ਦਿਲ ਵਿੱਚ ਨਵੇਂ ਸੁਪਨੇ ਲੈ ਕੇ ਸਹੁਰੇ ਘਰ ਪਹੁੰਚੀ ਕੁੜੀ ਨੂੰ ਕੀ ਪਤਾ ਸੀ ਕਿ ਉਸ ਦਾ ਸਹੁਰੇ ਵਾਲੇ ਉਸ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ ਕਰਨਗੇ। ਉਥੇ ਨਾ ਸਿਰਫ ਕੁੜੀ ਨੂੰ ਨਸ਼ੀਲੀਆਂ ਗੋਲੀਆਂ ਦਿੱਤੀਆਂ ਗਈਆਂ ਸਗੋਂ ਸਹੁਰੇ ਪਰਿਵਾਰ ਦੇ ਲੋਕਾਂ ਨੇ ਉਸ ਨਾਲ ਜਬਰ-ਜ਼ਨਾਹ ਤੱਕ ਕੀਤਾ। ਪੁਲਿਸ ਨੇ ਵਿਆਹੁਤਾ ਦੇ ਬਿਆਨਾਂ ਦੇ ਆਧਾਰ ‘ਤੇ ਸਹੁਰੇ, ਦਿਓਰ, ਨਨਾਣ ਦੇ ਪੁੱਤ ਤੇ ਵਿਚੋਲੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ ਜ਼ਿਲ੍ਹੇ ਦੀ ਇਸ ਕੁੜੀ ਦਾ ਤਿੰਨ ਮਹੀਨੇ ਪਹਿਲਾਂ ਰਾਜਸਥਾਨ ਵਿੱਚ ਵਿਆਹ ਹੋਇਆ ਸੀ। ਇੱਥੇ ਉਸ ਦੇ ਨਾਲ ਉਸ ਦੇ ਸਹੁਰੇ, ਦਿਓਰ, ਭਾਣਜੇ ਤੇ ਵਿਚੋਲੇ ਨੇ ਗੈਂਗਰੇਪ ਕੀਤਾ।ਕੁੜੀ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂਨਾਲ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰਦੀ ਸੀ ਤਾਂ ਉਹ ਲੋਕ ਉਸ ਨੂੰ ਮਾਰਦੇ-ਕੁੱਟਦੇ ਸਨ। ਉਸ ਨੇ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਪਰ ਪਤੀ ਵੀ ਦੋਸ਼ੀਆਂ ਨਾਲ ਮਿਲਿਆ ਹੋਇਆ ਸੀ।
ਕੁੜੀ ਨੇ ਦੱਸਿਆ ਕਿ ਦੋਸ਼ੀ ਰਾਜਸਥਾਨ ਦੇ ਭਾਦਰਾ ਹਨੂੰਮਾਨਗੜ੍ਹ ਥਾਣੇ ਦੇ ਰਹਿਣ ਵਾਲੇ ਹਨ। ਉਸ ਦਾ ਦਿਓਰ ਉਸ ‘ਤੇ ਗਲਤ ਨਜ਼ਰ ਰੱਖਦਾ ਸੀ। ਪਹਿਲਾਂ ਦਿਓਰ ਉਸ ਨਾਲ ਬਲਾਤਕਾਰ ਕਰਦਾ ਰਿਹਾ। ਇਸ ਦੌਰਾਨ ਉਸ ਦੇ ਭਾਣਜੇ ਨੇ ਵੀ ਉਸ ਨਾਲ ਜ਼ਬਰਦਸਤੀ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਬਾਅਦ ਸਹੁਰੇ ਨੇ ਵੀ ਉਸ ‘ਤੇ ਬੁਰੀ ਨਜ਼ਰ ਰੱਖੀ ਅਤੇ ਸਬੰਧ ਬਣਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀਆਂ ਦੀ ਪਛਾਣ ਸਹੁਰਾ ਰਾਮ ਸਿੰਘ, ਦਿਓਰ ਰਾਕੇਸ਼ ਸਿੰਘ, ਭਾਣਜਾ ਕਮਲ ਅਤੇ ਵਿਚੋਲੇ ਓਮ ਪ੍ਰਕਾਸ਼ ਵਜੋਂ ਹੋਈ ਹੈ।
