ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਚ ਵਿਵਾਦ ਵਧਦਾ ਜਾ ਰਿਹਾ ਹੈ। ਭਗਵੰਤ ਮਾਨ ਸਿਆਸਤ ਵਿਚ ਮਨਪ੍ਰੀਤ ਬਾਦਲ ਦੇ ਨਾਲ ਹੀ ਆਏ ਸਨ ਪਰ ਹੁਣ ਦੋਵੇਂ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਹਨ। ਬੀਤੇ ਦਿਨੀਂ ਮਨਪ੍ਰੀਤ ਬਾਦਲ ਤੇ CM ਮਾਨ ਵਿਚ ਹੋਈ ਟਵਿੱਟਰ ਵਾਰ ਦੇ ਬਾਅਦ ਹੁਣ ਮੁੱਖ ਮੰਤਰੀ ਨੇ ਦੁਬਾਰਾ ਟਿੱਪਣੀ ਕਰ ਦਿੱਤੀ ਹੈ।
ਮੁੱਖ ਮੰਤਰੀ ਮਾਨ ਨੇ ਇਕ ਪ੍ਰੋਗਰਾਮ ਵਿਚ ਭ੍ਰਿਸ਼ਟਾਚਾਰ ਖਿਲਾਫ ਬੋਲਦੇ ਸਖਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਇਸੇ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। CM ਮਾਨ ਨੇ ਕਿਹਾ ਕਿ ਜਦੋਂ ਮਨਪ੍ਰੀਤ ਬਾਦਲ ‘ਤੇ ਕੇਸ ਦਰਜ ਹੋ ਸਕਦਾ ਹੈ ਤਾਂ ਸਮਝ ਲਓ ਕਿ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਦਾ। ਬੇਸ਼ੱਕ ਉਹ ਮਨਪ੍ਰੀਤ ਬਾਦਲ ਨਾਲ ਸਿਆਸਤ ਵਿਚ ਆਏ ਸਨ ਪਰ ਮਨਪ੍ਰੀਤ ਬਾਦਲ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਲੈ ਕੇ ਕਾਂਗਰਸ ਵਿਚ ਚਲੇ ਗਏ ਤੇ ਹੁਣ ਭਾਜਪਾ ਵਿਚ ਚਲੇ ਗਏ ਹਨ, ਮੈਂ ਅੱਜ ਵੀ ਉਸ ਸਹੁੰ ‘ਤੇ ਕਾਇਮ ਹਨ।
ਮੁੱਖ ਮੰਤਰੀ ਮਾਨ ਨੇ ਖੁਦ ਨੂੰ ਨੌਟੰਕੀਬਾਜ਼ ਕਹੇ ਜਾਣ ‘ਤੇ ਵੀ ਟਿੱਪਣੀ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਕਸਮ ਖਾ ਕੇ ਕਾਂਗਰਸ ਵਿਚ ਜਾਣਾ ਤੇ ਫਿਰ ਭਾਜਪਾ ਵਿਚ ਸ਼ਾਮਲ ਹੋਣਾ, ਇਸ ਤੋਂ ਵੱਡਾ ਨੌਟੰਕੀਬਾਜ਼ ਕੋਈ ਨਹੀਂ ਹੋ ਸਕਦਾ। ਮਨਪ੍ਰੀਤ ਬਾਦਲ ਨੂੰ ਨਾਟਕਾਂ ਲਈ ਆਸਕਰ ਮਿਲਣਾ ਚਾਹੀਦਾ।ਮੁਗਲਾਂ ਦੇ ਸਮੇਂ ਵਿਚ ਇਹ ਉੁਨ੍ਹਾਂ ਨਾਲ ਸਨ ਤੇ ਅੰਗਰੇਜ਼ਾਂ ਦੇ ਸਮੇਂ ਵੀ ਇਹ ਉਨ੍ਹਾਂ ਨਾਲ ਚਲੇ ਗਏ। ਕਾਂਗਰਸ ਦੇ ਸਮੇਂ ਕਾਂਗਰਸ ਵਿਚ ਸ਼ਾਮਲ ਹੋਏ ਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਪਰ ਉਨ੍ਹਾ ਨੂੰ ਦੱਸਣਾ ਚਾਹੀਦਾ ਕਿ ਉਹ ਲੋਕਾਂ ਦੇ ਨਾਲ ਕਦੋਂ ਸਨ ਤੇ ਕਦੋਂ ਰਹਿਣਗੇ?
ਇਹ ਵੀ ਪੜ੍ਹੋ : ‘ਸੂਬੇ ਨੂੰ ਖੇਡਾਂ ‘ਚ ਬਣਾਵਾਂਗੇ ਨੰਬਰ-1, ਮੈਡਲ ਲਿਆਉਣ ਵਾਲੇ ਖਿਡਾਰੀਆਂ ਦੀ ਨੌਕਰੀ ਹੋਵੇਗੀ ਪੱਕੀ’ : ਮੀਤ ਹੇਅਰ
ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਬੁਲਾਏ ਜਾਣ ਦੇ ਬਾਅਦ ਦੋਵੇਂ ਨੇਤਾਵਾਂ ਵਿਚ ਸਿਆਸੀ ਦਰਾਰ ਵਧਦੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੇ ਬੀਤੇ ਦਿਨੀਂ ਕਿਹਾ ਸੀ ਕਿ ਭਗਵੰਤ ਜੀ ਨਾਟਕ ਤੁਹਾਡਾ ਪੇਸ਼ਾ ਸੀ ਤੇ ਹੁਣ ਵੀ ਹੈ। ਪੰਜਾਬ ਦੇ ਲੋਕ ਤੁਹਾਡੇ ਨਾਟਕ ਦੇਖ ਰਹੇ ਹਨ। ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤਾ ਹੈ।
ਵੀਡੀਓ ਲਈ ਕਲਿੱਕ ਕਰੋ -: