ਜਦੋਂ ਵੀ ਮਹਿੰਗਾਈ ਵਧਦੀ ਹੈ ਤੇ ਹਰ ਚੀਜ਼ ਦੀ ਜ਼ਿਆਦਾ ਕੀਮਤ ਦੇਣੀ ਪੈਂਦੀ ਹੈ ਤਾਂ ਸਾਨੂੰ ਪੁਰਾਣੇ ਦਿਨ ਯਾਦ ਆਉਣ ਲੱਗਦੇ ਹਨ ਤੇ ਫਿਰ ਮੂੰਹ ਵਿਚੋਂ ਨਿਕਲਦਾ ਹੈ ਕਿ ਉਹੀ ਸਮਾਂ ਚੰਗਾ ਸੀ। ਬਹੁਤ ਸਾਰੇ ਲੋਕ ਬੀਤੇ ਜ਼ਮਾਨੇ ਦੇ ਬਿੱਲਾਂ ਨੂੰ ਸਾਲਾਂ ਤੱਕ ਸੰਭਾਲ ਕੇ ਰੱਖੇ ਹੋਏ ਹਨ ਤੇ ਜਦੋਂ ਇਹ ਸਾਹਮਣੇ ਆਉਂਦਾ ਹੈ ਤਾਂ ਸਾਨੂੰ ਹੈਰਾਨਗੀ ਹੁੰਦੀ ਹੈ। ਹੁਣੇ ਜਿਹੇ ਇਕ ਸਾਈਕਲ ਦਾ ਬਿੱਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋਵੇਗਾ। ਇਹ ਬਿੱਲ ਇਕ ਸਾਈਕਲ ਦਾ ਹੈ ਜਿਸ ਦੀ ਕੀਮਤ ਸਾਲ 1934 ਵਿਚ ਸਿਰਫ 18 ਰੁਪਏ ਸੀ।
ਇਕ ਸਮਾਂ ਸੀ ਜਦੋਂ ਸਾਈਕਲ ਹਰ ਘਰ ਦੀ ਸ਼ਾਨ ਹੁੰਦੀ ਸੀ। ਉਸ ਸਮੇਂ ਸਾਈਕਲ ਦਾ ਜੋ ਕ੍ਰੇਜ਼ ਸੀ, ਉਹ ਅੱਜ ਦੀ ਲਗਜ਼ਰੀ ਕਾਰਾਂ ਨੂੰ ਲੈ ਕੇ ਵੀ ਨਹੀਂ। ਜੇਕਰ ਕਿਸੇ ਦੇ ਘਰ ਸਾਈਕਲ ਆ ਗਈ ਤਾਂ 10 ਪਿੰਡਾਂ ਵਿਚ ਰੌਲਾ ਪੈ ਜਾਂਦਾ ਸੀ। ਉਸ ਨੂੰ ਅਮੀਰ ਆਦਮੀ ਮੰਨਿਆ ਜਾਂਦਾ ਸੀ ਪਰ ਇਨਸਾਨਾਂ ਦੀਆਂ ਇੱਛਾਵਾਂ ਬਦਲਦੀਆਂ ਗਈਆਂ ਤੇ ਸਾਈਕਲ ਦਾ ਦੌਰ ਵੀ। ਹੁਣ ਉਸ ਦੀ ਜਗ੍ਹਾ ਬਾਈਕ ਨੇ ਲੈ ਲਈ ਹੈ ਪਰ ਇਕ ਸਮਾਂ ਸੀ ਜਦੋਂ ਇਹੀ ਸਾਈਕਲ ਸਿਰਫ 18 ਰੁਪਏ ਵਿਚ ਮਿਲਦੀ ਸੀ। ਹੁਣ ਤਾਂ ਸਾਈਕਲ ਦੇ ਰੇਟ ਆਸਮਾਨ ਛੂਹ ਰਹੇ ਹਨ। ਇਸ ਦੀ ਕੀਮਤ ਹਜ਼ਾਰਾਂ ਵਿਚ ਪਹੁੰਚ ਗਈ।
ਇਹ ਵੀ ਪੜ੍ਹੋ : ਵਿਅਕਤੀ ਵੱਲੋਂ ਬਣਵਾਇਆ ਗਿਆ ਫਰਜ਼ੀ ਅਨੁਸੂਚਿਤ ਜਾਤੀ ਪ੍ਰਮਾਣ ਪੱਤਰ ਕੀਤਾ ਗਿਆ ਰੱਦ : ਮੰਤਰੀ ਬਲਜੀਤ ਕੌਰ
ਪੁਸ਼ਪਿਤ ਮੇਹਰੋਤਰਾ ਨਾਮ ਦੇ ਇੱਕ ਉਪਭੋਗਤਾ ਨੇ ਇਸ ਬਿੱਲ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਹੈ, ਜੋ ਲਗਭਗ 88 ਸਾਲ ਪੁਰਾਣਾ ਹੈ। ਇਸ ‘ਚ ਤੁਸੀਂ ਦੇਖ ਸਕਦੇ ਹੋ ਕਿ 1934 ‘ਚ ਇਕ ਵਿਅਕਤੀ ਨੇ ਸਿਰਫ 18 ਰੁਪਏ ‘ਚ ਸਾਈਕਲ ਖਰੀਦਿਆ ਸੀ। ਇਹ ਦੇਖ ਕੇ ਲੋਕ ਹੈਰਾਨ ਹਨ। ਯੂਜ਼ਰ ਨੇ ਪੋਸਟ ਦੇ ਨਾਲ ਕੈਪਸ਼ਨ ‘ਚ ਲਿਖਿਆ, 90 ਸਾਲ ਪੁਰਾਣੀ ਸਾਈਕਲ ਦਾ ਬਿੱਲ ਆਇਆ, ਸਿਰਫ 18 ਰੁਪਏ। ਮੇਰਾ ਮੰਨਣਾ ਹੈ ਕਿ ਉਸ ਸਮੇਂ 18 ਰੁਪਏ 1800 ਰੁਪਏ ਦੇ ਬਰਾਬਰ ਹਨ। ਕੀ ਮੈਂ ਠੀਕ ਹਾਂ?” ਇਹ ਬਿੱਲ ਪਿਛਲੇ ਸਾਲ 29 ਨਵੰਬਰ ਨੂੰ ਸਾਂਝਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: