ਵੱਡੀਆਂ ਮੋਬਾਈਲ ਕੰਪਨੀਆਂ ਸ਼ਓਮੀ (Xiaomi) ਅਤੇ ਓਪੋ (Oppo) ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ 1000 ਕਰੋੜ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਮੋਬਾਈਲ ਕੰਪਨੀਆਂ Xiaomi ਅਤੇ Oppo ਨੇ ਟੈਕਸ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ‘ਤੇ 1000 ਕਰੋੜ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਦੱਸਣਯੋਗ ਹੈ ਕਿ 21 ਦਸੰਬਰ ਨੂੰ ਦਿੱਲੀ ਅਤੇ 11 ਸੂਬਿਆਂ-ਕਰਨਾਟਕ, ਤਾਮਿਲਨਾਡੂ, ਅਸਾਮ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬਿਹਾਰ ਅਤੇ ਰਾਜਸਥਾਨ ਵਿੱਚ ਇਨ੍ਹਾਂ ਕੰਪਨੀਆਂ ਦੇ ਟਿਕਾਣਿਆਂ ‘ਤੇ ‘ਚ ਛਾਪੇਮਾਰੀ ਕੀਤੀ ਗਈ ਸੀ।
ਇਨਕਮ ਟੈਕਸ ਵਿਭਾਗ ਵੱਲੋਂ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਛਾਪੇਮਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਵੱਡੀਆਂ ਕੰਪਨੀਆਂ ਨੇ ਆਪਣੇ ਅਤੇ ਵਿਦੇਸ਼ਾਂ ਵਿੱਚ ਸਥਿਤ ਸਮੂਹ ਕੰਪਨੀਆਂ ਹਵਾਲੇ ਨਾਲ ਰਾਇਲਟੀ ਦੇ ਰੂਪ ਵਿੱਚ 5500 ਕਰੋੜ ਤੋਂ ਵੱਧ ਰਾਸ਼ੀ ਭੇਜੀ ਹੈ। ਇਨ੍ਹਾਂ ਕੰਪਨੀਆਂ ਨੇ ਇਨਕਮ ਟੈਕਸ ਐਕਟ 1961 ਦੇ ਤਹਿਤ ਲੈਣ-ਦੇਣ ਦੇ ਖੁਲਾਸੇ ਦੀ ਪਾਲਣਾ ਨਹੀਂ ਕੀਤੀ। ਅਜਿਹੀ ਗਲਤੀ ਉਨ੍ਹਾਂ ਨੂੰ ਸਜ਼ਾਯੋਗ ਕਾਰਵਾਈ ਲਈ ਜ਼ਿੰਮੇਵਾਰ ਬਣਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕੇਂਦਰੀ ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਵਿਦੇਸ਼ੀ ਫੰਡਾਂ ਦਾ ਸਰੋਤ ਵੀ ਸ਼ੱਕੀ ਹੈ। ਛਾਪੇਮਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਕੰਪਨੀ ਦੀਆਂ ਕਿਤਾਬਾਂ ਵਿਚ ਜਿਸ ਤਰੀਕੇ ਨਾਲ ਵਿਦੇਸ਼ੀ ਫੰਡ ਸ਼ਾਮਲ ਕੀਤੇ ਗਏ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਮਿਲੀ ਰਕਮ ਸ਼ੱਕੀ ਹੈ।ਇਸ ਲੈਣਦਾਰੀ ਦੀ ਮਾਤਰਾ ਲਗਭਗ 5000 ਕਰੋੜ ਰੁਪਏ ਹੈ ਜਿਸ ‘ਤੇ ਵਿਆਜ ਖਰਚੇ ਦਾ ਵੀ ਦਾਅਵਾ ਕੀਤਾ ਗਿਆ ਹੈ।