ਮਾਲੀ ਵਰ੍ਹੇ 2020-21 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) 31 ਦਸੰਬਰ ਤੱਕ ਨਾ ਭਰਨ ‘ਤੇ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇ ਤੁਹਾਡੀ ਉਮਰ 60 ਸਾਲ ਤੋਂ ਵੱਧ ਹੈ, ਤਾਂ ਤੁਹਾਨੂੰ ਨਾ ਸਿਰਫ਼ ਵੱਧ ਟੈਕਸ ਛੋਟ ਦਾ ਲਾਭ ਮਿਲਦਾ ਹੈ, ਸਗੋਂ ਨਿਵੇਸ਼ਾਂ ਅਤੇ ਰਿਟਰਨਾਂ ‘ਤੇ ਇਨਕਮ ਟੈਕਸ ਤੋਂ ਖਾਸ ਰਿਆਇਤਾਂ ਵੀ ਮਿਲਦੀਆਂ ਹੈ। ਅਸੀਂ ਤੁਹਾਨੂੰ ਇਨਕਮ ਟੈਕਸ ਰਿਟਰਨ ‘ਤੇ ਸੀਨੀਅਰ ਸਿਟੀਜ਼ਨਸ ਨੂੰ ਮਿਲਣ ਵਾਲੇ ਖਾਸ ਫਾਇਦਿਆਂ ਬਾਰੇ ਦੱਸ ਰਹੇ ਹਾਂ।
3 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ
ਸੀਨੀਅਰ ਸਿਟੀਜ਼ਨਸ ਲਈ ਇੱਕ ਮਾਲੀ ਵਰ੍ਹੇ ਵਿੱਚ ਟੈਕਸ ਛੋਟ ਦੀ ਸੀਮਾ 3 ਲੱਖ ਰੁਪਏ ਹੈ, ਜਦੋਂ ਕਿ ਇੱਕ ਆਮ ਆਦਮੀ ਨੂੰ ਸਿਰਫ 2.5 ਲੱਖ ਰੁਪਏ ਤੱਕ ਹੀ ਟੈਕਸ ਛੋਟ ਮਿਲਦੀ ਹੈ। 80 ਸਾਲ ਤੋਂ ਵੱਧ ਉਮਰ ਦੇ ਲੋਕਾਂ (ਬਜ਼ੁਰਗ ਸੀਨੀਅਰ ਸਿਟੀਜ਼ਨਸ) ਲਈ ਇਹ 5 ਲੱਖ ਰੁਪਏ ਹੈ।
ਮਤਲਬ ਜੇ ਕਿਸੇ ਸੀਨੀਅਰ ਸਿਟੀਜ਼ਨ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੈ ਅਤੇ TDS ਦੀ ਕਟੌਤੀ ਨਹੀਂ ਕੀਤੀ ਗਈ ਹੈ, ਤਾਂ ਉਸ ਨੂੰ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਬਜ਼ੁਰਗ ਸੀਨੀਅਰ ਸਿਟੀਜ਼ਨਸ ਨੂੰ 5 ਲੱਖ ਰੁਪਏ ਤੱਕ ਸਾਲਾਨਾ ਇਨਕਮ ਨਾ ਹੋਣ ‘ਤੇ ਇਨਕਮ ਟੈਕਸ ਰਿਟਰਨ ਭਰਨ ਦੀ ਲੋੜ ਨਹੀਂ ਹੈ।
ਵਿਆਜ ‘ਤੇ ਹੋਣ ਵਾਲੀ ਕਮਾਈ ‘ਤੇ ਡਿਡਕਸ਼ਨ
ਸੀਨੀਅਰ ਸਿਟੀਜ਼ਨਸ ਸੇਵਿੰਗਸ ਬੈਂਕ ਅਕਾਊਂਟ ਅਤੇ ਫਿਕਸਡ ਡਿਪਾਜ਼ਿਟ ਤੋਂ ਮਿਲੇ ਵਿਆਜ ‘ਤੇ 50 ਹਜ਼ਾਰ ਰੁਪਏ (ਸਾਲਾਨਾ) ਤੱਕ ਦੀ ਕਟੌਤੀ ਦਾ ਕਲੇਮ ਕਰ ਸਕਦੇ ਹਨ। ਆਮ ਲੋਕਾਂ ਲਈ ਇਹ ਸੀਮਾ 10 ਹਜ਼ਾਰ ਰੁਪਏ ਰੱਖੀ ਗਈ ਹੈ।
ਇੰਸ਼ੋਰੈਂਸ ਪ੍ਰੀਮੀਅਮ ਦੇ ਭੁਗਤਾਨ ‘ਤੇ ਕਟੌਤੀ
ਇਨਕਮ ਟੈਕਸ ਐਕਟ ਦੀ ਧਾਰਾ 80D ਦੇ ਤਹਿਤ ਸੀਨੀਅਰ ਸਿਟੀਜ਼ਨਸ ਵੱਲੋਂ 50 ਹਜ਼ਾਰ ਰੁਪਏ ਤੱਕ ਦੇ ਮੈਡੀਕਲ ਇੰਸ਼ੋਰੈਂਸ ਪ੍ਰੀਮੀਅਮ ਨੂੰ ਡਿਡਕਸ਼ਨ ਵਜੋਂ ਮਨਜ਼ੂਰੀ ਹੈ। ਹੋਰ ਨਾਗਰਿਕਾਂ ਲਈ ਇਹ ਸੀਮਾ 25 ਹਜ਼ਾਰ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਲਾਜ ‘ਤੇ ਹੋਣ ਵਾਲੇ ਖਰਚੇ ‘ਤੇ ਵੀ ਟੈਕਸ ਛੋਟ
ਇਨਕਮ ਟੈਕਸ ਐਕਟ ਦੀ ਧਾਰਾ 80DDB ਦੇ ਤਹਿਤ ਸੀਨੀਅਰ ਸਿਟੀਜ਼ਨ ਟੈਕਸ ‘ਤੇ ਕੁਝ ਖਾਸ ਬਿਮਾਰੀਆਂ ਦੇ ਇਲਾਜ ‘ਤੇ ਹੋਣ ਵਾਲੇ ਖਰਚਿਆਂ ਲਈ 1 ਲੱਖ ਰੁਪਏ ਤੱਕ ਦੀ ਕਟੌਤੀ ਦਾ ਕਲੇਮ ਕਰ ਸਕਦੇ ਹਨ। 60 ਸਾਲ ਤੱਕ ਦਾ ਵਿਅਕਤੀ ਇਸ ‘ਤੇ 40 ਹਜ਼ਾਰ ਰੁਪਏ ਤੱਕ ਦੀ ਡਿਡਕਸ਼ਨ ਲੈ ਸਕਦਾ ਹੈ।
ਤੁਸੀਂ ਸੈਕਸ਼ਨ 80D, 80DD ਅਤੇ 80DDB ਦੇ ਤਹਿਤ ਇਲਾਜ ਦੇ ਖਰਚਿਆਂ ‘ਤੇ ਟੈਕਸ ਛੋਟ ਦਾ ਲਾਭ ਵੀ ਲੈ ਸਕਦੇ ਹੋ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਭੂਚਾਲ, ਕੈਪਟਨ ‘ਤੇ ਬੀਬੀ ਭੱਠਲ ਨੇ ਲਾਏ ਵੱਡੇ ਇਲਜ਼ਾਮ, ਕਿਹਾ- ‘ਮੈਨੂੰ…’
ਜੇ ਉਮਰ 75 ਸਾਲ ਤੋਂ ਵੱਧ ਹੈ ਤਾਂ ਰਿਟਰਨ ਦੀ ਲੋੜ ਨਹੀਂ
75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੈਕਸ ਰਿਟਰਨ ਫਾਈਲ ਕਰਨ ਦੀ ਲੋੜ ਨਹੀਂ ਹੁੰਦੀ ਹੈ, ਜੋ ਸਿਰਫ਼ ਪੈਨਸ਼ਨ ਜਾਂ ਬੈਂਕ ਵਿਆਜ ਦੀ ਆਮਦਨ ‘ਤੇ ਨਿਰਭਰ ਹਨ। ਹਾਲਾਂਕਿ, ਜੇ ਉਹ ਹੋਰ ਸੋਮਿਆਂ ਤੋਂ ਵੀ ਆਮਦਨ ਕਮਾ ਰਹੇ ਹਨ, ਭਾਵੇਂ ਇਹ ਕਿਰਾਇਆ ਹੋਵੇ ਜਾਂ ਕੋਈ ਹੋਰ, ਉਹਨਾਂ ਨੂੰ ਹਮੇਸ਼ਾ ਵਾਂਗ ਆਈ.ਟੀ.ਆਰ. ਫਾਈਲ ਕਰਨ ਦੀ ਲੋੜ ਹੋਵੇਗੀ। ਨਾਲ ਹੀ, ਆਈ.ਟੀ.ਆਰ. 1 ਜਾਂ ਆਈ.ਟੀ.ਆਰ. 4 ਵਿੱਚ ਆਪਣੀ ਰਿਟਰਨ ਭਰਨ ਵਾਲੇ ਬਜ਼ੁਰਗ ਸੀਨੀਅਰ ਸਿਟੀਜ਼ਨਸ ਪੇਪਰ ਮੋਡ ਵਿੱਚ ਅਜਿਹਾ ਕਰ ਸਕਦੇ ਹਨ। ਇਸ ਦੀ ਈ-ਫਾਈਲਿੰਗ ਜ਼ਰੂਰੀ ਨਹੀਂ ਹੈ।