼ਾਨੇ
ਐੱਸ.ਪੀ. ਸਿਟੀ ਅਭਿਮਨਿਊ ਮਾਂਗਲਿਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਤਿਨ ਨੇ ਆਪਣੀ ਪਤਨੀ ਅਤੇ ਸੱਸ ‘ਤੇ ਪੈਟਰੋਲ ਪਾ ਕੇ ਅੱਗ ਲਾਈ ਹੈ। ਉਸ ਦੀ ਸੱਸ ਦੀ ਮੌਤ ਹੋ ਗਈ ਹੈ, ਜਦਕਿ ਪਤਨੀ ਦੀ ਹਾਲਤ ਨਾਜ਼ੁਕ ਹੈ। ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਾਇਆ ਸੀ ਜਿਥੋਂ ਹੁਣ ਰੈਫਰ ਕਰ ਦਿੱਤਾ ਹੈ। ਹਾਦਸਾ ਵਿੱਚ ਪਤੀ ਨਿਤਿਨ ਵੀ ਝੁਲਸਿਆ ਹੈ, ਜਿਸ ਦਾ ਇਲਾਜ ਹਸਪਤਾਲ ਵਿੱਚ ਹੀ ਚੱਲ ਰਿਹਾ ਹੈ, ਜਿਵੇਂ ਹੀ ਡਾਕਟਰ ਛੁੱਟੀ ਕਰਨਗੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: