ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੰਧਾਵਾ ਨੂੰ ਬਰਗਾੜੀ, ਡਰੱਗਜ਼ ਦੇ ਮਾਮਲੇ ਵਿੱਚ ਤਿੱਖੇ ਸਵਾਲ ਕੀਤੇ ਹਨ, ਨਾਲ ਹੀ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਹੁਣ ਤੁਸੀਂ ਮੇਰੇ ‘ਤੇ ਨਿੱਜੀ ਹਮਲੇ ਕਰਨ ਲੱਗ ਗਏ ਹੋ।
ਸਾਬਕਾ ਮੁੱਖ ਮੰਤਰੀ ਨੇ ਡਿਪਟੀ ਸੀ. ਐੱਮ. ਰੰਧਾਵਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹੁਣ ਤਾਂ ਤੁਹਾਨੂੰ ਇਕ ਮਹੀਨਾ ਹੋ ਗਿਆ, ਕਿੱਥੇ ਗਏ ਬਰਗੜੀ ਅਤੇ ਡਰੱਗਜ਼ ਮਾਮਲਿਆਂ ‘ਤੇ ਕੀਤੇ ਗਏ ਵਾਅਦੇ? ਪੰਜਾਬ ਅਜੇ ਵੀ ਤੁਹਾਡੀ ਵਾਅਦਾ ਕੀਤੀ ਗਈ ਕਾਰਵਾਈ ਦੀ ਉਡੀਕ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਕੈਪਟਨ ਨੇ ਕਿਹਾ ਕਿ ਰੰਧਾਵਾ ਤੁਸੀਂ ਮੇਰੀ ਕੈਬਨਿਟ ਵਿਚ ਮੰਤਰੀ ਰਹੇ, ਉਦੋਂ ਤਾਂ ਕਦੇ ਅਰੂਸਾ ਆਲਮ ਨੂੰ ਲੈ ਕੇ ਸ਼ਿਕਾਇਤ ਨਹੀਂ ਕੀਤੀ ਅਤੇ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਅਰੂਸਾ 16 ਸਾਲਾਂ ਤੋਂ ਇੱਥੇ ਆਉਂਦੀ ਰਹੀ ਹੈ। ਹੁਣ ਤੁਹਾਡਾ ਕੀ ਮਤਲਬ ਹੈ ਕਿ ਯੂ. ਪੀ. ਏ. ਅਤੇ ਐੱਨ. ਡੀ. ਏ. ਸਰਕਾਰ ਪਾਕਿਸਤਾਨੀ ਆਈ. ਸੀ. ਆਈ. ਨਾਲ ਮਿਲੀ ਹੋਈ ਸੀ?
ਇਹ ਵੀ ਪੜ੍ਹੋ : ਪਟਿਆਲਾ : ਮੈਥ ਟੀਚਰ ਨਿਕਲਿਆ ਦੋ ਵਹੁਟੀਆਂ ਦਾ ਕਾਤਲ, ਪੁਲਿਸ ਜਾਂਚ ‘ਚ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਦੁਖ ਹੈ ਕਿ ਜਦੋਂ ਤਿਉਹਾਰਾਂ ਦੌਰਾਨ ਪੰਜਾਬ ਵਿਚ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਮਜਬੂਤ ਕਰਨ ਦੀ ਜ਼ਰੂਰਤ ਹੈ ਤੁਸੀਂ ਫਾਲਤੂ ਗੱਲਾਂ ਕਰ ਰਹੇ ਹੋ ਤੇ ਪੰਜਾਬ ਦੀ ਸੁਰੱਖਿਆ ਨੂੰ ਦਰਕਿਨਾਰ ਕਰਕੇ ਡੀ. ਜੀ. ਪੀ. ਨੂੰ ਆਧਾਰਹੀਣ ਜਾਂਚ ‘ਤੇ ਲਾ ਰਹੇ ਹੋ।