ਕੁੜੀ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰੀ ਦਾ ਕੰਮ ਕਰਦਾ ਹੈ। ਉਹ ਕਾਰ ਲੈ ਕੇ ਚਲਾ ਜਾਂਦਾ ਹੈ। ਦੋਸ਼ੀ ਮਹੀਨੇ ‘ਚ ਇਕ ਵਾਰ ਉਸ ਦੀ ਮਾਂ ਨਾਲ ਫੋਨ ‘ਤੇ ਗੱਲ ਕਰਵਾਉਂਦੇ ਸਨ। ਉਹ ਫੋਨ ’ਤੇ ਰਿਕਾਰਡਿੰਗ ਲਗਾ ਕੇ ਧਮਕਾ ਕੇ ਮਾਂ ਨਾਲ ਉਸ ਦੀ ਗੱਲ ਕਰਵਾਉਂਦੇ ਸਨ। ਕੁੜੀ ਮੁਤਾਬਕ ਗੱਲਬਾਤ ਹੋਣ ਮਗਰੋਂ ਦੋਸ਼ੀ ਉਸ ਰਿਕਾਰਡਿੰਗ ਨੂੰ ਸੁਣਦੇ ਸਨ। ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਬੰਧਕ ਬਣਾ ਕੇ ਗੈਂਗਰੇਪ ਕੀਤਾ।
ਇਹ ਵੀ ਪੜ੍ਹੋ : ਭਰੂਣ ਹੱਤਿਆ ‘ਤੇ ਸਖਤ ਮਾਨ ਸਰਕਾਰ, PCPNDT ਐਕਟ ਦੀ ਉਲੰਘਣਾ ‘ਤੇ ਸਕੈਨ ਸੈਂਟਰ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ
ਕੁੜੀ ਨੇ ਦੱਸਿਆ ਕਿ ਦੋਸ਼ੀ ਉਸ ਦੇ ਪੈਰਾਂ ਵਿੱਚ ਜ਼ੰਜੀਰਾਂ ਬੰਨ੍ਹਦੇ ਸਨ ਤਾਂ ਜੋ ਉਹ ਭੱਜ ਨਾ ਸਕੇ। ਉਸ ਨੂੰ ਦਰਦ ਦੀਆਂ ਗੋਲੀਆਂ ਦੱਸ ਕੇ ਨਸ਼ੀਲੀਆਂ ਗੋਲੀਆਂ ਖੁਆਈਆਂ ਗਈਆਂ। ਮਾਰ-ਕੁੱਟ ਮਗਰੋਂ ਦਰਦ ਘੱਟ ਕਰਨ ਲਈ ਉਹ ਉਸ ਨੂੰ ਗੋਲੀਆਂ ਖੁਆ ਰਹੇ ਹਨ। ਕੁੜੀ ਮੁਤਾਬਕ ਗੋਲੀਆਂ ਖਾਣ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਰਹਿੰਦਾ ਸੀ। ਸਾਰਾ ਦਿਨ ਉਹ ਨਸ਼ੇ ਦੀ ਹਾਲਤ ਵਿੱਚ ਰਹਿੰਦੀ ਸੀ।
ਪੀੜਤਾ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੇ ਖਾਤੇ ਤੋਂ ਲਗਭਗ 80 ਹਜ਼ਾਰ ਰੁਪਏ ਵੀ ਨਿਕਲਵਾਏ। ਉਸ ਦੀ ਮਾਂ ਨੂੰ ਸ਼ੱਕ ਸੀ ਕਿ ਉਸ ਦੀ ਧੀ ਨਾਲ ਕੁਝ ਠੀਕ ਨਹੀਂ ਹੈ। ਚਾਰ ਦਿਨ ਪਹਿਲਾਂ ਜਦੋਂ ਉਹ ਕੁੜੀ ਦੇ ਸਹੁਰੇ ਘਰ ਪਹੁੰਚੀ ਤਾਂ ਕੁੜੀ ਦੀ ਹਾਲਤ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਦੋਸ਼ੀਆਂ ਦੇ ਚੁੰਗਲ ਤੋਂ ਆਪਣੀ ਧੀ ਨੂੰ ਛੁਡਾਇਆ ਤੇ ਲੁਧਿਆਣੇ ਲੈ ਆਈ। ਸਾਹਨੇਵਾਲ ਥਾਣੇ ਵਿੱਚ ਜ਼ੀਰੋ ਐਫਆਈਆਰ ਤਹਿਤ ਕੇਸ ਦਰਜ ਕੀਤੀ ਗਈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: